06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

‘ਮਿਸ਼ਿਜ ਕੈਨੇਡਾ ਵਰਲਡ’ ਪਲਵੀ ਮੁਖੀਜਾ ਨਾਲ ਸਾਬਕਾ ‘ਮਿਸਿਜ਼ ਕੈਨੇਡਾ ਵਰਲਡ’ ਫੈਲਨ ਸ਼ਿਲਾਂਥੀ ਅਤੇ ਸੈਮੀ। ਗੁਰਾਇਆ ਦੀ ਪੱਲਵੀ ਮੁਖੀਜਾ ਨੇ ਜਿੱਤਿਆ ‘ਮਿਸਿਜ਼ ਕੈਨੇਡਾ ਵਰਲਡ 2026’ ਦਾ ਤਾਜ

ਗੁਰਾਇਆ, 6 ਅਗਸਤ (ਬਲਵਿੰਦਰ ਸਿੰਘ)-ਗੁਰਾਇਆ (ਜਲੰਧਰ) ਦੀ ਜੰਮਪਲ ਪੱਲਵੀ ਮੁਖੀਜਾ ਨੇ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿਚ ‘ਮਿਸਿਜ਼ ਕੈਨੇਡਾ ਵਰਲਡ 2026’ ਦਾ ਤਾਜ ਜਿੱਤ ਕੇ ਗੁਰਾਇਆ ਦਾ ਨਾਂਅ ਉੱਚਾ ਕੀਤਾ ਹੈ। ਮੁਕਾਬਲੇ ਵਿਚ ਲਗਭਗ 60 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਵੱਖ-ਵੱਖ ਗੇੜਾਂ ਦੌਰਾਨ ਆਪਣੇ ਆਤਮ-ਵਿਸ਼ਵਾਸ, ਸ਼ਖ਼ਸੀਅਤ, ਖ਼ੂਬਸੂਰਤੀ ਦਾ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 07-08-2026
ਗੁਰਾਇਆ, 6 ਅਗਸਤ (ਬਲਵਿੰਦਰ ਸਿੰਘ)-ਗੁਰਾਇਆ (ਜਲੰਧਰ) ਦੀ ਜੰਮਪਲ ਪੱਲਵੀ ਮੁਖੀਜਾ ਨੇ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿਚ ‘ਮਿਸਿਜ਼ ਕੈਨੇਡਾ ਵਰਲਡ 2026’ ਦਾ ਤਾਜ ਜਿੱਤ ਕੇ ਗੁਰਾਇਆ ਦਾ ਨਾਂਅ ਉੱਚਾ ਕੀਤਾ ਹੈ। ਮੁਕਾਬਲੇ ਵਿਚ ਲਗਭਗ 60 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਵੱਖ-ਵੱਖ ਗੇੜਾਂ ਦੌਰਾਨ ਆਪਣੇ ਆਤਮ-ਵਿਸ਼ਵਾਸ, ਸ਼ਖ਼ਸੀਅਤ, ਖ਼ੂਬਸੂਰਤੀ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਅੰਤ ਵਿਚ ਪੱਲਵੀ ਮੁਖੀਜਾ ਨੂੰ ‘ਮਿਸਿਜ਼ ਕੈਨੇਡਾ ਵਰਲਡ 2026’ ਦੀ ਜੇਤੂ ਐਲਾਨਿਆ ਗਿਆ। ਸਾਬਕਾ ਮਿਸਿਜ਼ ਕੈਨੇਡਾ ਵਰਲਡ ਫੈਲਨ ਸ਼ਿਲਾਂਥੀ ਨੇ ਪੱਲਵੀ ਨੂੰ ਤਾਜ ਪਹਿਨਾਇਆ, ਜਦਕਿ ਮਿਸਿਜ਼ ਵਰਲਡ 2025 ਸੈਮੀ, ਜੋ ‘ਸੇਵ ਦਾ ਮਦਰਜ਼’ ਮੁਹਿੰਮ ਲਈ ਜਾਣੀ ਜਾਂਦੀ ਹੈ, ਨੇ ਪੱਲਵੀ ਨੂੰ ਅਧਿਕਾਰਤ ਤਾਜ ਪਹਿਨਾ ਕੇ ਸਨਮਾਨਿਤ ਕੀਤਾ। ਪੱਲਵੀ ਲਾਂਗ-ਟਰਮ ਕੇਅਰ ਵਿਚ ਕੰਮ ਕਰਨ ਵਾਲੀ ਇਕ ਰਜਿਸਟਰਡ ਨਰਸ ਹੈ ਅਤੇ ਬਜ਼ੁਰਗਾਂ ਦੀ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਲਈ ਆਵਾਜ਼ ਉਠਾਉਂਦੀ ਹੈ। ਆਪਣੇ ਪਲੇਟ ਫਾਰਮ ਰਾਹੀਂ ਉਹ ਇਸ ਵਿਸ਼ੇ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ ਕਿ ਹਰ ਬਜ਼ੁਰਗ ਆਪਣੇ ਆਪ ਨੂੰ ਦੇਖਿਆ, ਸੁਣਿਆ ਅਤੇ ਮਹੱਤਵਪੂਰਨ ਮਹਿਸੂਸ ਕਰੇ। ਪਲਵੀ ਦੇ ਪਿਤਾ ਬਾਲ ਕਿਸ਼ਨ ਮੁਖੀਜਾ ਪੱਤਰਕਾਰ ਹਨ, ਨੇ ਪੱਲਵੀ ‘ਮਿਸਿਜ਼ ਕੈਨੇਡਾ ਵਰਲਡ 2026’ ਦੇ ਖ਼ਿਤਾਬ ਜਿੱਤਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਮੈਨੂੰ ਮੇਰੀ ਬੱਚੀ ’ਤੇ ਮਾਣ ਹੈ।
ਪਿਛਲੀ ਖ਼ਬਰ ਪੰਜਾਬ ਪੁਲਿਸ ਦੇ 5 ਡੀ.ਐਸ.ਪੀਜ਼ ਨੂੰ ਐਸ.ਪੀ. ਵਜੋਂ ਤਰੱਕੀ ਅਗਲੀ ਖ਼ਬਰ ਸਾਢੇ ਚਾਰ ਸਾਲਾਂ ’ਚ ਸਰਕਾਰੀ ਸਕੂਲਾਂ ’ਚੋਂ 6 ਲੱਖ ਵਿਦਿਆਰਥੀ ਘਟੇ-ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।