09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਭੋਗ ’ਤੇ ਵਿਸ਼ੇਸ਼ ਮਾਤਾ ਮਹਿੰਦਰ ਕੌਰ ਮੰਝਪੁਰ

ਭੰਗਾਲਾ-ਮਾਤਾ ਮਹਿੰਦਰ ਕੌਰ ਮੰਝਪੁਰ ਦਾ ਜਨਮ 1923 ਈ. ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਧਨੋਆ ਵਿਖੇ ਹੋਇਆ।

ਅਜੀਤ ਡੈਸਕ 09-08-2026
ਭੰਗਾਲਾ-ਮਾਤਾ ਮਹਿੰਦਰ ਕੌਰ ਮੰਝਪੁਰ ਦਾ ਜਨਮ 1923 ਈ. ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਧਨੋਆ ਵਿਖੇ ਹੋਇਆ। ਪੰਜ ਸਾਲ ਦੀ ਉਮਰ ਵਿਚ ਆਪਣੇ ਵੱਡੇ ਭਰਾ ਭਾਈ ਵੀਰ ਸਿੰਘ ਦੇ ਨਾਲ ਇਹ ਮਿੰਟ ਗੁਮਰੀ ਜ਼ਿਲ੍ਹੇ ਦੇ ਵਿਚ 48 ਚੱਕ ਗੁਰਦੁਆਰੇ (ਪਾਕਿਸਤਾਨ ) ਵਿਚ ਜਾ ਕੇ ਰਹਿਣ ਲੱਗ ਪਏ। ਇਨ੍ਹਾਂ ਦਾ ਵਿਆਹ 1 942 ਵਿਚ ਮੰਝਪੁਰ ਵਿਖੇ ਅਕਾਲੀ ਚੂੜ ਸਿੰਘ ਦੇ ਸਪੁੱਤਰ ਸ. ਚਰਨ ਸਿੰਘ ਮੰਝਪੁਰ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੋਇਆ। ਪਰਿਵਾਰਕ ਜੀਵਨ ਵਿਚ ਇਨ੍ਹਾਂ ਦਾ ਬਹੁਤ ਵੱਡਾ ਪਰਿਵਾਰ ਸੀ। ਇਨ੍ਹਾਂ ਦੇ 6 ਬੇਟੇ ਅਤੇ 2 ਬੇਟੀਆਂ ਸਨ, ਜੋ ਦੇਸ਼ ਤੇ ਵਿਦੇਸ਼ ਵਿਚ ਚੰਗੀ ਤਰ੍ਹਾਂ ਨਾਲ ਸਥਾਪਿਤ ਹਨ ਅਤੇ ਸਮਾਜ ਸੇਵਾ ਨਿਭਾਅ ਰਹੇ ਹਨ। ਇਨ੍ਹਾਂ ਦੇ ਜੀਵਨ ’ਤੇ ਜੇਕਰ ਝਾਤ ਮਾਰੀਏ ਤਾਂ ਇਨ੍ਹਾਂ ਦਾ ਸਾਰਾ ਜੀਵਨ ਹੀ ਧਾਰਮਿਕ ਬਿਰਤੀ ਵਾਲਾ ਸੀ। ਪੰਜ ਸਾਲ ਦੀ ਉਮਰ ਵਿਚ ਇਨ੍ਹਾਂ ਨੇ ਅੰਮ੍ਰਿਤਪਾਨ ਕਰ ਲਿਆ। 1989 ਵਿਚ ਉਹ ਆਪਣੇ ਬੱਚਿਆਂ ਕੋਲ ਕੈਲੇਫੋਰਨੀਆ (ਅਮਰੀਕਾ) ਵਿਖੇ ਚਲੇ ਗਏ। ਮਾਤਾ ਮਹਿੰਦਰ ਕੌਰ ਪਰਿਵਾਰ ਕੋਲ ਪੰਜਾਬ ਆਉਂਦੇ-ਜਾਂਦੇ ਰਹਿੰਦੇ ਸਨ। ਉਨ੍ਹਾਂ ਦੇ ਪਤੀ ਸ. ਚਰਨ ਸਿੰਘ ਸੰਨ 2010 ਵਿਚ ਅਕਾਲ ਚਲਾਣਾ ਕਰ ਗਏ, ਜਿਸ ਕਰਕੇ ਉਹ 16 ਸਾਲਾਂ ਤੋਂ ਉਹ ਵਾਪਸ ਭਾਰਤ ਨਹੀਂ ਆਏ ਸਨ। ਉਹ ਧਾਰਮਿਕ ਖੇਤਰ ਵਿਚ ਗੁਰੂ ਘਰ ਦੀ ਸੇਵਾ ਮੰਝਪੁਰ ਵਿਖੇ ਅਤੇ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦੇ ਅਨਿਨ ਸੇਵਕ ਸਨ। ਮਾਤਾ ਮਹਿੰਦਰ ਕੌਰ ਨੇ ਆਪਣੀ ਖ਼ਾਨਦਾਨੀ ਪਰੰਪਰਾ ਮੁਤਾਬਿਕ 1982 ਵਿਚ ਪਿੰਡ ਮੰਝਪੁਰ ਤੋਂ ਬਹੁਤ ਵੱਡਾ ਜਥਾ ਧਰਮ ਯੁੱਧ ਮੋਰਚਾ ਅਤੇ ਅਕਾਲੀ ਮੋਰਚੇ ਵਿਚ ਦੋ-ਤਿੰਨ ਵਾਰੀ ਲੈ ਕੇ ਗਏ, ਜਿਥੇ ਉਨ੍ਹਾਂ ਗ੍ਰਿਫ਼ਤਾਰੀ ਵੀ ਦਿੱਤੀ ਅਤੇ ਫ਼ਰੀਦਕੋਟ ਵਿਖੇ ਜੇਲ੍ਹ ਵੀ ਕੱਟੀ। ਆਪ ਦੇ ਪਰਿਵਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ ਦੇ ਯੋਗਦਾਨ ’ ਚ ਸਮੇਂ-ਸਮੇਂ ਸਿਰ ਯੋਗਦਾਨ ਪਾਇਆ ਜਾ ਰਿਹਾ ਹੈ।ਮਾਤਾ ਮਹਿੰਦਰ ਕੌਰ ਮੰਝਪੁਰ 14 ਜੂਨ ਨੂੰ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਚ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਆਪ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 9 ਅਗਸਤ ਦਿਨ ਐਤਵਾਰ ਨੂੰ ਸਿੰਘ ਸਭਾ ਗੁਰਦੁਆਰਾ ਥੜ੍ਹਾ ਵਾਲਾ ਪਿੰਡ ਮੰਝਪੁਰ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ, ਜਿਸ ਵਿਚ ਪਰਿਵਾਰ ਸਮੇਤ ਉਘੀਆਂ ਸ਼ਖ਼ਸੀਅਤਾਂ ਸ਼ਰਧਾਂਜਲੀਆਂ ਭੇਟ ਕਰਨਗੀਆਂ। –ਬਲਵਿੰਦਰਜੀਤ ਸਿੰਘ ਭੰਗਾਲਾ
ਪਿਛਲੀ ਖ਼ਬਰ ਸਿਵਲ ਹਸਪਤਾਲ ਧੂਰੀ ਨੂੰ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਅਗਲੀ ਖ਼ਬਰ ਪੰਜਾਬ ਕਾਲਜ ਆਫ਼ ਲਾਅ ਉਸਮਾਂ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਤੇ ਤੀਜਾ ਸਥਾਨ ਹਾਸਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।