ਅੰਮ੍ਰਿਤਸਰ, 25 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਗੁਰ ਸ਼ਬਦ ਨਾਲ ਜੁੜਨ ਦੇ ਸਥਾਨ ਹਨ ਅਤੇ ਸਿੱਖੀ ਵਿਚ ਯੋਗਾ ਨੂੰ ਕੋਈ ਥਾਂ ਨਹੀਂ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਨੂੰ ਹੁਕਮਨਾਮੇ ਦੀ ਕਥਾ ਸਰਵਨ ਕਰਾਉਂਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕੁਝ ਨੌਜਵਾਨ ਮਿਲੇ ਅਤੇ ਉਹ ਕਹਿਣ ਲੱਗੇ ਕਿ ਇਕ ਨਵਾਂ ਹੀ ਕੰਮ ਚੱਲ ਪਿਆ ਕਿ ਗੁਰਦੁਆਰਿਆਂ ਵਿਚ ਹੀ ਕਈ ਲੋਕ ਯੋਗਾ ਕਰਨ ਲੱਗ ਪਏ ਹਨ ਅਤੇ ਉਥੇ ਹੀ ਆਸਣ ਲਾਈ ਜਾਂਦੇ ਹਨ ਪਰ ਸਿੱਖੀ ਵਿਚ ਯੋਗੇ ਨੂੰ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਆਪਣੇ ਘਰ ਦੇ ਵਿਚ ਕਸਰਤ ਕਰੇ ਤਾਂ ਕਰੀ ਜਾਵੇ ਪਰ ਗੁਰਦੁਆਰੇ ਵਿਚ ਲੰਗਰ ਹਾਲ ਜਾਂ ਦੀਵਾਨ ਹਾਲ ਦੇ ਵਿਚ ਬਹਿ ਕੇ ਯੋਗਾ ਕਰਨਾ ਜਾਂ ਕਈ ਹੋਰ ਕਿਰਿਆਵਾਂ ਕਰਨਾ ਠੀਕ ਨਹੀਂ।
ਸਿੱਖੀ ਵਿਚ ਯੋਗਾ ਨੂੰ ਕੋਈ ਥਾਂ ਨਹੀਂ-ਗੁਰਦੁਆਰਾ ਸਾਹਿਬ ਗੁਰ ਸ਼ਬਦ ਨਾਲ ਜੁੜਨ ਦੇ ਸਥਾਨ ਹਨ-ਜਥੇਦਾਰ ਗੜਗੱਜ
ਅਜੀਤ ਡੈਸਕ
26-07-2026