09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜਲੰਧਰ ’ਚ ਖੜ੍ਹੇ ਟਰੱਕ ਨਾਲ ਟਕਰਾਈ ਸਵਿਫਟ-3 ਨੌਜਵਾਨਾਂ ਦੀ ਮੌਤ ਦੋ ਦੀ ਪਛਾਣ ਹੋਈ, ਤੀਜੇ ਨੂੰ ਲੈ ਕੇ ਰਹੱਸ ਬਰਕਰਾਰ

ਮਕਸੂਦਾਂ 8 ਅਗਸਤ (ਸੌਰਵ ਮਹਿਤਾ)-ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਮਕਸੂਦਾਂ ਫਲਾਈਓਵਰ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿਚ ਇਕ ਕਾਰ ’ਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨੋਂ ਦੋਸਤ ਜਲੰਧਰ ਤੋਂ ਕਿਸੇ ਕਾਰੋਬਾਰੀ ਕੰਮ ਲਈ ਅੰਮ੍ਰਿਤਸਰ ਵੱਲ ਜਾ ਰਹੇ ਸਨ ਪਰ ਘਰੋਂ ਨਿਕਲਣ ਤੋਂ ਕੁਝ ਹੀ ਦੂਰੀ ’ਤੇ ਮੌਤ ਨੇ ਉਨ੍ਹਾਂ ਨੂੰ ਆਪਣੀ ਬੁੱਕਲ ਵਿਚ ਲੈ ਲਿਆ।

ਹਾਦਸੇ ’ਚ ਬੁਰੀ ਤਰ੍ਹਾਂ ਨੁਕਸਾਨੀ ਕਾਰ ਤੇ ਜਾਂਚ ਕਰਦੀ ਪੁਲਿਸ। ਹਾਸ਼ੀਏ ਵਿਚ ਮ੍ਰਿਤਕ ਰਾਮੂ ਦੀ ਤਸਵੀਰ। ਤਸਵੀਰ : ਹੈਪੀ 09-08-2026
ਮਕਸੂਦਾਂ 8 ਅਗਸਤ (ਸੌਰਵ ਮਹਿਤਾ)-ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਮਕਸੂਦਾਂ ਫਲਾਈਓਵਰ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿਚ ਇਕ ਕਾਰ ’ਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨੋਂ ਦੋਸਤ ਜਲੰਧਰ ਤੋਂ ਕਿਸੇ ਕਾਰੋਬਾਰੀ ਕੰਮ ਲਈ ਅੰਮ੍ਰਿਤਸਰ ਵੱਲ ਜਾ ਰਹੇ ਸਨ ਪਰ ਘਰੋਂ ਨਿਕਲਣ ਤੋਂ ਕੁਝ ਹੀ ਦੂਰੀ ’ਤੇ ਮੌਤ ਨੇ ਉਨ੍ਹਾਂ ਨੂੰ ਆਪਣੀ ਬੁੱਕਲ ਵਿਚ ਲੈ ਲਿਆ। ਕਾਰ ਸੜਕ ‘ਤੇ ਖੜ੍ਹੇ ਹਰਿਆਣਾ ਨੰਬਰ ਦੇ ਟਰੱਕ ਨਾਲ ਇੰਨੀ ਜ਼ਬਰਦਸਤ ਟਕਰਾਈ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਲੰਮਾ ਪਿੰਡ ਚੌਕ ਨੇੜੇ ਰਹਿਣ ਵਾਲਾ ਰਾਮੂ (31) ਪੁੱਤਰ ਰਾਜਾ ਰਾਮ, ਜੋ ਸਪੋਰਟਸ ਦਾ ਸਾਮਾਨ ਬਣਾਉਣ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ, ਆਪਣੇ ਦੋਸਤ ਵਿਜੇ ਅਤੇ ਇਕ ਹੋਰ ਨੌਜਵਾਨ ਨਾਲ ਸਵਿਫਟ ਕਾਰ ਵਿਚ ਸਵੇਰੇ ਅੰਮ੍ਰਿਤਸਰ ਲਈ ਰਵਾਨਾ ਹੋਇਆ ਸੀ। ਜਿਵੇਂ ਹੀ ਉਹ ਮਕਸੂਦਾਂ ਫਲਾਈਓਵਰ ਨੇੜੇ ਪਹੁੰਚੇ ਤਾਂ ਸੜਕ ‘ਤੇ ਖੜ੍ਹੇ ਟਰੱਕ ਨਾਲ ਕਾਰ ਦੀ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਤਿੰਨੋਂ ਕਾਰ ਸਵਾਰਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਥਾਣਾ ਡਵੀਜ਼ਨ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਅਨੁਸਾਰ ਰਾਮੂ ਅਤੇ ਵਿਜੇ ਦੋਵੇਂ ਵਿਆਹੇ ਹੋਏ ਸਨ ਅਤੇ ਦੋਵਾਂ ਦੇ ਦੋ-ਦੋ ਬੱਚੇ ਹਨ। ਪੁਲਿਸ ਅਨੁਸਾਰ ਦੋਵਾਂ ਦੇ ਪਰਿਵਾਰਾਂ ਨੂੰ ਵੀ ਇਹ ਜਾਣਕਾਰੀ ਨਹੀਂ ਹੈ ਕਿ ਤੀਜਾ ਨੌਜਵਾਨ ਕੌਣ ਹੈ।ਪੁਲਿਸ ਅਨੁਸਾਰ ਟਰੱਕ ਹਰਿਆਣਾ ਨੰਬਰ ਦਾ ਹੈ ਅਤੇ ਉਸ ਵਿਚ ਬਾਰਦਾਨਾ ਭਰਿਆ ਹੋਇਆ ਸੀ। ਮੁੱਢਲੀ ਜਾਂਚ ਵਿਚ ਟਰੱਕ ਦੇ ਰਸਤੇ ਵਿਚ ਖ਼ਰਾਬ ਹੋਣ ਦੀ ਗੱਲ ਸਾਹਮਣੇ ਨਹੀਂ ਆਈ। ਪੁਲਿਸ ਨੂੰ ਖ਼ਦਸ਼ਾ ਹੈ ਕਿ ਚਾਲਕ ਨੇ ਸੰਭਵ ਤੌਰ ‘ਤੇ ਰਸਤਾ ਪੁੱਛਣ ਲਈ ਟਰੱਕ ਸੜਕ ‘ ਤੇ ਰੋਕਿਆ ਹੋਵੇ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ ਦੇ ਨਿਰਮਾਣ ਕਾਰਜ ਮੁੜ ਸ਼ੁਰੂ ਹੋਏ ਅਗਲੀ ਖ਼ਬਰ ਲੁਧਿਆਣਾ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।