02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਰੀਨਾ ਸੋਨੋਵਾਲ ਦੂਰਦਰਸ਼ਨ (ਪ੍ਰੋਗਰਾਮਿੰਗ) ਦੀ ਡਾਇਰੈਕਟਰ ਜਨਰਲ ਨਿਯੁਕਤ

ਰੀਨਾ ਸੋਨੋਵਾਲ ਦੂਰਦਰਸ਼ਨ (ਪ੍ਰੋਗਰਾਮਿੰਗ) ਦੀ ਡਾਇਰੈਕਟਰ ਜਨਰਲ ਨਿਯੁਕਤ

ਅਜੀਤ ਡੈਸਕ 02-08-2026

ਨਵੀਂ ਦਿੱਲੀ, 1 ਅਗਸਤ (ਏਜੰਸੀ)-ਸੀਨੀਅਰ ਭਾਰਤੀ ਸੂਚਨਾ ਸੇਵਾ (ਆਈ. ਆਈ. ਐਸ.) ਅਧਿਕਾਰੀ ਰੀਨਾ ਸੋਨੋਵਾਲ ਨੂੰ ਭਾਰਤੀ ਸੂਚਨਾ ਸੇਵਾ ਦੇ ਚੋਣ ਗ੍ਰੇਡ (ਡਾਇਰੈਕਟਰ ਜਨਰਲ ਪੱਧਰ) ਵਿਚ ਤਰੱਕੀ ਦਿੱਤੀ ਗਈ ਹੈ ਅਤੇ ਕੇ. ਸਤੀਸ਼ ਨੰਬੂਦੀਰੀਪਾਦ ਦੀ ਥਾਂ ਦੂਰਦਰਸ਼ਨ (ਪ੍ਰੋਗਰਾਮਿੰਗ) ਦੀ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ 11 ਅਗਸਤ ਨੂੰ ਕਾਰਜਭਾਰ ਸੰਭਾਲਣਗੇ। ਇਹ ਨਿਯੁਕਤੀ 29 ਜੁਲਾਈ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਜਾਰੀ ਇਕ ਆਦੇਸ਼ ਤੋਂ ਬਾਅਦ ਕੀਤੀ ਗਈ ਹੈ। ਇਸ ਆਦੇਸ਼ ਤਹਿਤ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀਆਂ ਸਿਫ਼ਾਰਸ਼ਾਂ ਅਤੇ ਅਮਲਾ ਤੇ ਸਿਖਲਾਈ ਵਿਭਾਗ ਦੇ 29 ਜਨਵਰੀ ਦੇ ਦਫ਼ਤਰ ਮੈਮੋਰੰਡਮ ਰਾਹੀਂ ਚੋਣ ਗ੍ਰੇਡ ਵਿਚ ਉਨ੍ਹਾਂ ਦੀ ਸੂਚੀ ਨੂੰ ਪ੍ਰਵਾਨਗੀ ਦਿੱਤੀ ਗਈ ਸੀ। 1994 ਬੈਚ ਦੀ ਆਈ.ਆਈ.ਐਸ. ਅਧਿਕਾਰੀ ਸੋਨੋਵਾਲ ਕੇਂਦਰੀ ਸਕੱਤਰੇਤ ਸੇਵਾ (ਸੀ.ਐਸ.ਐਸ.) ਡੈਪੂਟੇਸ਼ਨ ’ਤੇ ਉੱਚ ਸਿੱਖਿਆ ਮੰਤਰਾਲੇ ਵਿਚ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾ ਰਹੀ ਸੀ।

ਪਿਛਲੀ ਖ਼ਬਰ ਯੂ-ਵੀਜ਼ਾ ਲਈ ਫਰਜ਼ੀ ਹਥਿਆਰਬੰਦ ਲੁੱਟ ਦਾ ਨਾਟਕ, ਭਾਰਤੀ ਨਾਗਰਿਕ ਨੂੰ ਅਮਰੀਕਾ ਤੋਂ ਕੱਢਣ ਦਾ ਹੁਕਮ ਅਗਲੀ ਖ਼ਬਰ ਜਲਾਲਪੁਰ ਦੀ ਮੁਅੱਤਲੀ ਮਗਰੋਂ ਪਟਿਆਲਾ ਵਿਚ ਹੋਈ ਉੱਚ ਪੱਧਰੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।