06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜ਼ਖ਼ਮ ਅਜੇ ਭਰੇ ਨਹੀਂ, ਸੂਬੇ ਦਾ ਦਰਜਾ ਬਹਾਲ ਕਰਨ ਦਾ ਵਾਅਦਾ ਅਜੇ ਵੀ ਅਧੂਰਾ-ਉਮਰ ਅਬਦੁੱਲਾ ਵੱਖ-ਵੱਖ ਪਾਰਟੀਆਂ ਨੇ ਕੱਢੇ ਰੋਸ ਮਾਰਚ ਤੇ ਕੀਤਾ ਪ੍ਰਦਰਸ਼ਨ

ਜੰਮੂ/ਸ਼੍ਰੀਨਗਰ, 5 ਅਗਸਤ (ਪੀ. ਟੀ.

ਸ੍ਰੀਨਗਰ ਵਿਚ ਧਾਰਾ-370 ਨੂੰ ਰੱਦ ਕਰਨ ਦੀ ਸੱਤਵੀਂ ਵਰ੍ਹੇਗੰਢ ਮੌਕੇ ਪੀ.ਡੀ.ਪੀ. ਆਗੂ ਤੇ ਵਰਕਰ ਵਿਰੋਧ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ। 06-08-2026
ਜੰਮੂ/ਸ਼੍ਰੀਨਗਰ, 5 ਅਗਸਤ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਧਾਰਾ 370 ਨੂੰ ਰੱਦ ਕੀਤੇ ਜਾਣ ਦੇ ਸੱਤ ਸਾਲ ਬਾਅਦ ਵੀ, ਲੋਕਾਂ ਦੇ ਜ਼ਖ਼ਮ ਭਰੇ ਨਹੀਂ । ਪੁਣਛ ਜ਼ਿਲ੍ਹੇ ਦੀ ਸੁਰਨਕੋਟ ਤਹਿਸੀਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਜ਼ਖ਼ਮ ਅਜੇ ਠੀਕ ਨਹੀਂ ਹੋਏ ਹਨ । ਸਾਨੂੰ ਉਮੀਦ ਸੀ ਕਿ ਕੁਝ ਮੁਸ਼ਕਿਲਾਂ ਦੂਰ ਹੋਣਗੀਆਂ ਤੇ ਸੂਬੇ ਦਾ ਦਰਜਾ ਬਹਾਲ ਕਰਨ ਦਾ ਵਾਅਦਾ ਪੂਰਾ ਹੋਵੇਗਾ। ਪਰ ਅੱਜ, 5 ਅਗਸਤ, 2019 ਤੋਂ ਸੱਤ ਸਾਲ ਬੀਤ ਚੁੱਕੇ ਹਨ ਤੇ ਉਹ ਵਾਅਦਾ ਅਧੂਰਾ ਹੈ । ਇਸੇ ਦੌਰਾਨ ਅਬਦੁੱਲਾ ਨੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਵਲੋਂ ਰਾਸ਼ਟਰੀ ਝੰਡਾ ਉਲਟਾ ਫੜਨ ਦੇ ਛਿੜੇ ਵਿਵਾਦ ਸੰਬੰਧੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇੱਕ ਅਣਜਾਣੇ ਵਿਚ ਹੋਈ ਗਲਤੀ ਸੀ । ਪੀ.ਡੀ.ਪੀ. ਨੇਤਾ ਵਹੀਦ ਪਾਰਾ ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਮਹਿਬੂਬਾ ਮੁਫਤੀ ਨੂੰ ‘ਅੱਤਵਾਦੀ’ ਦੱਸਣ ਦੀਆਂ ਟਿੱਪਣੀਆਂ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ । ਕਾਂਗਰਸ ਅਤੇ ਨੈਸ਼ਨਲ ਕਾਨਫਰੰਸ (ਐਨ.