ਚੰਡੀਗੜ੍ਹ, 15 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਨਸਾ ਜਿਲ੍ਹੇ ਦੇ ਪਿੰਡ ਬੀਰੇਵਾਲਾ ਜੱਟਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਬੇਅਦਬੀ ਕਰਨ ਵਾਲੇ ਏਨੇ ਭ੍ਰਿਸ਼ਟ ਹੋ ਚੁੱਕੇ ਹਨ, ਜੋ ਨਾ ਤਾਂ ਰੱਬ ਤੋਂ ਡਰਦੇ ਹਨ ਅਤੇ ਨਾਂ ਹੀ ਕਾਨੂੰਨ ਵਿਵਸਥਾ ਤੋਂ। ਸਰਕਾਰੀ ਦਮਗਜ਼ੇ ਵੀ ਫੋਕੇ ਸਾਬਤ ਹੋ ਰਹੇ ਹਨ ਕਿ ਨਵੇਂ ਕਾਨੂੰਨ ਤੋਂ ਡਰ ਕੇ ਕੋਈ ਬੇਅਦਬੀ ਕਰਨ ਦੀ ਹਿੰਮਤ ਨਹੀਂ ਕਰੇਗਾ। ਬੇਅਦਬੀ ਦੀਆਂ ਘਟਨਾਵਾਂ ਦਾ ਇਸ ਤਰਾਂ ਬਾਰ-ਬਾਰ ਵਾਪਰਨਾ ਸਿੱਖ ਕੌਮ ਨੂੰ ਉਕਸਾਉਣ ਦੀ ਸਾਜਿਸ਼ ਹ, ਜਿਸ ਦਾ ਪਤਾ ਲਗਾਉਣ ਵਿਚ ਸਰਕਾਰਾਂ ਪੂਰੀ ਤਰਾਂ ਫੇਲ੍ਹ ਹੋਈਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਆਪਣੇ ਸ਼ਬਦ ਗੁਰੂ ਦੀ ਪਹਿਰੇਦਾਰੀ ਦਾ ਪ੍ਰਬੰਧ ਸਿੱਖਾਂ ਨੂੰ ਖ਼ੁਦ ਸੰਭਾਲਣਾ ਹੋਵੇਗਾ।
ਬੇਅਦਬੀ ਦੀਆਂ ਘਟਨਾਵਾਂ ਦਾ ਨਾ ਰੁਕਣਾ ਬਹੁਤ ਹੀ ਮੰਦਭਾਗਾ-ਗਿਆਨੀ ਹਰਪ੍ਰੀਤ ਸਿੰਘ
ਅਜੀਤ ਡੈਸਕ
16-07-2026