03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਐਫ.ਬੀ.ਆਈ. ਨੇ ਪੰਜਾਬੀ ਨੂੰ ‘ਅਤਿ ਲੋੜੀਂਦੇ’ ਸੂਚੀ ’ਚ ਕੀਤਾ ਸ਼ਾਮਿਲ ਪਿਛਲੇ ਸਾਲ ਹਾਦਸੇ ’ਚ ਹੋ ਚੁੱਕੀ ਅੰਮ੍ਰਿਤਪਾਲ ਦੀ ਮੌਤ-ਪਿਤਾ

ਅਜੀਤ ਡੈਸਕ 31-07-2026
ਸੈਕਰਾਮੈਂਟੋ, 30 ਜੁਲਾਈ (ਹੁਸਨ ਲੜੋਆ ਬੰਗਾ)-ਐਫ.ਬੀ.ਆਈ. ਨੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਨਾਲ ਜੁੜੇ ਇਕ ਪੰਜਾਬੀ ਨੂੰ ‘ਮੋਸਟ ਵਾਂਟੇਡ ਸੂਚੀ’ ’ਚ ਕੀਤਾ ਸ਼ਾਮਿਲ ਕੀਤਾ ਹੈ। ਐਫ ਬੀ ਆਈ ਦੇ ਅਨੁਸਾਰ 30 ਸਾਲਾ ਅੰਮ੍ਰਿਤਪਾਲ ਸਿੰਘ ਨਸ਼ੀਲੇ ਪਦਾਰਥਾਂ ਦੀ ਨਿਰਯਾਤ ਕਰਨ ਦੀ ਸਾਜ਼ਿਸ਼ ’ਚ ਸ਼ਾਮਲ ਹੈ| ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਅੰਮ੍ਰਿਤਪਾਲ ਸਿੰਘ ਰਵਿੰਦਰ ਢਾਂਡਾ ਸੰਗਠਿਤ ਅਪਰਾਧ ਸਮੂਹ ਦਾ ਹਿੱਸਾ ਹੈ ਜੋ ਕਿ ਵੈਨਕੂਵਰ, ਕੈਨੇਡਾ ਵਿਚ ਸਰਗਰਮ ਹੈ ਅਤੇ ਜਿਸ ’ਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਨੂੰ ਵੱਡੀ ਮਾਤਰਾ ਵਿਚ ਕੋਕੀਨ ਤੇ ਮੇਥਾਮਫੇਟਾਮਾਈਨ ਸਪਲਾਈ ਕਰਨ ਦਾ ਦੋਸ਼ ਹੈ| ਐਫ.ਬੀ.ਆਈ. ਨੇ ਕਿਹਾ ਹੈ ਕਿ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਲਾਸ ਏਂਜਲਸ ’ਚ ਅਮਰੀਕੀ ਜ਼ਿਲ੍ਹਾ ਅਦਾਲਤ ਵਲੋਂ ਜਾਰੀ ਕੀਤਾ ਗਿਆ।
ਹਾਦਸੇ ’ਚ ਹੋ ਚੁੱਕੀ ਮੌਤ
ਜਲੰਧਰ, (ਅ.ਬ.)-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਮੋਵਈ ਪਿੰਡ ’ਚ ਇਕ ਢਾਬਾ ਚਲਾਉਣ ਵਾਲੇ ਹਰਵਿੰਦਰ ਸਿੰਘ ਅਨੁਸਾਰ ਉਸਦੇ ਪੁੱਤਰ ਅੰਮ੍ਰਿਤਪਾਲ ਦੀ 19 ਫਰਵਰੀ, 2025 ਨੂੰ ਪਿੰਡ ’ਚ ਹੀ ਵਾਪਰੇ ਇਕ ਹਾਦਸੇ ’ਚ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਕੰਮ ਲੱਭਣ ਲਈ ਅਮਰੀਕਾ ਗਿਆ ਸੀ। ਉਹ ਆਖਰਕਾਰ ਉੱਥੇ ਹੀ ਵੱਸ ਗਿਆ ਤੇ ਗੁਜ਼ਾਰਾ ਕਰਨ ਲਈ ਟਰੱਕ ਚਲਾਉਂਦਾ ਰਿਹਾ। ਪਿਛਲੇ ਸਾਲ ਜਨਵਰੀ ’ਚ ਅੰਮ੍ਰਿਤਪਾਲ ਕੁਝ ਸਮੇਂ ਲਈ ਘਰ ਰਹਿਣ ਲਈ ਜਲੰਧਰ ਵਾਪਸ ਆਇਆ। ਉਸਨੇ ਆਪਣੀ ਵਾਪਸੀ ਦੀ ਯੋਜਨਾ ਨਹੀਂ ਬਣਾਈ ਸੀ। 19 ਫਰਵਰੀ ਨੂੰ, ਉਹ ਖੇਤ ਤੋਂ ਵਾਪਸ ਜਾ ਰਿਹਾ ਸੀ ਜਦੋਂ ਵਾਪਰੇ ਸੜਕ ਹਾਦਸੇ ’ਚ ਉਸਦੀ ਮੌਤ ਹੋਈ।
ਪਿਛਲੀ ਖ਼ਬਰ ਅਮਿਤ ਸ਼ਾਹ ਨੇ ਵਿਦਿਆਰਥੀਆਂ ਵਿਰੁੱਧ ਤਾਕਤ ਦੀ ਵਰਤੋਂ ਦਾ ਹੁਕਮ ਦਿੱਤਾ ਹੋਵੇਗਾ, ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ-... ਅਗਲੀ ਖ਼ਬਰ ਵਾਰਾਨਸੀ ਦੇ ਸੀਰ ਗੋਵਰਧਨ ਪਿੰਡ ਵਿਚ ਗੁਰੂ ਰਵਿਦਾਸ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਉੱਤਰ ਪ੍ਰਦੇਸ਼ .....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।