ਸੀ.) ਨੇ ਮੰਗਲਵਾਰ ਨੂੰ ਜੰਮੂ ਵਿਚ ਧਾਰਾ 370 ਨੂੰ ਰੱਦ ਕਰਨ ਦੀ ਸੱਤਵੀਂ ਵਰ੍ਹੇਗੰਢ ’ਤੇ ਵੱਖ-ਵੱਖ ਵਿਰੋਧ ਰੈਲੀਆਂ ਕੀਤੀਆਂ, ਇਸਨੂੰ ‘ਕਾਲਾ ਦਿਵਸ’ ਵਜੋਂ ਮਨਾਇਆ ਗਿਆ । ਉਨ੍ਹਾਂ ਨੇ ਰਾਜ ਦੀ ਬਹਾਲੀ ਅਤੇ ਜ਼ਮੀਨ, ਨੌਕਰੀਆਂ ਤੇ ਹੋਰ ਅਧਿਕਾਰਾਂ ਲਈ ਸੰਵਿਧਾਨਕ ਸੁਰੱਖਿਆ ਦੀ ਵੀ ਮੰਗ ਕੀਤੀ । ਪੀ.ਡੀ.ਪੀ. ਆਗੂ ਇਲਤਿਜਾ ਮੁਫ਼ਤੀ ਨੇ ਧਾਰਾ 370 ਨੂੰ ਰੱਦ ਕਰਨ ਦੀ ਸੱਤਵੀਂ ਵਰ੍ਹੇਗੰਢ ’ਤੇ ਇੱਥੇ ਇੱਕ ਵਿਰੋਧ ਮਾਰਚ ਕੱਢਿਆ ਤੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜ ਦੇ ਵਿਸ਼ੇਸ਼ ਦਰਜੇ ਨੂੰ ਬਹਾਲ ਕਰਨ ਦੀ ਮੰਗ ਕੀਤੀ । ਇਲਤਿਜਾ ਨੇ ਪਾਰਟੀ ਆਗੂਆਂ, ਜਿਨ੍ਹਾਂ ਵਿਚ ਪੁਲਵਾਮਾ ਦੇ ਵਿਧਾਇਕ ਵਹੀਦ ਪਾਰਾ ਤੇ ਬੁਲਾਰੇ ਮੋਹਿਤ ਭਾਨ ਸ਼ਾਮਿਲ ਸਨ, ਦੇ ਨਾਲ ਇੱਥੇ ਸੋਨਵਾਰ ਵਿਖੇ ਵਿਰੋਧ ਮਾਰਚ ਕੱਢਿਆ । ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸਜਾਦ ਗਨੀ ਲੋਨ ਨੇ ਧਾਰਾ 370 ਨੂੰ ਰੱਦ ਕਰਨ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਵਿਰੁੱਧ ਇੱਕ ਜ਼ਾਲਮਾਨਾ ਤਖ਼ਤਾ ਪਲਟ ਦੱਸਿਆ, ਜਦੋਂ ਕਿ ਸੀ.ਪੀ.ਆਈ. (ਐਮ) ਦੇ ਨੇਤਾ ਮੁਹੰਮਦ ਯੂਸਫ਼ ਤਾਰੀਗਾਮੀ ਨੇ ਇਸਨੂੰ ਸੰਘ ਤੇ ਪੁਰਾਣੇ ਰਾਜ ਦੇ ਸਬੰਧਾਂ ’ਤੇ ਯੋਜਨਾਬੱਧ ਹਮਲਾ ਕਿਹਾ ।
ਪਿਛਲੀ ਖ਼ਬਰ ਜਥੇਦਾਰ ਹਰਬੰਸ ਸਿੰਘ ਮੰਝਪੁਰ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਧਾਰਾ -370 ਨੂੰ ਰੱਦ ਕਰਨ ਬਾਅਦ ਜੰਮੂ - ਕਸ਼ਮੀਰ , ਲੱਦਾਖ ’ ਚ ਵਿਆਪਕ ਬਦਲਾਅ ਆਇਆ - ਪ੍ਰਧਾਨ ਮੰਤਰੀ ਕਿਹਾ, ਦੋਵੇਂ ਕੇਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।