08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੈਂ ਜ਼ਿੰਦਗੀ ਦਾ ਰਹਿੰਦਾ ਸਮਾਂ ਪੰਜਾਬ ਦੀ ਭਲਾਈ ’ਚ ਲਗਾਉਣਾ ਚਾਹੁੰਦੀ ਹਾਂ-ਪ੍ਰੀਤੀ ਸਪਰੂ

ਬਠਿੰਡਾ, 7 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪ੍ਰਸਿੱਧ ਪੰਜਾਬੀ ਫ਼ਿਲਮ ਅਦਾਕਾਰਾ ਪ੍ਰੀਤੀ ਸਪਰੂ ਨੇ ਪੰਜਾਬ ਦੀ ਨਸ਼ੇ ’ਚ ਧਸਦੀ ਜਾ ਰਹੀ ਜਵਾਨੀ ’ਤੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਰਹਿੰਦਾ ਬਾਕੀ ਸਮਾਂ ਪੰਜਾਬ ਦੀ ਭਲਾਈ ਵਿਚ ਲਗਾਉਣਾ ਚਾਹੁੰਦੇ ਹਨ। ਇਹ ਪ੍ਰਗਟਾਵਾ ਪ੍ਰੀਤੀ ਸਪਰੂ ਨੇ ਬਠਿੰਡਾ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।

ਬਠਿੰਡਾ ਵਿਖੇ ਗੱਲਬਾਤ ਦੌਰਾਨ ਅਦਾਕਾਰਾ ਪ੍ਰੀਤ ਸਪਰੂ। ਤਸਵੀਰ : ਲਵਲੀ 08-08-2026
ਬਠਿੰਡਾ, 7 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪ੍ਰਸਿੱਧ ਪੰਜਾਬੀ ਫ਼ਿਲਮ ਅਦਾਕਾਰਾ ਪ੍ਰੀਤੀ ਸਪਰੂ ਨੇ ਪੰਜਾਬ ਦੀ ਨਸ਼ੇ ’ਚ ਧਸਦੀ ਜਾ ਰਹੀ ਜਵਾਨੀ ’ਤੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਰਹਿੰਦਾ ਬਾਕੀ ਸਮਾਂ ਪੰਜਾਬ ਦੀ ਭਲਾਈ ਵਿਚ ਲਗਾਉਣਾ ਚਾਹੁੰਦੇ ਹਨ। ਇਹ ਪ੍ਰਗਟਾਵਾ ਪ੍ਰੀਤੀ ਸਪਰੂ ਨੇ ਬਠਿੰਡਾ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਪ੍ਰੀਤੀ ਸਪਰੂ ਨੇ ਕਿਹਾ ਕਿ ਉਸ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਤੇ ਉਹ ਹੁਣ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਪੰਜਾਬ ਦਾ ਕਰਜ਼ਾ ਉੱਤਾਰਨਾ ਚਾਹੁੰਦੀ ਹੈ। ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਗੁਰੂਆਂ-ਪੀਰਾਂ, ਯੋਧਿਆਂ ਦੀ ਮਹਾਨ ਧਰਤੀ ਦੀ ਨੌਜਵਾਨੀ ਨਸ਼ਿਆਂ ਦੇ ਰਾਹ ਪੈ ਗਈ ਹੈ ਤਾਂ ਉਸ ਨੂੰ ਬਹੁਤ ਹੀ ਚਿੰਤਾਂ ਅਤੇ ਫ਼ਿਕਰਮੰਦੀ ਹੋਈ, ਜਿਸ ਲਈ ਉਸ ਨੇ ਪੰਜਾਬ ਦੇ ਪੁੱਤਾਂ-ਧੀਆਂ ਨੂੰ ਆਪਣੀ ਸਮਾਜਿਕ ਸੰਸਥਾ ‘ਹੇ ਮਾਂ’ ਰਾਹੀਂ ਨਸ਼ਿਆਂ ਦੇ ਰਾਹ ਤੋਂ ਰੋਕਣ ਲਈ ਪੰਜਾਬ ਦੀਆਂ ਮਾਵਾਂ ਨੂੰ ਲਾਮਬੰਦ ਕਰਨ ਦਾ ਬੀੜਾ ਚੁੱਕਿਆ ਹੈ, ਕਿਉਂਕਿ ਸਭ ਤੋਂ ਪਹਿਲਾਂ ਇਕ ਮਾਂ ਹੀ ਆਪਣੇ ਬੱਚੇ ਨੂੰ ਸਮਝਾ ਸਕਦੀ ਹੈ ਕੇ, ‘ਕੀ ਗਲਤ ਹੈ ਤੇ ਕੀ ਸਹੀ’ ਹੈ।
ਪਿਛਲੀ ਖ਼ਬਰ ਕਰਮਚਾਰੀਆਂ ਦੇ ਇਕੱਠ ਨੇ ਸਰਕਾਰ ਨੂੰ ਦਿੱਤਾ ਸਪੱਸ਼ਟ ਸੰਦੇਸ਼-ਮਜੀਠੀਆ ਅਗਲੀ ਖ਼ਬਰ ਵੜਿੰਗ ਵਲੋਂ ਪੁਲਿਸ ਦੀ ਧੱਕੇਸ਼ਾਹੀ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।