14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜੇ ਪੰਜਾਬ ਦੀਆਂ ਮਿੱਲਾਂ ਵਿਚੋਂ ਬਕਾਇਆ ਚੌਲ ਨਾ ਚੁੱਕਿਆ ਤਾਂ ਸਖ਼ਤ ਫ਼ੈਸਲਾ ਲਵਾਂਗੇ-ਤਰਸੇਮ ਸੈਣੀ

ਕਪੂਰਥਲਾ, 13 ਅਗਸਤ (ਅਮਰਜੀਤ ਕੋਮਲ)-ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਤਿੰਨ ਹਜ਼ਾਰ ਤੋਂ ਵੱਧ ਚੌਲ ਮਿੱਲਾਂ ਵਿਚ ਚੌਲ ਦਾ 20 ਫ਼ੀਸਦੀ ਬਕਾਇਆ ਭੰਡਾਰ (ਸਟਾਕ) ਨਾ ਚੁੱਕਿਆ ਤਾਂ ਫੈਡਰੇਸ਼ਨ ਆਫ਼ ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਅਕਤੂਬਰ ਮਹੀਨੇ ਵਿਚ ਮੀਟਿੰਗ ਬੁਲਾਕੇ ਝੋਨੇ ਦੀ ਮਿਲਿੰਗ ਸੰਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ। ਇਹ ਗੱਲ ਤਰਸੇਮ ਸੈਣੀ ਪ੍ਰਧਾਨ ਫੈਡਰੇਸ਼ਨ ਆਫ਼ ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਕਪੂਰਥਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।

ਅਜੀਤ ਡੈਸਕ 14-08-2026
ਕਪੂਰਥਲਾ, 13 ਅਗਸਤ (ਅਮਰਜੀਤ ਕੋਮਲ)-ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਤਿੰਨ ਹਜ਼ਾਰ ਤੋਂ ਵੱਧ ਚੌਲ ਮਿੱਲਾਂ ਵਿਚ ਚੌਲ ਦਾ 20 ਫ਼ੀਸਦੀ ਬਕਾਇਆ ਭੰਡਾਰ (ਸਟਾਕ) ਨਾ ਚੁੱਕਿਆ ਤਾਂ ਫੈਡਰੇਸ਼ਨ ਆਫ਼ ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਅਕਤੂਬਰ ਮਹੀਨੇ ਵਿਚ ਮੀਟਿੰਗ ਬੁਲਾਕੇ ਝੋਨੇ ਦੀ ਮਿਲਿੰਗ ਸੰਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ। ਇਹ ਗੱਲ ਤਰਸੇਮ ਸੈਣੀ ਪ੍ਰਧਾਨ ਫੈਡਰੇਸ਼ਨ ਆਫ਼ ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਕਪੂਰਥਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਅਗਲੇ ਕੁਝ ਮਹੀਨਿਆਂ ਵਿਚ ਝੋਨੇ ਦੀ ਫ਼ਸਲ ਪੱਕ ਕੇ ਮੰਡੀਆਂ ਵਿਚ ਆਉਣ ਵਾਲੀ ਹੈ ਤੇ ਝੋਨੇ ਦੀ ਖ਼ਰੀਦ ਤੋਂ ਪਹਿਲਾਂ ਹੀ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਰਾਈਸ ਮਿੱਲਰ ਪਹਿਲਾਂ ਹੀ ਨਿਰਾਸ਼ਾ ਦੇ ਆਲਮ ਵਿਚ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸੀਜ਼ਨ ਦਾ ਲਗਭਗ 20 ਫ਼ੀਸਦੀ ਚੌਲ ਅਜੇ ਰਾਈਸ ਮਿੱਲਾਂ ਵਿਚ ਪਿਆ ਹੈ, ਕਿਉਂਕਿ ਕੇਂਦਰੀ ਖ਼ੁਰਾਕ ਨਿਗਮ ਵਲੋਂ ਰਾਈਸ ਮਿੱਲਰਾਂ ਨੂੰ ਚੌਲ ਲਗਾਉਣ ਲਈ ਲੋੜੀਂਦੀ ਜਗਾ ਨਹੀਂ ਦਿੱਤੀ ਗਈ। ਤਰਸੇਮ ਸੈਣੀ ਨੇ ਕਿਹਾ ਕਿ ਸਰਕਾਰ ਝੋਨੇ ਦੇ ਨਵੇਂ ਸੀਜ਼ਨ ਵਿਚ ਕੰਮ ਕਰਨ ਦੇ ਚਾਹਵਾਨ ਰਾਈਸ ਮਿੱਲਰਜ਼ ਨੂੰ 30 ਅਗਸਤ ਤੱਕ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ, ਇਸ ਸਮੇਂ ਜਿਹੜੀਆਂ ਰਾਈਸ ਮਿੱਲਾਂ ਵਿਚ ਝੋਨੇ ਦਾ ਸਟਾਕ ਮੌਜੂਦ ਹੈ, ਉਨ੍ਹਾਂ ਨੂੰ ਨਵੇਂ ਸੀਜ਼ਨ ਲਈ ਰਜਿਸਟਰੇਸ਼ਨ ਕਰਵਾਉਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਰਾਈਸ ਮਿੱਲਰਜ਼ ਕੋਲ ਪੁਰਾਣਾ ਸਟਾਕ ਪਿਆ ਹੈ, ਉਨ੍ਹਾਂ ਨੂੰ ਨਵੀਂ ਰਜਿਸਟਰੇਸ਼ਨ ਕਰਵਾਉਣ ਲਈ ਰਾਹਤ ਦਿੱਤੀ ਜਾਵੇ।ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਨੇ ਝੋਨੇ ਦੀ ਲਿਫ਼ਟਿੰਗ ਸੰਬੰਧੀ ਠੇਕੇਦਾਰੀ ਪ੍ਰਣਾਲੀ ‘ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਕਈ ਠੇਕੇਦਾਰਾਂ ਕੋਲ ਲੋੜੀਂਦੀ ਮਾਤਰਾ ਵਿਚ ਢੋਆ-ਢੁਆਈ ਲਈ ਲੋੜੀਂਦੇ ਟਰੱਕਾਂ ਦੀ ਵਿਵਸਥਾ ਨਹੀਂ ਹੁੰਦੀ ਪਰ ਫਿਰ ਵੀ ਆਪਣੇ ਰਾਜਨੀਤਿਕ ਅਸਰ ਰਸੂਖ ਨਾਲ ਉਹ ਮੰਡੀਆਂ ਵਿਚੋਂ ਝੋਨੇ ਦੀ ਢੋਆ-ਢੁਆਈ ਦੇ ਠੇਕੇ ਲੈਣ ਵਿਚ ਸਫ਼ਲ ਹੋ ਜਾਂਦੇ ਹਨ।ਇਸ ਮੌਕੇ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ, ਜ਼ਿਲ੍ਹਾ ਰਾਈਸ ਮਿੱਲਰਜ਼ ਕਪੂਰਥਲਾ ਦੇ ਪ੍ਰਧਾਨ ਦਵਿੰਦਰਬੀਰ ਸਿੰਘ ਚਾਹਲ, ਐਸੋਸੀਏਸ਼ਨ ਕਪੂਰਥਲਾ ਦੇ ਚੇਅਰਮੈਨ ਜੈਪਾਲ ਗੋਇਲ, ਫਗਵਾੜਾ ਦੇ ਪ੍ਰਧਾਨ ਰਵੀ ਦੂਆ, ਸੁਲਤਾਨਪੁਰ ਲੋਧੀ ਦੇ ਪ੍ਰਧਾਨ ਕੁੱਕੀ ਨਰੈਣ, ਨਾਮਦੇਵ ਅਰੋੜਾ, ਦਿਨੇਸ਼ ਕੁਮਾਰ ਧੀਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਚਰਨਜੀਤ ਕੌਰ ਨੰਨੜੇ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸੀ.ਬੀ.ਐਸ.ਈ. ਦੀ ਵੱਡੀ ਅਣਗਹਿਲੀ: 5 ਅੰਕਾਂ ਦੇ ਫ਼ਰਕ ਨੇ ਰੋਕਿਆ ਹੋਣਹਾਰ ਵਿਦਿਆਰਥਣ ਦਾ ਭਵਿੱਖ ਇੰਜੀਨੀਅਰਿੰਗ ਦੀ ਸੀਟ ਖੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।