07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸੀਵਰ ਸਾਫ਼ ਕਰਦੇ ਦੋ ਨੌਜਵਾਨਾਂ ਦੀ ਮੌਤ

ਅਜੀਤ ਡੈਸਕ 29-07-2026

ਪਟਿਆਲਾ, 28 ਜੁਲਾਈ (ਅ.ਸ. ਆਹਲੂਵਾਲੀਆ)-ਪਟਿਆਲਾ ਦੇ ਦੀਪ ਨਗਰ ’ਚ ਸੀਵਰੇਜ ਸਾਫ਼ ਕਰਨ ਲਈ ਉਤਰੇ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਕਰਨ ’ਤੇ ਵੀ ਸੰਬੰਧਿਤ ਵਿਭਾਗ ਇਥੇ ਸੀਵਰ ਸਾਫ਼ ਕਰਨ ਨਹੀਂ ਪਹੁੰਚ ਰਿਹਾ ਸੀ, ਜਿਸ ਕਾਰਨ ਇਨ੍ਹਾਂ ਵਲੋਂ ਸੀਵਰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਸੀਵਰ ਦੇ ਗਟਰ ਦਾ ਢੱਕਣ ਖੋਲ੍ਹਦਿਆਂ ਹੀ ਉਨ੍ਹਾਂ ਨੂੰ ਸੀਵਰ ’ਚੋਂ ਨਿਕਲੀ ਜਹਿਰੀਲੀ ਗੈਸ ਚੜ ਗਈ ਤੇ ਬਾਅਦ ਵਿਚ ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਦੋਵਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਇਹ ਇਲਾਕਾ ਜਿਥੇ ਭੋਲਾ ਤੇ ਉਸ ਦਾ ਸਾਥੀ ਸੀਵਰ ਸਾਫ਼ ਕਰ ਰਹੇ ਸਨ, ਉਹ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਹੈ। ਇਹ ਪੜਤਾਲ ਦਾ ਵਿਸ਼ਾ ਬਣਦਾ ਹੈ ਕਿ ਕਿਸ ਵਿਭਾਗ ਦੀ ਜ਼ਿੰਮੇਵਾਰੀ ਇਥੇ ਸੀਵਰ ਸਾਫ਼ ਕਰਨ ਦੀ ਸੀ ਤੇ ਉਹ ਕਿਉਂ ਨਹੀਂ ਪਹੁੰਚੇ।

ਪਿਛਲੀ ਖ਼ਬਰ ਦਿਲਬਾਗ ਸਿੰਘ ਤੇ ਕਰਨਦੀਪ ਕੌਰ ਬਣੇ ‘ਸੁਰਾਂ ਦੇ ਸਰਤਾਜ’ ਦੇ ਗ੍ਰੈਂਡ ਫ਼ਿਨਾਲੇ ਦੇ ਜੇਤੂ ਅਗਲੀ ਖ਼ਬਰ ਪੇਪਰ ਲੀਕ ਨੇ ਨੌਜਵਾਨਾਂ ਦੇ ਸੁਪਨੇ ਕੀਤੇ ਤਬਾਹ-ਮਜੀਠੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।