10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ’ਚ ਫੇਰਬਦਲ ਨੂੰ ਲੈ ਕੇ ਉੱਠੇ ਵਿਰੋਧ ਮਗਰੋਂ ਹਾਈਕਮਾਨ ਨੇ ਸੰਭਾਲਿਆ ਮੋਰਚਾ

ਚੰਡੀਗੜ੍ਹ, 9 ਅਗਸਤ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ’ਚ ਫ਼ੇਰਬਦਲ ਨੂੰ ਲੈ ਕੇ ਪੈਦਾ ਹੋਇਆ ਅੰਦਰੂਨੀ ਰੋਸ ਹੁਣ ਹਾਈਕਮਾਨ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਹੈ। ਸੂਬੇ ਦੇ ਕਈ ਸੀਨੀਅਰ ਆਗੂਆਂ ਵਲੋਂ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕਰਨ, ਅਸਤੀਫ਼ਿਆਂ ਅਤੇ ਵਿਰੋਧ ਦੇ ਸੁਰ ਤੇਜ਼ ਹੋਣ ਮਗਰੋਂ ਕੇਂਦਰੀ ਲੀਡਰਸ਼ਿਪ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਲਤ ਦੀ ਨਬਜ਼ ਟਟੋਲਣ ਲਈ ਟੀਮ ਪੰਜਾਬ ਭੇਜੀ ਹੈ।

ਅਜੀਤ ਡੈਸਕ 10-08-2026
ਚੰਡੀਗੜ੍ਹ, 9 ਅਗਸਤ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ’ਚ ਫ਼ੇਰਬਦਲ ਨੂੰ ਲੈ ਕੇ ਪੈਦਾ ਹੋਇਆ ਅੰਦਰੂਨੀ ਰੋਸ ਹੁਣ ਹਾਈਕਮਾਨ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਹੈ। ਸੂਬੇ ਦੇ ਕਈ ਸੀਨੀਅਰ ਆਗੂਆਂ ਵਲੋਂ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕਰਨ, ਅਸਤੀਫ਼ਿਆਂ ਅਤੇ ਵਿਰੋਧ ਦੇ ਸੁਰ ਤੇਜ਼ ਹੋਣ ਮਗਰੋਂ ਕੇਂਦਰੀ ਲੀਡਰਸ਼ਿਪ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਲਤ ਦੀ ਨਬਜ਼ ਟਟੋਲਣ ਲਈ ਟੀਮ ਪੰਜਾਬ ਭੇਜੀ ਹੈ।ਕੇਂਦਰੀ ਟੀਮ ਪੰਜਾਬ ਭਾਜਪਾ ਦੇ ਮੌਜੂਦਾ ਜਥੇਬੰਦਕ ਢਾਂਚੇ ਅਤੇ ਸਿਆਸੀ ਹਾਲਾਤ ਦੀ ਵਿਸਥਾਰ ਨਾਲ ਸਮੀਖਿਆ ਕਰੇਗੀ।ਟੀਮ ਵਲੋਂ ਸੂਬੇ ਦੇ ਸੀਨੀਅਰ ਆਗੂਆਂ, ਸਾਬਕਾ ਅਹੁਦੇਦਾਰਾਂ ਅਤੇ ਹੋਰ ਸੰਬੰਧਿਤ ਆਗੂਆਂ ਨਾਲ ਗੱਲਬਾਤ ਕਰਕੇ ਜਥੇਬੰਦਕ ਢਾਂਚੇ ’ਚ ਫ਼ੇਰਬਦਲ ਨੂੰ ਲੈ ਕੇ ਪੈਦਾ ਹੋਏ ਵਿਰੋਧ ਦੇ ਕਾਰਨਾਂ ਦੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਟੀਮ ਵਲੋਂ ਤਿਆਰ ਕੀਤੀ ਜਾਣ ਵਾਲੀ ਸਮੁੱਚੀ ਰਿਪੋਰਟ ਭਾਜਪਾ ਦੇ ਕੌਮੀ ਪ੍ਰਧਾਨ ਨਿਤੀਨ ਨਬੀਨ ਅਤੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਨੂੰ ਸੌਂਪੀ ਜਾਵੇਗੀ। ਇਸ ਰਿਪੋਰਟ ਦੇ ਆਧਾਰ ’ਤੇ ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ਅਤੇ ਮੌਜੂਦਾ ਵਿਵਾਦ ਸਬੰਧੀ ਅਗਲੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਮੈਕਸਿਮ ਮੈਰੀ ਸਕੂਲ ’ਚ ਉੱਨਤ ਜੀਵਨ ਕੌਸ਼ਲ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪਾਕਿਸਤਾਨੀ ਚਾਲਕ ਦਲ ਦੇ 17 ਬੰਧਕ ਸੋਮਾਲੀ ਸਮੁੰਦਰੀ ਡਾਕੂਆਂ ਦੀ ਕੈਦ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।