02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ

ਅਜੀਤ ਡੈਸਕ 01-08-2026
ਲਹਿਰਾ ਮੁਹੱਬਤ (ਬਠਿੰਡਾ), 31 ਜੁਲਾਈ (ਸੁਖਪਾਲ ਸਿੰਘ ਸੁੱਖੀ)- ਪਾਵਰਕਾਮ ’ਚ ਠੇਕੇਦਾਰਾਂ ਨੂੰ ਬਾਹਰ ਕਰਕੇ ਸਿੱਧੇ ਸਰਕਾਰੀ ਕੰਟਰੈਕਟ ’ਤੇ ਨੋਟੀਫ਼ਿਕੇਸ਼ਨ ਮਗਰੋਂ ਨਿਯੁਕਤੀ ਨੂੰ ਲੈ ਕੇ ਤਿੰਨੇ ਸਰਕਾਰੀ ਤਾਪ ਬਿਜਲੀ ਘਰਾਂ ਦੇ ਸਮੂਹ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੇ ਮੁਕੰਮਲ ਹੜਤਾਲ ’ਤੇ ਹੋਣ ਕਾਰਨ ਕਿਸੇ ਵੇਲੇ ਵੀ ਪੰਜਾਬ ’ਚ ਉਤਪਾਦਨ ਠੱਪ ਹੋਣ ਨਾਲ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਹੁੰਮਸ ਭਰੀ ਗਰਮੀ ਤੇ ਪੈਡੀ ਸੀਜ਼ਨ ਕਾਰਨ 15861.39 ਮੈਗਾਵਾਟ ਅੱਜ ਸੂਬੇ ਭਰ ਵਿਚ ਬਿਜਲੀ ਦੀ ਮੰਗ ਰਹੀ। ਜਿਸ ਨੂੰ ਪੂਰਾ ਕਰਨ ਲਈ ਸਾਰੇ ਸਰੋਤਾਂ ਤੋਂ ਪੰਜਾਬ ਵਿਚ 4600 ਮੈਗਾਵਾਟ ਦੇ ਕਰੀਬ ਉਤਪਾਦਨ ਸੀ ਤੇ ਜਿਸ ਕਰਕੇ ਪਾਵਰਕਾਮ ਨੂੰ ਮਹਿੰਗੇ ਭਾਅ ਦੀ ਲਗਭਗ 11000 ਮੈਗਾਵਾਟ ਬਿਜਲੀ ਕੇਂਦਰੀ ਪੂਲ ’ਚੋਂ ਖ਼ਰੀਦ ਕਰਨੀ ਪਈ, ਕਿਉਂਕਿ ਸਰਕਾਰੀ ਤਾਪ ਘਰ ਲਹਿਰਾ ਮੁਹੱਬਤ ਦੇ 4 ਚੋਂ 3 ਯੂਨਿਟਾਂ ਬਿਜਲੀ ਉਤਪਾਦਨ 920 ਚੋਂ 497 ਮੈਗਾਵਾਟ ਤੇ ਇੱਕ ਯੂਨਿਟ ਬੰਦ ਪਿਆ ਹੈ। ਇਸੇ ਤਰ੍ਹਾਂ ਰੋਪੜ ਥਰਮਲ ਦੇ 4 ਚੋਂ 3 ਯੂਨਿਟਾਂ ਦਾ ਬਿਜਲੀ ਉਤਪਾਦਨ 840 ਚੋਂ 292 ਮੈਗਾਵਾਟ ਤੱਕ ਸਿਮਟ ਕੇ ਰਹਿ ਗਿਆ ਹੈ ਤੇ ਇੱਕ ਯੂਨਿਟ ਬੰਦ ਤੇ ਇੱਕ ਯੂਨਿਟ ਹੋਰ ਕੋਲੇ ਦੀ ਸਪਲਾਈ ਘੱਟਣ ਕਾਰਨ ਕਿਸੇ ਵੇਲੇ ਵੀ ਬੰਦ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਹੜਤਾਲ ਕਾਰਨ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਨਹੀਂ ਚੱਲ ਸਕਿਆ ਤੇ ਬਾਕੀ ਚੱਲ ਰਹੇ 10 ਚੋਂ 8 ਯੂਨਿਟਾਂ ਦਾ ਉਤਪਾਦਨ ਬੰਦ ਹੋਣ ਡਰੋਂ ਸਮਰੱਥਾ ਤੋਂ ਘਟਾ ਕੇ ਚਲਾਏ ਜਾ ਰਹੇ ਹਨ। ਗੋਇੰਦਵਾਲ ਸਾਹਿਬ ਤਾਪ ਘਰ ਦੇ 2 ਯੂਨਿਟਾਂ ਦੇ 540 ਚੋਂ 292 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਲਹਿਰਾ ਮੁਹੱਬਤ ਤਾਪ ਘਰ ਵਿਚ 29 ਜੁਲਾਈ ਦੀ ਰਾਤ ਤੋਂ 2 ਕੋਲ ਰੈਕ ਅਣਲੋਡ ਹੋਣ ਲਈ ਖੜੇ ਹਨ ਤੇ ਜਿਸ ਦੇ ਅਣਲੋਡ ਵਿਚ ਦੇਰੀ ਕਾਰਨ ਹੁਣ ਤੱਕ 3 ਲੱਖ ਜੁਰਮਾਨਾ ਹੋਣ ਦਾ ਅੰਦਾਜਾ ਹੈ ਤੇ ਹੜਤਾਲ ਕਾਰਨ ਕੋਲ ਰੈਕ ਦੀ ਸਪਲਾਈ ਘਟਾਉਣ ਦਾ ਪਤਾ ਲੱਗਾ ਹੈ।
ਪਿਛਲੀ ਖ਼ਬਰ ਪ੍ਰਦਰਸ਼ਨ ਤੋਂ ਪਹਿਲਾਂ ਕੰਪਿਊਟਰ ਅਧਿਆਪਕ ਆਗੂਆਂ ਦੀ ਗ੍ਰਿਫ਼ਤਾਰੀ ਨਾਲ ਮਾਹੌਲ ਗਰਮਾਇਆ ਸਰਕਾਰ ਖ਼ਿਲਾਫ਼ ਸੰਗਰੂਰ ’ਚ ਵੱਡੇ ਅੰ... ਅਗਲੀ ਖ਼ਬਰ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਡਾਇਰੈਕਟਰ ਪਸ਼ੂ-ਪਾਲਣ ਵਿਭਾਗ ਦੇ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਰੈਲੀ ਵੈਟਰਨਰੀ ਇੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।