04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਰਾਜਸਥਾਨ ਤੋਂ ਬਚਾਏ ਗਏ ਘੜਿਆਲ ਦਾ ਬਿਆਸ ਦਰਿਆ ’ਚ ਕੀਤਾ ਜਾਵੇਗਾ ਮੁੜ ਵਸੇਬਾ

ਅਜੀਤ ਡੈਸਕ 31-07-2026
ਜ਼ੀਰਕਪੁਰ, 30 ਜੁਲਾਈ (ਹੈਪੀ ਪੰਡਵਾਲਾ)-ਪੰਜਾਬ ਤੇ ਰਾਜਸਥਾਨ ਜੰਗਲਾਤ ਵਿਭਾਗਾਂ ਦੀਆਂ ਟੀਮਾਂ ਵਲੋਂ 5 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਜੈਸਲਮੇਰ ਤੋਂ ਕਰੀਬ 12 ਫੁੱਟ ਲੰਬੇ ਘੜਿਆਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਨੂੰ ਸਿਹਤ ਜਾਂਚ ਲਈ ਇਥੋਂ ਦੇ ਛੱਤਬੀੜ ਚਿੜੀਆ ਘਰ ਲਿਆਂਦਾ ਗਿਆ ਹੈ, ਜਿਥੋਂ ਇਸਨੂੰ ਮੁੜ ਬਿਆਸ ਦਰਿਆ ’ਚ ਛੱਡਿਆ ਜਾਵੇਗਾ। ਇਸ ਸੰਬੰਧੀ ਚਿੜੀਆਘਰ ਦੇ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ’ਚ ਛੱਡੇ ਘੜਿਆਲਾਂ ’ਚੋਂ ਇਹ ਘੜਿਆਲ ਵਹਿੰਦਾ ਹੋਇਆ ਰਾਜਸਥਾਨ ਪਹੁੰਚ ਗਿਆ ਸੀ, ਜਿਸਨੂੰ ਮਾਰਚ ਮਹੀਨੇ ’ਚ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ’ਚ ਇੰਦਰਾ ਗਾਂਧੀ ਨਹਿਰ ਅੰਦਰ ਦੇਖਿਆ ਗਿਆ, ਜਿਸ ਤੋਂ ਬਾਅਦ ਦੋਵਾਂ ਸੂਬਿਆਂ ਦੇ ਅਧਿਕਾਰੀ ਹਰਕਤ ’ਚ ਆਏ, ਪਰ ਜੂਨ ਮਹੀਨੇ ਨਹਿਰ ’ਚ ਪਾਣੀ ਦਾ ਤੇਜ਼ ਵਹਾਅ ਜ਼ਿਆਦਾ ਹੋਣ ਕਾਰਨ ਬਚਾਅ ਕਾਰਜ ਕਈ ਵਾਰ ਮੁਲਤਵੀ ਕਰਨੇ ਪਏ ਅਤੇ ਆਖ਼ਰਕਾਰ ਲੰਘੇ ਦਿਨੀਂ 27 ਜੁਲਾਈ ਨੂੰ ਜੈਸਲਮੇਰ ਦੇ ਮੋਹਨਗੜ੍ਹ ਇਲਾਕੇ ’ਚ ਪਾਣੀ ਦਾ ਪੱਧਰ ਘੱਟ ਹੋਣ ’ਤੇ ਇਸ ਵੱਡੇ ਘੜਿਆਲ ਨੂੰ ਸਫਲਤਾਪੂਰਵਕ ਰੈਸਕਿਊ ਕਰ ਲਿਆ ਗਿਆ। ਪੰਜਾਬ ਜੰਗਲਾਤ ਵਿਭਾਗ ਦੇ ਯਤਨਾਂ ਸਦਕਾ ਬਿਆਸ ਦਰਿਆ ’ਚ ਪਹਿਲਾਂ ਹੀ 94 ਘੜਿਆਲਾਂ ਨੇ ਵਸੇਬਾ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰੈਸਕਿਉ ਕੀਤੇ ਇਸ ਘੜਿਆਲ ਨੂੰ ਛੱਤਬੀੜ ਚਿੜੀਆਘਰ ’ਚ ਸਿਹਤ ਜਾਂਚ ਪੂਰੀ ਹੋਣ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਨਿਯਮਾਂ ਤਹਿਤ ਬਿਆਸ ਦਰਿਆ ’ਚ ਛੱਡ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਪੰਜਾਬ ਕਰਜ਼ੇ ਵਿਚ ਡੁੱਬਾ-ਰੰਧਾਵਾ ਅਗਲੀ ਖ਼ਬਰ ਵਿਦਿਆਰਥੀ ਮਾਰਚ ਦੌਰਾਨ ਪੁਲਿਸ ਕਾਰਵਾਈ ਦਾ ਯੂਥ ਕਾਂਗਰਸ ਵਲੋਂ ਵਿਰੋਧ ਅਮਿਤ ਸ਼ਾਹ ਦਾ ਅਸਤੀਫ਼ਾ ਮੰਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।