12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਵਲੋਂ ਅਸਤੀਫ਼ਾ

ਅਜੀਤ ਡੈਸਕ 25-07-2026
ਢਾਕਾ, 24 ਜੁਲਾਈ (ਏਜੰਸੀ)-ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਜੋ ਸੱਤਾ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਹਿਯੋਗੀ ਰਹਿ ਚੁੱਕੇ ਹਨ, ਨੇ ਸ਼ੁੱਕਰਵਾਰ ਨੂੰ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ ਦੋ ਸਾਲ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ। ਸੂਤਰਾਂ ਅਨੁਸਾਰ 76 ਸਾਲਾ ਆਗੂ ਨੇ ਕਿਹਾ ਕਿ ਮੈਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹਾਂ। ਉਨ੍ਹਾਂ ਆਪਣੇ ਅਸਤੀਫ਼ੇ ਦੀ ਵਜ੍ਹਾ ਪੁੱਛੇ ਜਾਣ ’ਤੇ ਇਹ ਗੱਲ ਕਹੀ। ਰਾਸ਼ਟਰਪਤੀ ਭਵਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਹਾਬੂਦੀਨ ਦੇ ਪ੍ਰਤੀਨਿਧੀ ਉਨ੍ਹਾਂ ਦਾ ਅਸਤੀਫ਼ਾ ਪੱਤਰ ਲੈ ਕੇ ਸੰਸਦ ਲਈ ਨਿਕਲ ਚੁੱਕੇ ਹਨ। ਅਸਤੀਫ਼ਾ ਪੱਤਰ ਸੰਸਦ ਦੇ ਸਪੀਕਰ ਹਾਫ਼ਿਜਉਦੀਨ ਨੂੰ ਸੌਂਪਿਆ ਜਾਵੇਗਾ।
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਲਈ ਵੰਦੇ ਭਾਰਤ ਸਲੀਪਰ ਗੱਡੀ ਚਲਾਈ ਜਾਵੇ-ਔਜਲਾ ਕੇਂਦਰੀ ਰੇਲ ਮੰਤਰੀ ਨੂੰ ਲਿਖੀ ਚਿੱਠੀ ਅਗਲੀ ਖ਼ਬਰ ਆਰੀਅਨਜ਼ ਕਾਲਜ ਆਫ਼ ਫਾਰਮੇਸੀ ਸੈਸ਼ਨ 2026-27 ਤੋਂ ਫਾਰਮ.ਡੀ. ਅਤੇ ਐਮ.ਫਾਰਮੇਸੀ ਕੋਰਸ ਸ਼ੁਰੂ ਕਰੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।