03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਾਕਿ ’ਚ ਮੀਂਹ ਨੇ ਮਚਾਈ ਤਬਾਹੀ ਸ਼ਹਿਰਾਂ ’ਚ ਹੜ੍ਹ ਵਰਗੇ ਹਾਲਾਤ

ਪਾਕਿ ’ਚ ਮੀਂਹ ਨੇ ਮਚਾਈ ਤਬਾਹੀ ਸ਼ਹਿਰਾਂ ’ਚ ਹੜ੍ਹ ਵਰਗੇ ਹਾਲਾਤ

ਅਜੀਤ ਡੈਸਕ 03-08-2026

ਨਦੀਆਂ ’ਚ ਬਦਲੀਆਂ ਲਾਹੌਰ, ਇਸਲਾਮਾਬਾਦ ਅਤੇ ਰਾਵਲਪਿੰਡੀ ਦੀਆਂ ਸੜਕਾਂ
ਅੰਮ੍ਰਿਤਸਰ, 2 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ‘ਚ ਲਗਾਤਾਰ ਹੋ ਰਹੀ ਮੋਹਲ਼ੇਧਾਰ ਬਾਰਿਸ਼ ਨੇ ਰਾਜਧਾਨੀ ਇਸਲਾਮਾਬਾਦ, ਰਾਵਲਪਿੰਡੀ, ਲਾਹੌਰ, ਪਿਸ਼ਾਵਰ ਅਤੇ ਅਟਕ ਸਮੇਤ ਕਈ ਇਲਾਕਿਆਂ ‘ਚ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਕਈ ਸ਼ਹਿਰਾਂ ‘ਚ ਸੜਕਾਂ ਡੁੱਬ ਗਈਆਂ ਹਨ, ਮੀਂਹ ਦਾ ਪਾਣੀ ਘਰਾਂ ਅਤੇ ਦੁਕਾਨਾਂ ‘ਚ ਦਾਖਲ ਹੋ ਗਿਆ ਹੈ, ਬਿਜਲੀ ਸਪਲਾਈ ਠੱਪ ਹੋ ਗਈ ਹੈ ਅਤੇ ਕਈ ਥਾਵਾਂ ‘ਤੇ ਸੜਕਾਂ ਅਤੇ ਛੋਟੇ ਡੈਮ ਵੀ ਟੁੱਟ ਗਏ ਹਨ। ਮੌਸਮ ਵਿਭਾਗ ਨੇ 5 ਅਗਸਤ ਤੱਕ ਪਹਾੜੀ ਇਲਾਕਿਆਂ ‘ਚ ਭਾਰੀ ਬਾਰਿਸ਼, ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਲੰਘੇ ਦਿਨ ਸਵੇਰੇ ਭਾਰੀ ਬਾਰਿਸ਼ ਤੋਂ ਬਾਅਦ ਇਸਲਾਮਾਬਾਦ ਅਤੇ ਰਾਵਲਪਿੰਡੀ ਦੇ ਕਈ ਖੇਤਰ ਡੁੱਬ ਗਏ। ਮੁਰੀ ਰੋਡ, ਕਚਾਰੀ ਚੌਕ ਅਤੇ ਪਿਸ਼ਾਵਰ ਰੋਡ ਵਰਗੀਆਂ ਪ੍ਰਮੁੱਖ ਸੜਕਾਂ ਡੁੱਬ ਗਈਆਂ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਈ ਇਲਾਕਿਆਂ ‘ਚ ਲਗਭਗ ਦੋ ਫੁੱਟ ਪਾਣੀ ਭਰ ਗਿਆ। ਜਿਸ ਨਾਲ ਕਈ ਵਾਹਨ ਫਸ ਗਏ ਅਤੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ‘ਚ ਦਾਖਲ ਹੋ ਗਿਆ। ਸਥਿਤੀ ਇੰਨੀ ਭਿਆਨਕ ਬਣ ਗਈ ਕਿ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਲਾਊਡਸਪੀਕਰਾਂ ਦੀ ਵਰਤੋਂ ਕਰਨੀ ਪਈ, ਜਦੋਂ ਕਿ ਕੋਈ ਤੁਰੰਤ ਸਰਕਾਰੀ ਮਦਦ ਨਹੀਂ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਵਲਪਿੰਡੀ ਦੇ ਲੇਹ ਨਾਲੇ ਦਾ ਪਾਣੀ ਦਾ ਪੱਧਰ ਵੀ ਲਗਭਗ 10 ਫੁੱਟ ਤੱਕ ਵਧ ਗਿਆ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਰੈੱਡ ਅਲਰਟ ਜਾਰੀ ਕੀਤਾ। ਬਾਰਿਸ਼ ਕਾਰਨ ਕਈ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ, ਜਿਸ ਕਾਰਨ ਵਸਨੀਕਾਂ ਵਿਚ ਦਹਿਸ਼ਤ ਫੈਲ ਗਈ। ਅਧੂਰੇ ਵਿਕਾਸ ਪ੍ਰੋਜੈਕਟਾਂ ਨੇ ਵੀ ਸਥਿਤੀ ਨੂੰ ਵਿਗੜਨ ਵਿਚ ਯੋਗਦਾਨ ਪਾਇਆ। ਇਸ ਦੌਰਾਨ ਬਿਜਲੀ ਵੰਡ ਕੰਪਨੀ ਆਈਸਕੋ ਨੇ ਸੁਰੱਖਿਆ ਕਾਰਨਾਂ ਕਰਕੇ ਕਈ ਖੇਤਰਾਂ ਦੀ ਬਿਜਲੀ ਕੱਟ ਦਿੱਤੀ, ਜਿਸ ਨਾਲ ਜਨਤਾ ਦੀ ਮੁਸ਼ਕਿਲ ਹੋਰ ਵਧ ਗਈ। ਉੱਧਰ, ਅਟਕ ਜ਼ਿਲ੍ਹੇ ਦੇ ਪਿੰਡੀਘੇਬ ਸ਼ਹਿਰ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਭਾਰੀ ਬਾਰਿਸ਼ ਕਾਰਨ ਛੋਟਾ ਬੰਨ੍ਹ ਮੱਲਾਹਵਾਲਾ ਗੁੰਡਾ ਕਾਸ ਓਵਰਫਲੋ ਹੋ ਗਿਆ ਅਤੇ ਇਸ ਨਾਲ ਬੰਨ੍ਹ ਟੁੱਟ ਗਿਆ। ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੀਆਂ ਛੱਤਾਂ ‘ਤੇ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਮੀਂਹ ਅਤੇ ਤੇਜ਼ ਹਵਾਵਾਂ ਨੇ ਪਿਸ਼ਾਵਰ ਇਲੈਕਟ੍ਰਿਕ ਸਪਲਾਈ ਕੰਪਨੀ ਦੇ 84 ਪਾਵਰ ਫੀਡਰਾਂ ਨੂੰ ਵੀ ਵਿਗਾੜ ਦਿੱਤਾ। ਇਸ ਨਾਲ ਕਈ ਜ਼ਿਲ੍ਹਿਆਂ ‘ਚ ਬਿਜਲੀ ਬੰਦ ਹੋ ਗਈ। ਇਸੇ ਤਰ੍ਹਾਂ ਸਵਾਬੀ ਜ਼ਿਲ੍ਹੇ ਦੇ ਗਦੂਨ ਪਹਾੜੀ ਖੇਤਰ ‘ਚ ਭਾਰੀ ਬਾਰਿਸ਼ ਤੋਂ ਬਾਅਦ ਟੋਪੀ ਨਾਲਾ ਓਵਰਫਲੋ ਹੋ ਗਿਆ, ਜਿਸ ਨਾਲ ਆਲੇ-ਦੁਆਲੇ ਦੇ ਕਈ ਪਿੰਡ ਪਾਣੀ ‘ਚ ਡੁੱਬ ਗਏ।

ਪਿਛਲੀ ਖ਼ਬਰ ਪਾਕਿਸਤਾਨ ਨੇ ਸਿੰਧੂ ਜਲ ਸੰਧੀ ਤਹਿਤ ਬਣੀ ਸਦਭਾਵਨਾ ਨੂੰ ਤਬਾਹ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ-ਕਵਾਤਰਾ ਅਗਲੀ ਖ਼ਬਰ ਪੇਪਰ ਲੀਕ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦਾ ਮਾਮਲਾ-ਸੁਪਰੀਮ ਕੋਰਟ ਵਲੋਂ ਪੁਲਿਸ ਕਾਰਵਾਈ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।