05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਕੂਲ ਬੱਸ ਨਾਲ ਟੱਕਰ ’ਚ ਮੋਟਰਸਾਈਕਲ ਸਵਾਰ 2 ਵਿਦਿਆਰਥੀਆਂ ਦੀ ਮੌਤ ਪਿੰਡ ਵਾਸੀਆਂ ਨੇ ਸੜਕ ’ਤੇ ਲਗਾਇਆ ਧਰਨਾ

ਅਜੀਤ ਡੈਸਕ 31-07-2026
ਪਾਤੜਾਂ, 30 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ-ਹਿਸਾਰ ਰੋਡ ’ਤੇ ਮੋਟਰਸਾਈਕਲ ਸਵਾਰ 2 ਵਿਦਿਆਰਥੀਆਂ ਨਾਲ ਸਕੂਲ ਬੱਸ ਦੀ ਆਹਮੋ-ਸਾਹਮਣੇ ਟੱਕਰ ਵਿਚ ਦੋਵਾਂ ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਦੋਵਾਂ ਵਿਦਿਆਰਥੀਆਂ ਦੀ ਮੌਤ ਉਪਰੰਤ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਮੁੱਖ ਸੜਕ ’ਤੇ ਧਰਨਾ ਲਗਾ ਦਿੱਤਾ ਗਿਆ।ਇਸ ਮੌਕੇ ਮਹਿੰਗਾ ਬਰਾੜ ਚੇਅਰਮੈਨ ਮਾਰਕਿਟ ਕਮੇਟੀ ਪਾਤੜਾਂ, ਪ੍ਰਗਟ ਸਿੰਘ ਨੰਬਰਦਾਰ, ਅਵਤਾਰ ਸਿੰਘ ਤੇ ਗਰੇਤਜ ਸਿੰਘ ਵਾਸੀ ਹਰਿਆਊ ਨੇ ਦੱਸਿਆ ਕਿ ਪਿੰਡ ਹਰਿਆਊ ਕਲਾਂ ਦੇ 2 ਗਰੀਬ ਪਰਿਵਾਰ ਦੇ ਲੜਕੇ ਪ੍ਰਿੰਸ ਅਤੇ ਮੋਹਿਤ ਹਰ ਰੋਜ਼ ਦੀ ਤਰ੍ਹਾਂ ਬੰਗਾਂ ਪਿੰਡ ਦੇ ਸਰਕਾਰੀ ਸਕੂਲ ’ਚ ਮੋਟਰਸਾਈਕਲ ਨੰਬਰ ਪੀ.ਬੀ. 72 9138 ’ਤੇ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਉਹ ਪਿੰਡ ਖਾਂਨੇਵਾਲ ਤੋਂ ਅੱਗੇ ਹਿਸਾਰ ਰੋਡ ’ਤੇ ਜਾ ਰਹੇ ਸਨ ਤਾਂ ਅੱਗੋਂ ਆ ਰਹੀ ਪਿੰਡ ਹਮੀਰਗੜ੍ਹ ਦੇ ਬਚਪਨ ਸਕੂਲ ਦੀ ਬੱਸ ਨੰਬਰ ਪੀ.ਬੀ 13 ਬੀ.ਐਫ. 3906 ਨੇ ਉਨ੍ਹਾਂ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਉਨ੍ਹਾਂ ਨੂੰ ਘਸੀਟਦੀ ਹੋਈ ਲੈ ਗਈ, ਜਿਸ ਨਾਲ ਇਕ ਵਿਦਿਆਰਥੀ ਦੀ ਮੌਕੇ ’ਤੇ ਮੌਤ ਹੋ ਗਈ, ਜ਼ਖ਼ਮੀ ਹਾਲਤ ਵਿਚ ਦੂਜੇ ਵਿਦਿਆਰਥੀ ਨੂੰ ਪਾਤੜਾਂ ਦੇ ਸਰਕਾਰੀ ਹਸਤਪਾਲ ਵਿਚ ਲਿਜਾਇਆ ਗਿਆ, ਜਿਥੇ ਉਸ ਨੂੰ ਵੀ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਧਰਨੇ ’ਚ ਪੁੱਜੇ ਡੀ.ਐਸ.ਪੀ. ਪਾਤੜਾਂ ਗੁਰਦੀਪ ਸਿੰਘ ਸੰਧੂ ਅਤੇ ਥਾਣਾ ਪਾਤੜਾਂ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਕ ਮੈਬਰਾਂ ਵਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕਰਕੇ ਬੱਸ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਠਾਣੇ ਦੀ ਅਦਾਲਤ ਨੇ ਠਾਕਰੇ ਅਤੇ ਸ਼ਿੰਦੇ ਨੂੰ 2009 ਦੇ ਮਾਣਹਾਨੀ ਮਾਮਲੇ ’ਚ ਆਪਣੇ ਬਿਆਨ ਦਰਜ ਕਰਨ ਲਈ ਕਿਹਾ ਅਗਲੀ ਖ਼ਬਰ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਸਖ਼ਤੀ ਦੀ ਤਿਆਰੀ, ਪੰਜਾਬ-ਹਰਿਆਣਾ ’ਚ ਡਰੋਨਾਂ ਨਾਲ ਹੋਵੇਗੀ ਨਿਗਰਾਨੀ ਸੈਟੇਲਾਈਟ ਦੀ ਬਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।