25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸ਼ਾਰਜਾਹ ਤੋਂ ਕਰਾਚੀ ਜਾ ਰਿਹਾ ਕਾਰਗੋ ਬੋਇੰਗ 737 ਜਹਾਜ਼ ਲਾਪਤਾ

ਅਜੀਤ ਡੈਸਕ 09-07-2026
ਅੰਮ੍ਰਿਤਸਰ, 8 ਜੁਲਾਈ (ਸੁਰਿੰਦਰ ਕੋਛੜ)-ਸ਼ਾਰਜਾਹ (ਯੂ. ਏ. ਈ.) ਤੋਂ ਪਾਕਿਸਤਾਨ ਦੇ ਕਰਾਚੀ ’ਚ ਵੱਲ ਜਾ ਰਿਹਾ ਬੋਇੰਗ 737-400 ਕਾਰਗੋ ਜਹਾਜ਼ ਲਾਪਤਾ ਹੋ ਗਿਆ। ਉਸ ਦਾ ਹਵਾਈ ਆਵਾਜਾਈ ਕੰਟਰੋਲ (ਏ. ਟੀ. ਸੀ.) ਨਾਲ ਸੰਪਰਕ ਟੁੱਟ ਗਿਆ। ਜਹਾਜ਼ ਦੇ ਪਾਇਲਟ ਨੇ ਸ਼ੁਰੂ ’ਚ ਨੈਵੀਗੇਸ਼ਨ ਪ੍ਰਣਾਲੀ ’ਚ ਖ਼ਰਾਬੀ ਦੀ ਰਿਪੋਰਟ ਕੀਤੀ ਸੀ। ਪਾਕਿਸਤਾਨੀ ਅਧਿਕਾਰੀਆਂ ਨੇ ਤੁਰੰਤ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜਹਾਜ਼ ’ਚ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਪਾਕਿਸਤਾਨ ਹਵਾਈ ਅੱਡਾ ਅਥਾਰਿਟੀ ਨੇ ਦੱਸਿਆ ਕਿ ਕੇ-2 ਏਅਰਵੇਜ਼ ਦੁਆਰਾ ਸੰਚਾਲਿਤ 27 ਸਾਲ ਪੁਰਾਣੇ ਪਰਿਵਰਤਿਤ ਕਾਰਗੋ ਜਹਾਜ਼ ਨੇ ਮੰਗਲਵਾਰ ਰਾਤ 9:18 ਵਜੇ (ਪਾਕਿਸਤਾਨੀ ਮਿਆਰੀ ਸਮੇਂ) ਕਰਾਚੀ ਵੱਲ ਉਡਾਣ ਭਰਦੇ ਸਮੇਂ ਨੈਵੀਗੇਸ਼ਨ ਪ੍ਰਣਾਲੀ ‘ਚ ਖ਼ਰਾਬੀ ਦੀ ਰਿਪੋਰਟ ਕੀਤੀ। ਅਧਿਕਾਰੀਆਂ ਅਨੁਸਾਰ ਸਮੱਸਿਆ ਦੀ ਸੂਚਨਾ ਮਿਲਣ ਬਾਅਦ ਪਾਕਿ ਹਵਾਈ ਆਵਾਜਾਈ ਕੰਟਰੋਲਰਾਂ ਨੇ ਜਹਾਜ਼ ਨੂੰ ਨਿਰਦੇਸ਼ਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਰਡਾਰ ਪ੍ਰਣਾਲੀਆਂ ਨੇ ਲਗਭਗ ਤਿੰਨ ਮਿੰਟ ਬਾਅਦ ਜਹਾਜ਼ ਨੂੰ ਤੇਜ਼ੀ ਨਾਲ ਹੇਠਾਂ ਉੱਤਰਦੇ ਹੋਏ ਵਿਖਾਇਆ ਅਤੇ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਉਸ ਸਮੇਂ ਕਰਾਚੀ ਤੋਂ ਲਗਭਗ 155 ਸਮੁੰਦਰੀ ਮੀਲ (287 ਕਿੱਲੋਮੀਟਰ) ਪੱਛਮ ’ਚ ਸੀ।
ਪਾਕਿਸਤਾਨ ਹਵਾਈ ਅੱਡਾ ਅਥਾਰਿਟੀ ਨੇ ਕਿਹਾ ਹੈ ਕਿ ਉਸ ਨੇ ਲਾਪਤਾ ਜਹਾਜ਼ ਨੂੰ ਲੱਭਣ ਲਈ ਵੱਖ-ਵੱਖ ਏਜੰਸੀਆਂ ਰਾਹੀਂ ਸਮੁੰਦਰ ’ਚ ਇਕ ਤਾਲਮੇਲ ਵਾਲਾ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਹੈ। ਫਲਾਈਟ ਟਰੈਕਿੰਗ ਸੇਵਾ ਫਲਾਈਟ-ਰਾਡਾਰ 24 ਅਨੁਸਾਰ ਸ਼ੁਰੂਆਤੀ ਫਲਾਈਟ ਡੇਟਾ ਦਰਸਾਉਂਦਾ ਹੈ ਕਿ ਜਹਾਜ਼ ਕਰਾਚੀ ਦੇ ਦੱਖਣ-ਪੱਛਮ ’ਚ ਸਮੁੰਦਰ ’ਚ ਸੰਭਵ ਤੌਰ ’ਤੇ ਉਚਾਈ ’ਚ ਕਈ ਤਿੱਖੇ ਬਦਲਾਅ ਅਤੇ ਫਿਰ ਆਖ਼ਰੀ ਢਲਾਣ ਤੋਂ ਬਾਅਦ ਹਾਦਸਾਗ੍ਰਸਤ ਹੋਇਆ ਹੋਵੇਗਾ। ਕੁੱਝ ਪਾਕਿਸਤਾਨੀ ਅਧਿਕਾਰੀਆਂ ਮੁਤਾਬਿਕ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਆਖ਼ਰੀ ਡੇਟਾ ਅਨੁਸਾਰ ਜਹਾਜ਼ ਸਮੁੰਦਰ ਤਲ ਤੋਂ 1,100 ਫੁੱਟ ਉੱਪਰ ਸੀ। ਇਸ ਦੀ ਲੰਬਕਾਰੀ ਉੱਤਰਨ ਦਰ ਪ੍ਰਤੀ ਮਿੰਟ ਘਟਾਓ 22,400 ਫੁੱਟ ਸੀ, ਜੋ ਕਿ ਉੱਤਰਨ ਦੀ ਬਹੁਤ ਹੀ ਤੇਜ਼ ਅਤੇ ਅਸਾਧਾਰਨ ਦਰ ਹੈ।
ਪਿਛਲੀ ਖ਼ਬਰ ਪੰਜਾਬ ਵਿਚ ਅਨਾਜ ਭੰਡਾਰਨ ਲਈ ਥਾਂ ਖਤਮ, ਝੋਨੇ ਦੀ ਆਉਣ ਵਾਲੀ ਖਰੀਦ ’ਤੇ ਮੰਡਰਾਇਆ ਸੰਕਟ ਰਾਈਸ ਮਿੱਲਰਾਂ ਨੇ ਚੌਲ ਨਾ ਚੁੱ... ਅਗਲੀ ਖ਼ਬਰ ਕਾਂਗਰਸੀ ਆਗੂ ਪੰਜਾਬ ਦੇ ਲੋਕਾਂ ਲਈ ਨਹੀਂ ਕੁਰਸੀਆਂ ਲਈ ਲੜ ਰਹੇ- ਤਰੁਣ ਚੁੱਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।