15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਅਜੀਤ ਡੈਸਕ 25-07-2026
ਗੁਰਦਾਸਪੁਰ, 24 ਜੁਲਾਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਨਾਲ ਲੱਗਦੇ ਪਿੰਡ ਭੰਗਵਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ। ਇਹ ਗੁੰਡਾਗਰਦੀ ਬੀਤੀ ਸ਼ਾਮ 5 ਵਜੇ ਤੋਂ ਰਾਤ 9.30 ਵਜੇ ਤੱਕ ਚੱਲਦੀ ਰਹੀ ਅਤੇ ਸੂਚਿਤ ਕਰਨ ’ਤੇ ਵੀ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ।ਜਾਣਕਾਰੀ ਅਨੁਸਾਰ ਮ੍ਰਿਤਕ ਵਿਜੇ ਮਸੀਹ (26) ਪੁੱਤਰ ਲੁਭਾਇਆ ਮਸੀਹ ਵਾਸੀ ਭੰਗਵਾਂ ਦਾ ਝਗੜਾ ਪਿੰਡ ਦੇ ਹੀ ਵਸਨੀਕ ਜਗਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨਾਲ ਚੱਲ ਰਿਹਾ ਸੀ। ਜਗਪ੍ਰੀਤ ਸਿੰਘ ਧਿਰ ਨੇ ਪਹਿਲਾਂ ਵੀ ਵਿਜੇ ਮਸੀਹ ਦੇ ਪਰਿਵਾਰ ਦੇ ਇਕ ਮੈਂਬਰ ਦੀ ਲੱਤ ਤੋੜੀ ਸੀ। ਜਾਣਕਾਰੀ ਅਨੁਸਾਰ ਰਾਤ 9:30 ਵਜੇ ਵਿਜੇ ਜਦੋਂ ਆਪਣੇ ਘਰ ਤੋਂ ਬਾਹਰ ਥੋੜੀ ਦੂਰ ਆਇਆ ਤਾਂ ਜਗਪ੍ਰੀਤ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਵਿਜੇ ਮਸੀਹ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਗਪ੍ਰੀਤ ਤੇ ਸਾਥੀਆਂ ਨੇ ਪਿੰਡ ਵਿਚ 20 ਤੋਂ 25 ਗੋਲੀਆਂ ਚਲਾਈਆਂ, ਜਿਸ ਕਾਰਨ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਮਾਮਲੇ ਸੰਬੰਧੀ ਡੀ.ਐਸ.ਪੀ. ਸ਼ਾਹਬਾਜ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਚ ਜਗਪ੍ਰੀਤ ਸਿੰਘ, ਹਰਮੀਤ ਸਿੰਘ, ਸੁਖਮੀਤ ਸਿੰਘ, ਅਵਨੀਤ ਸਿੰਘ, ਹਰਜੋਤ ਸਿੰਘ, ਪਲਵਿੰਦਰ ਸਿੰਘ, ਪ੍ਰਿੰਸ ਤੇ ਅਵਤਾਰ ਤੋਂ ਇਲਾਵਾ 10 ਹੋਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਥਾਣਾ ਤਿੱਬੜ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਮਹਿਲਾ ਪੁਲਿਸ ਇੰਸਪੈਕਟਰ ਦੀ ਸ਼ਿਕਾਇਤ ’ਤੇ ਸਬ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਚੌਥੇ ਦਿਨ ਵੀ ਸਮੂਹਿਕ ਛੁੱਟੀ ਜਾਰੀ ਅੱਜ ਤੇ ਕੱਲ੍ਹ ਵੀ ਮੁਲਾਜ਼ਮ ਛੁੱਟੀ ’ਤੇ ਰਹਿਣਗੇ-ਮਨਜੀਤ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।