ਭਾਰਤੀ ਏਜੰਸੀਆਂ ਪਾਕਿ ਦੇ ਅੰਦਰ ਅੱਤਵਾਦੀਆਂ ਨੂੰ ਕਰ ਰਹੀਆਂ ਖ਼ਤਮ - ਰਿਜ਼ਵਾਨ ਹਨੀਫ਼ ਪਿਛਲੇ 4 ਸਾਲਾਂ ’ਚ ਮਾਰੇ ਗਏ ਲਸ਼ਕਰ ਦੇ 30 ਤੋਂ ਵੱਧ ਚੋਟੀ ਦੇ ਕਮਾਂਡਰ
ਅੰਮ੍ਰਿਤਸਰ, 3 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਸਰਦਾਰ ਰਿਜ਼ਵਾਨ ਹਨੀਫ਼ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਏਜੰਸੀਆਂ ਪਾਕਿ ਦੇ ਅੰਦਰ ਜਿਹਾਦੀਆਂ (ਅੱਤਵਾਦੀਆਂ) ਨੂੰ ਖ਼ਤਮ ਕਰਨ ਲਈ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੀ ਵਰਤੋਂ ਕਰ ਰਹੀਆਂ ਹਨ। ਲਸ਼ਕਰ ਕਮਾਂਡਰ ਦੇ ਇਸ ਧਮਾਕੇਦਾਰ ਕਬੂਲਨਾਮੇ ਅਨੁਸਾਰ ਪਿਛਲੇ 4 ਸਾਲਾਂ ‘ਚ ਲਸ਼ਕਰ ਦੇ 30 ਤੋਂ ਵੱਧ ਚੋਟੀ ਦੇ ਅੱਤਵਾਦੀ ਕਮਾਂਡਰ ਮਾਰੇ ਗਏ ਹਨ।
ਸੰਬੋਧਨ ਕਰਦਾ ਹੋਇਆ ਲਸ਼ਕਰ ਕਮਾਂਡਰ ਸਰਦਾਰ ਰਿਜ਼ਵਾਨ ਹਨੀਫ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ
04-08-2026