05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜੀਓ ਨੇ ਪੰਜਾਬ ’ਚ ਜੂਨ ’ਚ ਸਭ ਤੋਂ ਵੱਧ 3.64 ਲੱਖ ਐਕਟਿਵ ਮੋਬਾਈਲ ਗਾਹਕ ਜੋੜੇ-ਟ੍ਰਾਈ 13 ਲੱਖ ਤੋਂ ਵੱਧ ਇਮਾਰਤਾਂ ਹੁਣ ਜੀਓ ਫਾਈਬਰ ਅਤੇ ਜੀਓ ਏਅਰ ਫਾਈਬਰ ਨਾਲ ਜੁੜੀਆਂ

ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)–ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ ) ਦੀ ਤਾਜ਼ਾ ਰਿਪੋਰਟ ਅਨੁਸਾਰ, ਰਿਲਾਇੰਸ ਜੀਓ ਨੇ ਜੂਨ 2026 ’ਚ ਪੰਜਾਬ ’ਚ ਸਭ ਤੋਂ ਵੱਧ ਗਿਣਤੀ ’ਚ ਐਕਟਿਵ ਮੋਬਾਈਲ (ਵਾਇਰਲੈੱਸ) ਗਾਹਕ ਜੋੜ ਕੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਜੀਓ ਦੇ ਐਕਟਿਵ (ਵੀ.

ਅਜੀਤ ਡੈਸਕ 05-08-2026
ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)–ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ ) ਦੀ ਤਾਜ਼ਾ ਰਿਪੋਰਟ ਅਨੁਸਾਰ, ਰਿਲਾਇੰਸ ਜੀਓ ਨੇ ਜੂਨ 2026 ’ਚ ਪੰਜਾਬ ’ਚ ਸਭ ਤੋਂ ਵੱਧ ਗਿਣਤੀ ’ਚ ਐਕਟਿਵ ਮੋਬਾਈਲ (ਵਾਇਰਲੈੱਸ) ਗਾਹਕ ਜੋੜ ਕੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਜੀਓ ਦੇ ਐਕਟਿਵ (ਵੀ.ਐਲ.ਆਰ.) ਮੋਬਾਈਲ ਗਾਹਕਾਂ ਦੀ ਗਿਣਤੀ ’ਚ 3,64,196 ਦਾ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਇਸਦੀ ਕੁੱਲ ਗਿਣਤੀ ਹੁਣ 1,20,69,861 ਹੋ ਗਈ ਹੈ। ਪੰਜਾਬ ਸਰਕਲ ’ਚ ਜੀਓ ਕੋਲ 35.3 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਦੂਜਾ ਸਭ ਤੋਂ ਵੱਡਾ ਐਕਟਿਵ ਗਾਹਕ ਅਧਾਰ ਹੈ। ਐਕਟਿਵ ਗਾਹਕਾਂ ਦੀ ਗਿਣਤੀ, ਵੱਧ ਤੋਂ ਵੱਧ ( ਵੀ.ਐਲ.ਆਰ. ) ਗਿਣਤੀ ਵਾਲੀ ਮਿਤੀ ਦੇ ਆਧਾਰ ’ਤੇ ਮੋਬਾਈਲ ਗਾਹਕਾਂ ਵਜੋਂ ਕੀਤੀ ਜਾਂਦੀ ਹੈ। ਜੂਨ ਦੇ ਅੰਤ ਤੱਕ, ਜੀਓ ਦੇ ਮੋਬਾਈਲ ਗਾਹਕਾਂ ਦੀ ਗਿਣਤੀ 1,17,69,733 ਸੀ, ਜੋ ਕਿ ਪੰਜਾਬ ਦੇ ਕੁੱਲ 3,56,12,786 ਵਾਇਰਲੈੱਸ ਗਾਹਕਾਂ ਵਿਚੋਂ 33.0 ਫ਼ੀਸਦ ਹਿੱਸਾ ਹੈ। ਟ੍ਰਾਈ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ 30 ਜੂਨ 2026 ਤੱਕ, ਰਿਲਾਇੰਸ ਜੀਓ ਦੀ ਜੀਓ ਏਅਰ ਫਾਈਬਰ ਸੇਵਾ ਪੰਜਾਬ ’ਚ 8.25 ਲੱਖ ਦਾ ਅੰਕੜਾ ਪਾਰ ਕਰ ਗਈ ਹੈ ਜਦਕਿ ਲਗਭਗ 4.77 ਲੱਖ ਇਮਾਰਤਾਂ ਵਿਚ ਲੋਕੀ ਹੁਣ ਹਾਈ ਸਪੀਡ ਜੀਓ ਫਾਈਬਰ ਸੇਵਾ ਦਾ ਆਨੰਦ ਮਾਣ ਰਹੇ ਹਨ।
ਪਿਛਲੀ ਖ਼ਬਰ ਪਾਕਿਸਤਾਨ ਨੇ ਚੀਨ ਤੋਂ ਕੀਤੀ 1.3 ਅਰਬ ਡਾਲਰ ਦੀ ਮੁੜ ਮੰਗ ਅਗਲੀ ਖ਼ਬਰ ਨਿੱਜੀ ਸਕੂਲ ਦੀ ਹਿੱਸੇਦਾਰੀ ’ਚੋਂ ਹਿਸਾਬ-ਕਿਤਾਬ ਨਾ ਦੇਣ ਤੋਂ ਪ੍ਰੇਸ਼ਾਨ ਔਰਤ ਵਲੋਂ ਖ਼ੁਦਕੁਸ਼ੀ ਸਰਕਾਰੀ ਅਧਿਆਪਕ ਜੋੜੇ ਖ਼ਿਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।