10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੇਪਰ ਲੀਕ ਮਾਮਲੇ ਤੋਂ ਬਾਅਦ ਹੁਣ ਜਾਂਚ ਏਜੰਸੀਆਂ ਦੀ ਨਜ਼ਰ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਖਰੀਦੋ-ਫ਼ਰੋਖਤ ’ਤੇ ਜਾਂਚ ’ਚ ਗੈਰ-ਕਾਨੂੰਨੀ ਨਿਯੁਕਤੀਆਂ ਵੀ ਆਈਆਂ ਸਾਹਮਣੇ ਜਸਵੰਤ ਸਿੰਘ ਪੁਰਬਾ

ਫ਼ਰੀਦਕੋਟ, 9 ਅਗਸਤ-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਫ਼ਾਰਮੇਸੀ ਅਫ਼ਸਰ ਪੇਪਰ ਲੀਕ ਅਤੇ ਨਕਲ ਮਾਮਲੇ ਤੋਂ ਬਾਅਦ ਯੂਨੀਵਰਸਿਟੀ ਦੇ ਅੰਦੂਰਨੀ ਪ੍ਰਬੰਧਾਂ ਦੀਆਂ ਵੀ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਜਾਂਚ ਏਜੰਸੀਆਂ ਵਲੋਂ ਇਥੋਂ ਦੇ ਸਿਹਤ ਉਪਕਰਨ ਦੀ ਖਰੀਦੋ-ਫ਼ਰੋਖਤ ਅਤੇ ਹੋਰ ਧਾਂਦਲੀਆਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਸਰਕਾਰੀ ਰੁਪਏ ਨੂੰ ਹੜੱਪਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ। ਅਜੀਤ ਤਸਵੀਰ 10-08-2026
ਫ਼ਰੀਦਕੋਟ, 9 ਅਗਸਤ-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਫ਼ਾਰਮੇਸੀ ਅਫ਼ਸਰ ਪੇਪਰ ਲੀਕ ਅਤੇ ਨਕਲ ਮਾਮਲੇ ਤੋਂ ਬਾਅਦ ਯੂਨੀਵਰਸਿਟੀ ਦੇ ਅੰਦੂਰਨੀ ਪ੍ਰਬੰਧਾਂ ਦੀਆਂ ਵੀ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਜਾਂਚ ਏਜੰਸੀਆਂ ਵਲੋਂ ਇਥੋਂ ਦੇ ਸਿਹਤ ਉਪਕਰਨ ਦੀ ਖਰੀਦੋ-ਫ਼ਰੋਖਤ ਅਤੇ ਹੋਰ ਧਾਂਦਲੀਆਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਸਰਕਾਰੀ ਰੁਪਏ ਨੂੰ ਹੜੱਪਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਯੂਨੀਵਰਸਿਟੀ ਦੇ ਪਹਿਲਾਂ ਹੀ ਕਈ ਮਾਮਲਿਆਂ ਦੀ ਵਿਜ਼ੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਵਿਜੀਲੈਂਸ ਵਲੋਂ ਕੀਤੀ ਗਈ ਜਾਂਚ ਦੀ ਕੋਈ ਵੀ ਰਿਪੋਰਟ ਜਨਤਕ ਨਹੀਂ ਹੋਈ ਹੈ। ਸਾਲ 2023 ਤੋਂ ਲੈ ਕੇ 2026 ਤੱਕ ਇਥੋਂ ਸੇਵਾ ਮੁਕਤ ਹੋਏ ਵਾਈਸ ਚਾਂਸਲਰ ਦੇ ਕਾਰਜਕਾਲ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਯੂਨੀਵਰਸਿਟੀ ਅਧਿਕਾਰੀਆਂ ਨੇ ਮਰੀਜ਼ਾਂ ਦੀ ਇਲਾਜ ਪ੍ਰਣਾਲੀ, ਮੈਡੀਕਲ ਸਿੱਖਿਆ ਤੇ ਖੋਜ ਸੰਬੰਧੀ ਅਤੇ ਆਧੁਨਿਕ ਮਸ਼ੀਨਾਂ ਦੀ ਵੱਡੇ ਪੱਧਰ ’ਤੇ ਖਰੀਦੋ-ਫ਼ਰੋਖਤ ਕੀਤੀ ਗਈ ਸੀ। ਯੂਨੀਵਰਸਿਟੀ ’ਤੇ ਇਸ ਖਰੀਦੋ-ਫ਼ਰੋਖਤ ਵਿਚ ਸਰਕਾਰੀ ਨਿਯਮਾਂ ਨੂੰ ਅੱਖੋਂ ਪਰੋਖੇ ਕਰਨ ਦੇ ਵੀ ਕਥਿਤ ਦੋਸ਼ ਲੱਗੇ ਹਨ। ਇਸ ਸਮੇਂ ਦੌਰਾਨ ਤਕਰੀਬਨ 800 ਕਰੋੜ ਰੁਪਏ ਦੀਆਂ ਮਸ਼ੀਨਾਂ ਪਿਛਲੇ ਤਿੰਨ ਸਾਲਾਂ ਦੌਰਾਨ ਖਰੀਦੀਆਂ ਗਈਆਂ ਸਨ। ਇਹ ਸਾਰਾ ਮਾਮਲਾ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ। ਇਸ ਜਾਂਚ ਦੌਰਾਨ ਪਿਛਲੇ ਵਾਈਸ ਚਾਂਸਲਰ ਦੇ ਜਾਣ ਤੋਂ ਕੋਈ ਇਕ ਮਹੀਨਾ ਪਹਿਲਾਂ ਯੂਨੀਵਰਸਿਟੀ ਵਿਚ ਕੀਤੀਆਂ 122 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਿਯੁਕਤੀਆਂ ਵੀ ਸ਼ੱਕ ਦੇ ਘੇਰੇ ਵਿਚ ਹਨ। ਇਨ੍ਹਾਂ ਕਥਿਤ ਗੈਰ-ਨਿਯੁਕਤੀਆਂ ਦੇ ਰੌਲੇ ਤੋਂ ਬਾਅਦ ਯੂਨੀਵਰਸਿਟੀ ਬੋਰਡ ਆਫ਼ ਮੈਨੇਜਮੈਂਟ ਨੇ ਇਨ੍ਹਾਂ ਦੀਆਂ ਤਨਖਾਹਾਂ ’ਤੇ ਵੀ ਰੋਕ ਲਗਾ ਦਿੱਤੀ ਹੈ ਅਤੇ ਕਿਹਾ ਗਿਆ ਕਿ ਜਾਂਚ ਤੋਂ ਬਾਅਦ ਇਹ ਤਨਖਾਹਾਂ ਜਾਰੀ ਕੀਤੀਆਂ ਜਾਣਗੀਆਂ। ਯੂਨੀਵਰਸਿਟੀ ਵਿਚ ਚੱਲ ਰਹੀਆਂ ਬੇਨਿਯਮੀਆਂ ਅਤੇ ਘਪਲੇਬਾਜ਼ੀ ਦੀਆਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਰਸ਼ ਸੱਚਰ ਲੰਬੇ ਸਮੇਂ ਤੋਂ ਇਸ ਦੀ ਜਾਂਚ ਦੀ ਮੰਗ ਕਰਦੇ ਆ ਰਹੇ ਸਨ, ਪ੍ਰੰਤੂ ਆਪਣੀ ਸਰਕਾਰ ਹੋਣ ਦੇ ਬਾਵਜੂਦ ਵੀ ਕਿਸੇ ਵੀ ਉੱਚ ਅਧਿਕਾਰੀ ਨੇ ਯੂਨੀਵਰਸਿਟੀ ਅੰਦਰ ਚੱਲ ਰਹੀ ਘਪਲੇਬਾਜ਼ੀ ਨ ੂੰ ਫਰੋਲਣ ਦੀ ਕੋਸ਼ਿਸ਼ ਨਹੀਂ ਕੀਤੀ। ਯੂਨੀਵਰਸਿਟੀ ਦੇ ਨਵੇਂ ਆਏ ਵਾਈਸ ਚਾਂਸਲਰ ਮਨਜੀਤ ਸਿੰਘ ਬਰਾੜ ਵੀ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਹਨ, ਇਸ ਬਾਰੇ ਵੀ ਆਉਣ ਵਾਲੇ ਸਮੇਂ ਵਿਚ ਹੀ ਪਤਾ ਚੱਲੇਗਾ। ਇਥੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਬਕਾ ਵਾਈਸ ਚਾਂਸਲਰ ਡਾ. ਰਾਜੀਵ ਸੂਦ ਦੇ ਜਾਣ ਤੋਂ ਬਾਅਦ ਇਕੋਦਮ ਯੂਨੀਵਰਸਿਟੀ ਦੇ ਰਜਿਸਟਰਾਰ ਅਰਵਿੰਦ ਕੁਮਾਰ ਦਾ ਅਚਾਨਕ ਅਸਤੀਫ਼ਾ ਦੇਣਾ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੈਡੀਕਲ ਸੁਪਰਡੈਂਟ ਡਾ. ਨੀਤੂ ਕੁਕੜ ਜਿਸ ਨੂੰ ਪਿਛਲੇ ਵਾਈਸ ਚਾਂਸਲਰ ਨੇ ਫ਼ਾਰਮੇਸੀ ਅਫ਼ਸਰ ਭਰਤੀ ਪ੍ਰੀਕ੍ਰਿਆ ਦੀ ਪ੍ਰਬੰਧਕ ਲਗਾਇਆ ਹੋਇਆ ਸੀ। ਉਨ੍ਹਾਂ ਦੀ ਥਾਂ ਹੁਣ ਪੰਜਾਬ ਸਰਕਾਰ ਨੇ ਡਾ. ਅਮਰਬੀਰ ਸਿੰਘ ਬੋਪਾਰਾਏ ਨੂੰ ਮੈਡੀਕਲ ਸੁਪਰਡੈਂਟ ਮੈਡੀਕਲ ਕਾਲਜ ਫ਼ਰੀਦਕੋਟ ਨਿਯੁਕਤ ਕੀਤਾ ਹੈ।
ਪਿਛਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1612.29 ਫੁੱਟ ਅਗਲੀ ਖ਼ਬਰ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।