07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 511.44 ਮੀਟਰ ਪਹੁੰਚਿਆ

ਸ਼ਾਹਪੁਰ ਕੰਢੀ, 6 ਅਗਸਤ (ਰਣਜੀਤ ਸਿੰਘ)-ਇਸ ਸਾਲ ਹਿਮਾਚਲ ਵਿਚ ਮੀਂਹ ਘੱਟ ਪੈਣ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਪਿਛਲੇ ਸਾਲ ਨਾਲੋਂ 5 ਮੀਟਰ ਘੱਟ ਹੈ। ਇਸ ਸਮੇਂ ਝੀਲ ਦਾ ਪੱਧਰ 511.

ਅਜੀਤ ਡੈਸਕ 07-08-2026
ਸ਼ਾਹਪੁਰ ਕੰਢੀ, 6 ਅਗਸਤ (ਰਣਜੀਤ ਸਿੰਘ)-ਇਸ ਸਾਲ ਹਿਮਾਚਲ ਵਿਚ ਮੀਂਹ ਘੱਟ ਪੈਣ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਪਿਛਲੇ ਸਾਲ ਨਾਲੋਂ 5 ਮੀਟਰ ਘੱਟ ਹੈ। ਇਸ ਸਮੇਂ ਝੀਲ ਦਾ ਪੱਧਰ 511.44 ਮੀਟਰ ਪਹੁੰਚ ਗਿਆ ਹੈ, ਜਦੋਂਕਿ 6 ਅਗਸਤ 2025 ਨੂੰ ਝੀਲ ਦਾ ਪੱਧਰ 516.70 ਮੀਟਰ ਸੀ । ਰਣਜੀਤ ਸਾਗਰ ਡੈਮ ਉਪਰ ਬਣੇ ਚੰਮੇਰਾ ਡੈਮ ਤੋਂ 12359 ਕਿਊਸਿਕ ਪਾਣੀ ਝੀਲ ਅੰਦਰ ਆ ਰਿਹਾ ਹੈ । ਬਿਜਲੀ ਉਤਪਾਦਨ ਬੰਦ ਹੋਣ ਕਾਰਨ ਆਊਟ ਫਲੋ ਜ਼ੀਰੋ ਹੈ। ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 401.50 ਮੀਟਰ ਪਹੁੰਚ ਗਿਆ ਹੈ । ਜਿਥੋਂ 11225 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੂੰ ਛੱਡਿਆ ਜਾ ਰਿਹਾ ਹੈ । ਮਾਧੋਪੁਰ ਹਾਈਡਲ ਤੋਂ 7461 ਕਿਊਸਿਕ ਪਾਣੀ ਯੂ.ਬੀ.ਡੀ.ਸੀ. ਨਹਿਰ ਨੂੰ, 3176 ਕਿਊਸਿਕ ਪਾਣੀ ਐਮ.ਬੀ. ਲਿੰਕ ਨਹਿਰ ਨੂੰ, 400 ਕਿਊਸਿਕ ਪਾਣੀ ਕਸ਼ਮੀਰ ਨਹਿਰ ਨੂੰ ਅਤੇ 2250 ਕਿਊਸਿਕ ਪਾਣੀ ਇਸਲਾਮਪੁਰ ਨਹਿਰ ਨੂੰ ਛੱਡਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਉਦਯੋਗਪਤੀਆਂ ਤੇ ਵਪਾਰੀਆਂ ਵਲੋਂ ਸਰਕਾਰ ਨੂੰ ਮੁਕੰਮਲ ਹੜਤਾਲ ’ਤੇ ਜਾਣ ਦੀ ਚਿਤਾਵਨੀ ਸਾਨੂੰ ਤੰਗ ਕਰਨ ਦੀ ਬਜਾਏ ਕੰਮ ਕਰਨ... ਅਗਲੀ ਖ਼ਬਰ ਜੰਤਰ ਮੰਤਰ ਦੇ ਪ੍ਰਦਰਸ਼ਨਕਾਰੀਆਂ ਦਾ ਅੱਤਵਾਦੀ ਗਰੋਹ ਨਾਲ ਕੋਈ ਸੰਬੰਧ ਨਹੀਂ-ਭੁੱਲਰ ਕਿਹਾ, ਸੋਸ਼ਲ ਮੀਡੀਆ ’ਤੇ ਕੀਤੀ ਅੰਮ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।