11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਭ੍ਰਿਸ਼ਟਾਚਾਰ ਮਾਮਲੇ ’ ਚ ਮੁਅੱਤਲ ਡੀ . ਆਈ . ਜੀ . ਐੱਚ . ਐੱਸ . ਭੁੱਲਰ ਨੂੰ ਹਾਈ ਕੋਰਟ ਤੋਂ ਦੂਜੀ ਵਾਰ ਝਟਕਾ

ਚੰਡੀਗੜ੍ਹ , 10 ਅਗਸਤ ( ਸੰਦੀਪ ਕੁਮਾਰ ਮਾਹਨਾ ) – ਭ੍ਰਿਸ਼ਟਾਚਾਰ ਦੇ ਮਾਮਲੇ ’ ਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਮੁਅੱਤਲ ਡੀ . ਆਈ .

ਅਜੀਤ ਡੈਸਕ 11-08-2026
ਚੰਡੀਗੜ੍ਹ , 10 ਅਗਸਤ ( ਸੰਦੀਪ ਕੁਮਾਰ ਮਾਹਨਾ ) – ਭ੍ਰਿਸ਼ਟਾਚਾਰ ਦੇ ਮਾਮਲੇ ’ ਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਮੁਅੱਤਲ ਡੀ . ਆਈ . ਜੀ . ਹਰਚਰਨ ਸਿੰਘ ਭੁੱਲਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ । ਹਾਈ ਕੋਰਟ ਨੇ ਨਿਯਮਤ ਜ਼ਮਾਨਤ ਲਈ ਦਾਇਰ ਉਨ੍ਹਾਂ ਦੀ ਦੂਜੀ ਪਟੀਸ਼ਨ ਵੀ ਖ਼ਾਰਜ ਕਰ ਦਿੱਤੀ ਹੈ । ਜਸਟਿਸ ਮਨੀਸ਼ਾ ਬੱਤਰਾ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਏ ਰਿਕਾਰਡ , ਰਿਕਾਰਡ ਕੀਤੀਆਂ ਗੱਲਬਾਤਾਂ , ਤਸਦੀਕ ਰਿਪੋਰਟ ਅਤੇ ਟਰੈਪ ਕਾਰਵਾਈ ਪਹਿਲੀ ਨਜ਼ਰੇ ਰਿਸ਼ਵਤ ਮੰਗਣ ਦੇ ਮਾਮਲੇ ਵੱਲ ਇਸ਼ਾਰਾ ਕਰਦੇ ਹਨ । ਅਦਾਲਤ ਨੇ ਕਿਹਾ ਕਿ ਅਹਿਮ ਗਵਾਹਾਂ ਦੀ ਗਵਾਹੀ ਅਜੇ ਹੋਣੀ ਬਾਕੀ ਹੈ ਅਤੇ ਪੁਲਿਸ ਵਿਭਾਗ ਵਿਚ ਪਟੀਸ਼ਨਕਰਤਾ ਦੇ ਉੱਚ ਅਹੁਦੇ ਨੂੰ ਦੇਖਦਿਆਂ ਗਵਾਹਾਂ ਨੂੰ ਪ੍ਰਭਾਵਿਤ ਜਾਂ ਧਮਕਾਉਣ ਦੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਜਿਕਰਯੋਗ ਹੈ ਕਿ ਮੁਅੱਤਲ ਡੀਆਈਜੀ ਭੁੱਲਰ ਵਿਰੁੱਧ ਸੀ . ਬੀ . ਆਈ . ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ , ਚੰਡੀਗੜ੍ਹ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 7- ਏ ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 61(2) ਤਹਿਤ ਐੱਫ . ਆਈ . ਆਰ . ਦਰਜ ਕੀਤੀ ਗਈ ਸੀ । ਅਦਾਲਤ ਨੇ ਕਿਹਾ ਕਿ ਭੁੱਲਰ ਦੇ ਜ਼ਮਾਨਤ ’ ਤੇ ਬਾਹਰ ਆਉਣ ਦੀ ਸੂਰਤ ਵਿਚ ਅਹਿਮ ਗਵਾਹਾਂ ਨੂੰ ਪ੍ਰਭਾਵਿਤ ਕਰਨ , ਉਨ੍ਹਾਂ ਨਾਲ ਛੇੜਛਾੜ ਕਰਨ ਜਾਂ ਨਿਆਂਇਕ ਪ੍ਰਕਿਰਿਆ ਵਿਚ ਰੁਕਾਵਟ ਪੈਦਾ ਕਰਨ ਦੀ ਵਾਜਬ ਸੰਭਾਵਨਾ ਹੈ ।
ਪਿਛਲੀ ਖ਼ਬਰ ਕਾਂਗਰਸ ਦੀ ਮੌਜੂਦਾ ਸਥਿਤੀ ਨੂੰ ਵੇਖ ਕੇ ਮੈਨੂੰ ਬਹੁਤ ਦੁਖ ਹੁੰਦਾ ਹੈ-ਡਾ. ਅਸ਼ਵਨੀ ਕੁਮਾਰ ਕਿਹਾ, ਭਾਜਪਾ ਨੂੰ ਕੌਮੀ ਪੱਧਰ... ਅਗਲੀ ਖ਼ਬਰ ਮੋਟਰਸਾਈਕਲ ਤੇ ਇੰਡੀਕਾ ਕਾਰ ਦੀ ਟੱਕਰ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।