13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਭਾਕਿਯੂ ਮਝੈਲ ਦੇ ਸੂਬਾ ਪ੍ਰਧਾਨ ਦੇ ਭਰਾ ਦੀ ਦੋਸਤ ਵਲੋਂ ਗੋਲੀਆਂ ਮਾਰ ਕੇ ਹੱਤਿਆ

ਹਰੀਕੇ ਪੱਤਣ, 12 ਅਗਸਤ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦੇ ਛੋਟੇ ਭਰਾ ਸੱਤਪਾਲ ਸਿੰਘ ਪਾਲਾ ਦੀ ਉਸ ਦੇ ਹੀ ਦੋਸਤ ਨੇ ਹੀ ਪਿਸਤੌਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਤਪਾਲ ਸਿੰਘ ਪਾਲਾ ਆਪਣੇ ਘਰ ਪਿੰਡ ਬੂਹ ਹਵੇਲੀਆਂ ਹਥਾੜ ਵਿਚ ਹੀ ਮੌਜੂਦ ਸੀ, ਜਦ ਉਸ ਦੇ ਦੋਸਤ ਨੇ ਪਿਸਤੌਲ ਨਾਲ ਸਿਰ ਵਿਚ ਗੋਲੀਆਂ ਮਾਰ ਦਿੱਤੀਆਂ।

ਅਜੀਤ ਡੈਸਕ 13-08-2026
ਹਰੀਕੇ ਪੱਤਣ, 12 ਅਗਸਤ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦੇ ਛੋਟੇ ਭਰਾ ਸੱਤਪਾਲ ਸਿੰਘ ਪਾਲਾ ਦੀ ਉਸ ਦੇ ਹੀ ਦੋਸਤ ਨੇ ਹੀ ਪਿਸਤੌਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਤਪਾਲ ਸਿੰਘ ਪਾਲਾ ਆਪਣੇ ਘਰ ਪਿੰਡ ਬੂਹ ਹਵੇਲੀਆਂ ਹਥਾੜ ਵਿਚ ਹੀ ਮੌਜੂਦ ਸੀ, ਜਦ ਉਸ ਦੇ ਦੋਸਤ ਨੇ ਪਿਸਤੌਲ ਨਾਲ ਸਿਰ ਵਿਚ ਗੋਲੀਆਂ ਮਾਰ ਦਿੱਤੀਆਂ। ਸਤਪਾਲ ਸਿੰਘ ਨੂੰ ਤੁਰੰਤ ਤਰਨ ਤਾਰਨ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਸਤਪਾਲ ਸਿੰਘ ਪਾਲਾ ਦੇ ਭਰਾ ਸਤਨਾਮ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸਾਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਆਈਆਂ ਸਨ ਅਤੇ ਸਾਡੇ ’ਤੇ ਗੋਲੀਆਂ ਵੀ ਚਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੇਰੇ ਭਰਾ ਅਤੇ ਮੇਰੇ ’ਤੇ ਪਹਿਲਾਂ ਹਮਲੇ ਹੋਏ, ਜਿਸ ਤੋਂ ਬਾਅਦ ਮੈਂ ਆਪਣੇ ਭਰਾ ਸੱਤਪਾਲ ਸਿੰਘ ਨੂੰ ਵਿਦੇਸ਼ ਭੇਜ ਦਿੱਤਾ ਸੀ ਅਤੇ 3 ਸਾਲ ਬਾਅਦ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਘਰ ਪਰਤ ਆਇਆ ਸੀ। ਅੱਜ ਸਾਰਾ ਪਰਿਵਾਰ ਆਪਣੇ ਘਰ ਵਿਚ ਹੀ ਸੀ ਕਿ ਸੱਤਪਾਲ ਸਿੰਘ ਦਾ ਦੋਸਤ ਲਵਜੀਤ ਸਿੰਘ ਲਵ ਪੁੱਤਰ ਸ਼ੇਰ ਸਿੰਘ ਵਾਸੀ ਕੋਟਬੁੱਢਾ ਪਿਛਲੇ 2 ਦਿਨਾਂ ਤੋਂ ਘਰ ਦੀ ਉਪਰਲੀ ਮੰਜ਼ਿਲ ’ਤੇ ਮੇਰੇ ਭਰਾ ਨਾਲ ਰਹਿ ਰਿਹਾ ਸੀ ਅਤੇ ਅੱਜ ਦੁਪਹਿਰ 1.30 ਵਜੇ ਦੇ ਕਰੀਬ ਜਦ ਸਤਪਾਲ ਸਿੰਘ ਦੇ ਕਮਰੇ ਵਿਚ ਰੌਲਾ ਪੈਂਦਾ ਸੁਣ ਕੇ ਮੈਂ ਕਮਰੇ ਵਿਚ ਗਿਆ ਤਾਂ ਮੈਂ ਵੇਖਿਆ ਕਿ ਲਵਜੀਤ ਸਿੰਘ ਮੇਰੇ ਭਰਾ ਸੱਤਪਾਲ ਸਿੰਘ ਨਾਲ ਗਾਲੀ ਗਲੋਚ ਕਰਦਾ ਹੋਇਆ ਹੱਥੋਂਪਾਈ ਹੋ ਰਿਹਾ ਸੀ ਅਤੇ ਵੇਖਦੇ ਹੀ ਵੇਖਦੇ ਲਵਜੀਤ ਸਿੰਘ ਲਵ ਨੇ ਮੇਰੇ ਭਰਾ ਸੱਤਪਾਲ ਸਿੰਘ ਪਾਲਾ ਦੇ ਸਿਰਾਹਾਣੇ ਥੱਲਿਉਂ ਮੇਰੀ ਭਾਬੀ ਸੰਦੀਪ ਕੌਰ ਦਾ ਲਾਇਸੰਸੀ ਪਿਸਤੌਲ ਕੱਢ ਕੇ ਸੱਤਪਾਲ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ, ਜੋ ਉਸ ਦੇ ਸਿਰ ਅਤੇ ਸਰੀਰ ’ਤੇ ਲੱਗੀਆਂ ਅਤੇ ਖ਼ੂਨ ਨਾਲ ਲਥਪਥ ਹੋ ਕੇ ਸੱਤਪਾਲ ਸਿੰਘ ਫਰਸ਼ ’ਤੇ ਡਿੱਗ ਪਿਆ। ਸਤਨਾਮ ਸਿੰਘ ਨੇ ਦੱਸਿਆ ਕਿ ਜਦ ਮੈਂ ਆਪਣੇ ਭਰਾ ਨੂੰ ਬਚਾਉਣ ਲਈ ਅੱਗੇ ਹੋਇਆ ਤਾਂ ਲਵਜੀਤ ਸਿੰਘ ਧਮਕੀਆਂ ਦਿੰਦਾ ਹੋਇਆ ਪਿਸਤੌਲ ਸਮੇਤ ਐਕਟਿਵਾ ’ਤੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਤੁਰੰਤ ਸੱਤਪਾਲ ਸਿੰਘ ਪਾਲਾ ਨੂੰ ਤਰਨ ਤਾਰਨ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਤਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੇਰੇ ਭਰਾ ਸੱਤਪਾਲ ਸਿੰਘ ਦੀ ਹੱਤਿਆ ਜਸਪ੍ਰੀਤ ਸਿੰਘ ਜੱਸਾ, ਜੋਬਨਪ੍ਰੀਤ ਸਿੰਘ ਵਾਸੀ ਹਰੀਕੇ ਨੇ ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਲਵਜੀਤ ਸਿੰਘ ਲਵ ਪਾਸੋਂ ਕਰਵਾਈ ਹੈ। ਹਰੀਕੇ ਪੁਲਿਸ ਨੇ ਉਕਤ ਬਿਆਨਾਂ ਦੇ ਅਧਾਰ ’ਤੇ ਲਵਜੀਤ ਸਿੰਘ ਲਵ ਪੁੱਤਰ ਸ਼ੇਰ ਸਿੰਘ ਵਾਸੀ ਕੋਟ ਬੁੱਢਾ, ਜਸਪ੍ਰੀਤ ਸਿੰਘ ਜੱਸਾ, ਜੋਬਨਪ੍ਰੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਹਰੀਕੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੱਤਪਾਲ ਸਿੰਘ ਪਾਲਾ (35) ਵਿਆਹਿਆ ਹੋਇਆ ਸੀ ਤੇ ਉਸ ਦੇ 2 ਬੇਟੀਆਂ ਅਤੇ 1 ਬੇਟਾ ਹੈ।
ਪਿਛਲੀ ਖ਼ਬਰ ਪੰਜਾਬ ਦੀ ਧਰਤੀ ’ਤੇ ਕਦੇ ਵੀ ਨਫ਼ਰਤ ਦਾ ਬੀਜ ਨਹੀਂ ਪੁੰਗਰ ਸਕਦਾ-ਮੁੱਖ ਮੰਤਰੀ ਕਿਹਾ, ਮਲੇਰਕੋਟਲਾ ਵਿਖੇ ਜਲਦ ਹੀ ਸ਼ੁਰੂ ਕੀ... ਅਗਲੀ ਖ਼ਬਰ ਜ਼ਿੰਦਗੀ ਦੀ ਜੰਗ ਹਾਰ ਗਿਆ ਕਬੱਡੀ ਦਾ ਧਾਕੜ ਖਿਡਾਰੀ ਗੁਰਜੀਤ ਤੂਤ ਨਸ਼ਿਆਂ ਦੀ ਦਲਦਲ ਨੇ ਖੋਹ ਲਿਆ ਰੁਸਤਮ ਖਿਡਾਰੀ-ਨਮ ਅੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।