07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬੇਅਦਬੀ ਦੇ ਦੋਸ਼ੀਆਂ ਨੂੰ ਕਦੇ ਸਜ਼ਾ ਵੀ ਮਿਲੇਗੀ ਜਾਂ ਸਿਰਫ ਸੰਮਨ, ਪੇਸ਼ੀਆਂ ਹੀ ਹੁੰਦੀਆਂ ਰਹਿਣਗੀਆਂ-ਗਿਆਨੀ ਹਰਪ੍ਰੀਤ ਸਿੰਘ

ਅਜੀਤ ਡੈਸਕ 17-07-2026

ਚੰਡੀਗੜ੍ਹ, 16 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਬਿਆਨ ਵਿਚ ਸਵਾਲ ਕਰਦਿਆਂ ਕਿਹਾ ਕਿ ਬੇਅਦਬੀਆਂ, ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਦੋਸ਼ੀਆਂ ਨੂੰ ਕਦੇ ਸਜ਼ਾ ਵੀ ਮਿਲੇਗੀ ਜਾਂ ਹਰ ਵਾਰ ਨਵੀਂ ‘ਸਿੱਟ’ ਬਣਾ ਕੇ ਪੇਸ਼ੀਆਂ ਲਈ ਸੰਮਨ ਹੀ ਭੇਜੇ ਜਾਂਦੇ ਰਹਿਣਗੇ। ਜਦੋਂ ਪਹਿਲਾਂ ਬਣੀਆਂ ‘ਸਿੱਟਾਂ’ ਸਭ ਦੇ ਬਿਆਨ ਨੋਟ ਕਰਕੇ ਰਿਪੋਰਟ ਬਣਾ ਚੁੱਕੀਆਂ ਹਨ ਤਾਂ ਹੁਣ ਲਗਦਾ ਹੈ ਕਿ ਨਵੇਂ ਸਿਰੇ ਤੋਂ ਕੀਤੇ ਜਾ ਰਹੇ ਸੰਮਨ ਸਿਰਫ ਇਨਸਾਫ ਦੇਣ ਵਿਚ ਦੇਰੀ ਕਰਨ ਲਈ ਹੀ ਹਨ । ਜੇ ਪੰਜਾਬ ਸਰਕਾਰ ਸੱਚਮੁੱਚ ਇਨਸਾਫ ਦੇਣਾ ਚਾਹੁੰਦੀ ਹੈ ਤਾਂ ਪਿਛਲੀਆਂ ਸਾਰੀਆਂ ਰਿਪੋਰਟਾਂ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਪਿਛਲੀ ਖ਼ਬਰ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਅਗਲੀ ਖ਼ਬਰ ਤਰਨ ਤਾਰਨ ਦੇ ਪਿੰਡ ਰਾਣੀਵਲਾਹ ’ਚ ਦੋ ਮਾਸੂਮ ਬੱਚਿਆਂ ਦੀ ਭੇਦਭਰੇ ਹਾਲਾਤਾਂ ਵਿਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।