ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ
ਮਹਿਲ ਕਲਾਂ (ਬਰਨਾਲਾ), 5 ਅਗਸਤ (ਤਰਸੇਮ ਸਿੰਘ ਗਹਿਲ)-ਪੁਲਿਸ ਥਾਣਾ ਠੁੱਲੀਵਾਲ ਅਧੀਨ ਆਉਂਦੇ ਪਿੰਡ ਹਮੀਦੀ ਵਿਖੇ ਇਕ ਖੰਡਰ ਪਏ ਮਕਾਨ ਵਿਚੋਂ ਅੱਜ ਸਵੇਰੇ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਗਨਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੰਗਲ ਜ਼ਿਲ੍ਹਾ ਮੋਗਾ ਹਾਲ ਆਬਾਦ ਪਿੰਡ ਹਮੀਦੀ, ਜੋ ਆਪਣੇ ਨਾਨਕੇ ਘਰ ਰਹਿ ਰਿਹਾ ਸੀ, ਵਜੋਂ ਹੋਈ ਹੈ।
ਮਹਿਲ ਕਲਾਂ (ਬਰਨਾਲਾ), 5 ਅਗਸਤ (ਤਰਸੇਮ ਸਿੰਘ ਗਹਿਲ)-ਪੁਲਿਸ ਥਾਣਾ ਠੁੱਲੀਵਾਲ ਅਧੀਨ ਆਉਂਦੇ ਪਿੰਡ ਹਮੀਦੀ ਵਿਖੇ ਇਕ ਖੰਡਰ ਪਏ ਮਕਾਨ ਵਿਚੋਂ ਅੱਜ ਸਵੇਰੇ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਗਨਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੰਗਲ ਜ਼ਿਲ੍ਹਾ ਮੋਗਾ ਹਾਲ ਆਬਾਦ ਪਿੰਡ ਹਮੀਦੀ, ਜੋ ਆਪਣੇ ਨਾਨਕੇ ਘਰ ਰਹਿ ਰਿਹਾ ਸੀ, ਵਜੋਂ ਹੋਈ ਹੈ। ਮ੍ਰਿਤਕ ਦੇ ਮਾਮਾ ਰਣਧੀਰ ਸਿੰਘ ਵਾਸੀ ਹਮੀਦੀ ਵਲੋਂ ਦਿੱਤੇ ਬਿਆਨ ਅਨੁਸਾਰ ਉਨ੍ਹਾਂ ਦੇ ਭਾਣਜੇ ਸ਼ਗਨਦੀਪ ਸਿੰਘ ਨੂੰ ਪਿਛਲੇ ਸਮੇਂ ਤੋਂ ਪਿੰਡ ਹਮੀਦੀ ਨਾਲ ਸੰਬੰਧਿਤ ਇਕ ਨੌਜਵਾਨ ਰਣਦੀਪ ਸਿੰਘ ਪੁੱਤਰ ਜਗਰੂਪ ਚੰਦ ਵਾਸੀ ਹਮੀਦੀ ਨੇ ਉਸ ਨੂੰ ਸਾਥੀ ਬਣਾ ਆਪਣੇ ਨਾਲ ਮਾੜੀ ਸੰਗਤ ਵਿਚ ਰਲਾ ਲਿਆ ਸੀ। ਮੁਲਜਮ ਰਣਦੀਪ ਸਿੰਘ ਨੇ ਸ਼ਗਨਦੀਪ ਸਿੰਘ ਨੂੰ ਨਸ਼ੇ ਦੀ ਵੱਧ ਮਾਤਰਾ ਦੇ ਦਿੱਤੀ ਗਈ, ਜਿਸ ਕਰ ਕੇ ਉਸ ਦੀ ਮੌਤ ਗਈ। ਥਾਣਾ ਠੁੱਲੀਵਾਲ ਦੇ ਮੁੱਖ ਅਧਿਕਾਰੀ ਅਜੈਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਾਥੀ ਰਣਦੀਪ ਸਿੰਘ ਪੁੱਤਰ ਜਗਰੂਪ ਚੰਦ ਵਾਸੀ ਹਮੀਦੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।