30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪੁੱਤ ਵਲੋਂ ਪਿਓ ਦੀ ਹੱਤਿਆ

ਅਜੀਤ ਡੈਸਕ 10-07-2026

ਸਮਾਲਸਰ (ਮੋਗਾ), 9 ਜੁਲਾਈ (ਗੁਰਜੰਟ ਕਲਸੀ ਲੰਡੇ)-ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਹਲਕੇ ਵਿਚ ਪੈਂਦੇ ਇਤਿਹਾਸਿਕ ਪਿੰਡ ਰੋਡੇ ਸਰਜਾ ਪੱਤੀ ਮੇਹਰਾ ਵਿਖੇ ਬੀਤੀ ਰਾਤ ਮੇਹਰਜੀਤ ਸਿੰਘ (45) ਨਾਮੀ ਵਿਅਕਤੀ ਦੀ ਹੱਤਿਆ ਉਸ ਦੇ ਲੜਕੇ ਵਲੋਂ ਕਰ ਦਿੱਤੀ ਗਈ। ਪਤਾ ਲੱਗਾ ਹੈ ਕਿ ਮੇਹਰਜੀਤ ਸਿੰਘ ਦਾ ਲੜਕਾ ਨਸ਼ਾ ਕਰਨ ਦਾ ਆਦੀ ਸੀ। ਘਰ ਵਿਚ ਦੋਵੇਂ ਪਿਉ-ਪੁੱਤਰ ਹੀ ਰਹਿੰਦੇ ਸਨ। ਜਾਣਕਾਰੀ ਅਨੁਸਾਰ ਬੀਤੀ ਰਾਤ 9 ਕੁ ਵਜੇ ਕੋਈ ਝਗੜਾ ਹੋਇਆ ਸੀ। ਪੁੱਤ ਵਲੋਂ ਪਿਉ ‘ਤੇ ਲੋਹੇ ਦੇ ਕਿਸੇ ਭਾਰੀ ਹਥਿਆਰ ਨਾਲ ਵਾਰ ਕੀਤੇ ਗਏ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਤੁਰੰਤ ਐਂਬੂਲੈਂਸ ਕਰਾ ਕੇ ਮੇਹਰਜੀਤ ਸਿੰਘ ਨੂੰ ਹਸਪਤਾਲ ਭੇਜ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਘਾ ਪੁਰਾਣਾ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਡੀ.ਐਸ.ਪੀ. ਜਸਬਿੰਦਰ ਸਿੰਘ ਖਹਿਰਾ ਨੇ ਮੌਕੇ ‘ਤੇ ਪਹੁੰਚ ਕੇ ਵਾਰਦਾਤ ਦੀ ਜਾਂਚ ਕੀਤੀ।

ਪਿਛਲੀ ਖ਼ਬਰ ਥਾਣਾ ਸਦਰ ਮੋਗਾ ’ਤੇ ਧਮਾਕਾ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਦੀ ਨਾਕਾਮੀ-ਬਿੱਟੂ ਅਗਲੀ ਖ਼ਬਰ ਹਾਈ ਕੋਰਟ ਵਲੋਂ ਪੀ. ਐਸ. ਪੀ. ਸੀ. ਐਲ. ਦਾ 1000 ਪਾਵਰ ਕੁਆਲਿਟੀ ਮੀਟਰਾਂ ਦਾ ਟੈਂਡਰ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।