09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਇਕਸਾਰਤਾ ਤੇ ਅਨੁਸ਼ਾਸਨ ’ਚ ਹੀ ਸਫ਼ਲਤਾ ਹੈ-ਅਰੁੰਧਤੀ

ਕੋਟਾ, 8 ਅਗਸਤ (ਅ. ਬ.)

ਸਮਾਗਮ ਮੌਕੇ ਅਰੁੰਧਤੀ ਚੌਧਰੀ ਤੇ ਹੋਰ। 09-08-2026
ਕੋਟਾ, 8 ਅਗਸਤ (ਅ.ਬ.)-ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ’ਚ ਮੁੱਕੇਬਾਜ਼ੀ ਵਿੱਚ ਸੋਨ ਤਗਮਾ ਜੇਤੂ ਅਰੁੰਧਤੀ ਚੌਧਰੀ ਦਾ ਐਲਨ ਕਰੀਅਰ ਇੰਸਟੀਚਿਊਟ ਵਿਖੇ ਸਨਮਾਨ ਕੀਤਾ ਗਿਆ। ਉਸਨੇ ਜਵਾਹਰ ਨਗਰ ’ਚ ਐਲਨ ਐਡਵਾਂਸਡ ਕੈਂਪਸ ਦੇ ਸਮਰਸ਼ ਆਡੀਟੋਰੀਅਮ ਵਿਚ ਇਕ ਪ੍ਰੇਰਣਾਦਾਇਕ ਸੈਸ਼ਨ ’ਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਐਲਨ ਕਰੀਅਰ ਇੰਸਟੀਚਿਊਟ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਡਾ. ਨਵੀਨ ਮਹੇਸ਼ਵਰੀ, ਕਾਰਜਕਾਰੀ ਨਿਰਦੇਸ਼ਕ ਕੇਸ਼ਵ ਮਹੇਸ਼ਵਰੀ ਤੇ ਹੋਰ ਸਲਾਹਕਾਰ ਅਤੇ ਅਧਿਆਪਕ ਵੀ ਇਸ ਸਮਾਗਮ ਵਿੱਚ ਮੌਜੂਦ ਸਨ। ਅਰੁੰਧਤੀ ਨੂੰ ਪੱਗਅਤੇ ਸਕਾਰਫ਼ ਨਾਲ ਸਨਮਾਨਿਤ ਕੀਤਾ ਗਿਆ ਅਤੇ 2.50 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਅਰੁੰਧਤੀ ਦੇ ਕੋਚ, ਅਸ਼ੋਕ ਗੌਤਮ ਨੂੰ ਵੀ ਸਨਮਾਨਿਤ ਕੀਤਾ ਗਿਆ। ਅਰੁੰਧਤੀ ਚੌਧਰੀ ਨੇ ਕਿਹਾ ਕਿ ਮੈਂ ਐਲਨ ਵਿਖੇ ਆ ਕੇ ਬਹੁਤ ਸਨਮਾਨਿਤ ਅਤੇ ਖੁਸ਼ ਮਹਿਸੂਸ ਕਰ ਰਹੀ ਹਾਂ। ਇਸ ਮੌਕੇ ’ਤੇ, ਐਲਨ ਕਰੀਅਰ ਇੰਸਟੀਚਿਊਟ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਡਾ. ਨਵੀਨ ਮਹੇਸ਼ਵਰੀ ਨੇ ਕਿਹਾ ਕਿ ਕੋਟਾ ਦੀ ਇਸ ਧੀ ਨੇ ਨਾ ਸਿਰਫ਼ ਸ਼ਹਿਰ ਦਾ ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਅਸੀਂ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਉਹ ਓਲੰਪਿਕ ’ਚ ਸੋਨ ਤਗਮਾ ਜਿੱਤ ਕੇ ਵਿਸ਼ਵ ਪੱਧਰ ’ਤੇ ਚਮਕੇ।
ਪਿਛਲੀ ਖ਼ਬਰ ਹੁਣ ਸੁਖਬੀਰ ਭਾਜਪਾ ਦੇ ਬਿੱਲਾਂ ਨਾਲ ਸਹਿਮਤੀ ਪ੍ਰਗਟਾ ਰਹੇ-ਬਲਤੇਜ ਪੰਨੂ ਅਗਲੀ ਖ਼ਬਰ ਨੌਜਵਾਨ ਭਾਰਤ ਦੀ ਸਭ ਤੋਂ ਵੱਡੀ ਤਾਕਤ, ਇਨ੍ਹਾਂ ਦੀ ਸਮਰੱਥਾ ਬੇਮਿਸਾਲ-ਰਾਹੁਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।