25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਟਰੰਪ ਦੇ ਜੰਗਬੰਦੀ ਟੁੱਟਣ ਵਾਲੇ ਬਿਆਨ ਨਾਲ ਵਿਸ਼ਵ ਬਾਜ਼ਾਰਾਂ ਵਿਚ ਭੁਚਾਲ ਸ਼ੇਅਰ ਬਾਜ਼ਾਰ 1600 ਅੰਕ ਡਿੱਗਾ, ਕੱਚਾ ਤੇਲ ਮਹਿੰਗਾ, ਆਮ ਆਦਮੀ ਦੀ ਜੇਬ ’ਤੇ ਵੀ ਪਵੇਗਾ ਅਸਰ

ਅਜੀਤ ਡੈਸਕ 09-07-2026
ਮੂਣਕ, 8 ਜੁਲਾਈ (ਕੇਵਲ ਸਿੰਗਲਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਈਰਾਨ ਨਾਲ ਜੰਗਬੰਦੀ ਸਮਝੌਤਾ ਟੁੱਟਣ ਸੰਬੰਧੀ ਦਿੱਤੇ ਬਿਆਨ ਤੋਂ ਬਾਅਦ ਵਿਸ਼ਵ ਵਿੱਤੀ ਬਾਜ਼ਾਰਾਂ ਵਿਚ ਹਲਚਲ ਮਚ ਗਈ। ਨਿਵੇਸ਼ਕਾਂ ਵਿਚ ਘਬਰਾਹਟ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਸੈਂਸੈਕਸ ਲਗਭਗ 1600 ਅੰਕ ਤੱਕ ਡਿੱਗ ਗਿਆ। ਨਿਫਟੀ ਵਿਚ ਵੀ ਤੇਜ਼ ਗਿਰਾਵਟ ਆਈ, ਜਦਕਿ ਏਸ਼ੀਆ ਅਤੇ ਯੂਰਪ ਦੇ ਕਈ ਬਾਜ਼ਾਰ ਵੀ ਲਾਲ ਨਿਸ਼ਾਨ ਵਿਚ ਬੰਦ ਹੋਏ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਰੀਬ 7 ਫ਼ੀਸਦੀ ਦਾ ਉਛਾਲ ਆਇਆ। ਨਿਵੇਸ਼ਕਾਂ ਵਲੋਂ ਡਾਲਰ ਵੱਲ ਰੁਖ ਕਰਨ ਕਾਰਨ ਭਾਰਤੀ ਰੁਪਏ ਦੀ ਕੀਮਤ ਵੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਗਿਆ। ਜੇ ਪੱਛਮੀ ਏਸ਼ੀਆ ਵਿਚ ਤਣਾਅ ਲੰਬਾ ਚੱਲਦਾ ਹੈ ਤਾਂ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਤੇ ਪੈ ਸਕਦਾ ਹੈ। ਭਾਰਤ ਆਪਣੀ ਲੋੜ ਦਾ ਲਗਭਗ 85 ਫ਼ੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ। ਜੇਕਰ ਪੱਛਮੀ ਏਸ਼ੀਆ ਵਿਚ ਜੰਗ ਦਾ ਦਾਇਰਾ ਵਧਦਾ ਹੈ ਜਾਂ ਤੇਲ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਸਰਕਾਰ ਅਤੇ ਤੇਲ ਕੰਪਨੀਆਂ ‘ਤੇ ਵਾਧੂ ਵਿੱਤੀ ਦਬਾਅ ਪੈ ਸਕਦਾ ਹੈ। ਇਸ ਨਾਲ ਮਹਿੰਗਾਈ ਕਾਬੂ ਕਰਨਾ ਵੀ ਚੁਣੌਤੀਪੂਰਨ ਹੋ ਸਕਦਾ ਹੈ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਵਿਚ ਨਿਵੇਸ਼ਕ ਘਬਰਾਹਟ ਵਿਚ ਫ਼ੈਸਲੇ ਕਰਨ ਦੀ ਬਜਾਏ ਲੰਬੇ ਸਮੇਂ ਦੀ ਯੋਜਨਾ ‘ਤੇ ਕਾਇਮ ਰਹਿਣ। ਵਿਸ਼ਵ ਪੱਧਰ ‘ਤੇ ਤਣਾਅ ਘਟਣ ਨਾਲ ਬਾਜ਼ਾਰਾਂ ਵਿਚ ਮੁੜ ਸਥਿਰਤਾ ਆ ਸਕਦੀ ਹੈ। ਹੁਣ ਪੂਰੀ ਦੁਨੀਆ ਦੀ ਨਜ਼ਰ ਅਮਰੀਕਾ, ਈਰਾਨ ਅਤੇ ਹੋਰ ਪੱਛਮੀ ਏਸ਼ੀਆਈ ਦੇਸ਼ਾਂ ਦੀਆਂ ਅਗਲੀਆਂ ਕੂਟਨੀਤਿਕ ਅਤੇ ਸੈਨਿਕ ਗਤੀਵਿਧੀਆਂ ‘ਤੇ ਹੈ। ਜੇ ਤਣਾਅ ਹੋਰ ਵਧਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋਰ ਤੇਜ਼ੀ, ਸ਼ੇਅਰ ਬਾਜ਼ਾਰਾਂ ਵਿਚ ਹੋਰ ਗਿਰਾਵਟ ਅਤੇ ਵਿਸ਼ਵ ਅਰਥਵਿਵਸਥਾ ‘ਤੇ ਵਿਆਪਕ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਪਿਛਲੀ ਖ਼ਬਰ ਬਠਿੰਡਾ ’ਚ ਹਾਈਵੇਅ ’ਤੇ ਗੁਪਤ ਕੈਮਰੇ ਲਗਾਉਣ ਦੇ ਮਾਮਲੇ ’ਚ ਮੁੱਖ ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਵਿਚ ਅਨਾਜ ਭੰਡਾਰਨ ਲਈ ਥਾਂ ਖਤਮ, ਝੋਨੇ ਦੀ ਆਉਣ ਵਾਲੀ ਖਰੀਦ ’ਤੇ ਮੰਡਰਾਇਆ ਸੰਕਟ ਰਾਈਸ ਮਿੱਲਰਾਂ ਨੇ ਚੌਲ ਨਾ ਚੁੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।