ਅਲੱੜ ਉਮਰ ਦੇ ਨੌਜਵਾਨਾਂ ਦੀ ਹਥਿਆਰਾਂ ਤੇ ਨਸ਼ਾ ਤਸਕਰੀ ਦੀ ਸ਼ਮੂਲੀਅਤ ’ਚ ਹੈਰਾਨੀਜਨਕ ਵਾਧਾ
ਸਰਹੱਦੀ ਜ਼ਿਲ੍ਹਿਆਂ ਦੇ ਗੁਰਦਿਆਰਿਆਂ ਤੋਂ ਨੌਜਵਾਨਾਂ ਨੂੰ ਸਵੇਰੇ-ਸ਼ਾਮ ਕੀਤਾ ਜਾ ਰਿਹਾ ਜਾਗਰੂਕ
ਅੰਮ੍ਰਿਤਸਰ, 19 ਅਗਸਤ (ਰੇਸ਼ਮ ਸਿੰਘ)-ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਬੈਠੇ ਤਸਕਰਾਂ ਵਲੋਂ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਦਿੱਤੇ ਲਾਲਚ ਕਾਰਨ ਹਥਿਆਰ ਤੇ ਨਸ਼ਾ ਤਸਕਰੀ ’ਚ ਅੱਲੜ ਉਮਰ ਨੌਜਵਾਨਾਂ ਦੀ ਸ਼ਮੂਲੀਅਤ ’ਚ ਹੈਰਾਨੀਜਨਕ ਵਾਧਾ ਹੋਇਆ ਹੈ। ਗਰੀਬੀ ਤੇ ਬੇਰੁਜ਼ਗਾਰੀ ਦੇ ਝੰਬੇ ਇਹ ਨੌਜਵਾਨ ਵਿਦੇਸ਼ ਤੇ ਪਾਕਿਸਤਾਨ ’ਚ ਬੈਠੇ ਤਸਕਰਾਂ ਦੇ ਭਰਮਜ਼ਾਲ ’ਚ ਫਸ ਕੇ ਰਾਤੋ-ਰਾਤ ਅਮੀਰ ਹੋਣ ਦੇ ਲਾਲਚ ’ਚ ਆ ਕੇ ਤਸਕਰੀ ਵਰਗੇ ਬਦਨਾਮ ਧੰਦੇ ’ਚ ਸ਼ਾਮਿਲ ਹੋ ਰਹੇ ਹਨ।
ਗ
ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਿੰਘ ਨੌਜਵਾਨਾਂ ਨੂੰ ਜਾਗਰੂਕ ਕਰਦਾ ਹੋਇਆ ਅਤੇ (ਸੱਜੇ) ਗੱਲਬਾਤ ਦੌਰਾਨ ਡੀ.ਆਈ.ਜੀ. ਸਰਹੱਦੀ ਰੇਂਜ ਹਰਮਨਬੀਰ ਸਿੰਘ ਗਿੱਲ। ਤਸਵੀਰਾਂ : ਹਰਜੀਤ ਸਿੰਘ
20-08-2026
ਅੰਮ੍ਰਿਤਸਰ, 19 ਅਗਸਤ (ਰੇਸ਼ਮ ਸਿੰਘ)-ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਬੈਠੇ ਤਸਕਰਾਂ ਵਲੋਂ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਦਿੱਤੇ ਲਾਲਚ ਕਾਰਨ ਹਥਿਆਰ ਤੇ ਨਸ਼ਾ ਤਸਕਰੀ ’ਚ ਅੱਲੜ ਉਮਰ ਨੌਜਵਾਨਾਂ ਦੀ ਸ਼ਮੂਲੀਅਤ ’ਚ ਹੈਰਾਨੀਜਨਕ ਵਾਧਾ ਹੋਇਆ ਹੈ। ਗਰੀਬੀ ਤੇ ਬੇਰੁਜ਼ਗਾਰੀ ਦੇ ਝੰਬੇ ਇਹ ਨੌਜਵਾਨ ਵਿਦੇਸ਼ ਤੇ ਪਾਕਿਸਤਾਨ ’ਚ ਬੈਠੇ ਤਸਕਰਾਂ ਦੇ ਭਰਮਜ਼ਾਲ ’ਚ ਫਸ ਕੇ ਰਾਤੋ-ਰਾਤ ਅਮੀਰ ਹੋਣ ਦੇ ਲਾਲਚ ’ਚ ਆ ਕੇ ਤਸਕਰੀ ਵਰਗੇ ਬਦਨਾਮ ਧੰਦੇ ’ਚ ਸ਼ਾਮਿਲ ਹੋ ਰਹੇ ਹਨ। ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਨਾਲ ਗ੍ਰਿਫ਼ਤਾਰ ਹੋ ਰਹੇ ਤਸਕਰਾਂ ’ਚ ਜ਼ਿਆਦਾਤਰ ਗਿਣਤੀ ਅਜਿਹੇ ਨੌਜਵਾਨਾਂ ਦੀ ਹੈ, ਜਿਨ੍ਹਾਂ ਦੀ ਉਮਰ ਮਹਿਜ਼ 18 ਤੋਂ 22 ਦੇ ਦਰਮਿਆਨ ਹੀ ਹੈ ਅਤੇ ਇਸ ਤੋਂ ਹੇਠਾਂ ਨਾਬਾਲਗਾਂ ਦੀ ਵੀ ਵੱਡੀ ਸ਼ਮੂਲੀਅਤ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੋੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ, ਫੇਸਬੁੱਕ ਤੇ ਹੋਰ ਐਪਸ ਰਾਹੀਂ ਨੌਜਵਾਨ ਤਸਕਰਾਂ ਦੇ ਸੰਪਰਕ ’ਚ ਆ ਰਹੇ ਹਨ, ਜੋ ਉਨ੍ਰਾਂ ਨੂੰ ਮੋਬਾਈਲ ਫੋਨ, ਕਾਰ, ਕੋਠੀ ਤੇ ਹੋਰ ਕਈ ਤਰੀਕਿਆਂ ਦੇ ਲਾਲਚ ਦੇ ਕੇ ਫਸਾ ਲੈਂਦੇ ਹਨ ਅਤੇ ਇਨ੍ਹਾਂ ਨੂੰ ਹਥਿਆਰ ਤੇ ਹੈਰੋਇਨ ਦੀਆਂ ਖੇਪਾ ਇਕ ਥਾਂ ਤੋਂ ਚੁੱਕ ਕੇ ਦੂਜੀ ਥਾਂ ’ਤੇ ਟਿਕਾਣੇ ਲਾਉਣ ਦਾ ਟੀਚਾ ਦਿੱਤਾ ਜਾਂਦਾ ਹੈ, ਜ਼ਿਆਦਾਤਰ ਨੌਜਵਾਨਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਹੜਾ ਸਾਮਾਨ ਸਰਹੱਦੀ ਖੇਤਰ ਤੋਂ ਚੁੱਕ ਕੇ ਦੂਜੀ ਥਾਂ ਰੱਖ ਰਹੇ ਹਨ। ਡੀ.ਆਈ. ਜੀ. ਹਰਮਨਬੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰੀ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ ਪਠਾਨਕੋਟ ਆਦਿ ਜ਼ਿਲ੍ਹਿਆਂ ’ਚ ਪੁਲਿਸ ਨੇ ਨਿਵੇਕਲੀ ਪਹਿਲਕਦਮੀਂ ਕਰਦਿਆਂ ਸਵੇਰੇ-ਸ਼ਾਮ ਗੁਰਦੁਆਰਿਆਂ ਤੋਂ ਘੋਸ਼ਣਾ ਕਰਵਾ ਕੇ ਅਜਿਹੇ ਨੌਜਵਾਨਾਂ ਨੂੰ ਸ਼ੋਸਲ ਮੀਡੀਆ ’ਤੇ ਤਸਕਰਾਂ ਦੇ ਭਰਮਜਾਲ ਤੋਂ ਫਸਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਨੌਜਵਾਨ ਇਕ ਅੱਧ ਵਾਰ ਤਸਕਰਾਂ ਦੇ ਕਹਿਣ ’ਤੇ ਕੁਝ ਮਾੜਾ-ਚੰਗਾ ਕਰ ਵੀ ਚੁੱਕਾ ਹੈ ਤੇ ਪੁਲਿਸ ਉਸ ਨਾਲ ਨਰਮੀਂ ਵਰਤ ਸਕਦੀ ਹੈ। ਜੇਕਰ ਉਹ ਆਪਣੇ ਕਿਸੇ ਮੁਹਤਬਰ ਪੰਚ, ਸਰਪੰਚ, ਕੌਂਸਲਰ ਰਾਹੀਂ ਪੁਲਿਸ ਕੋਲ ਪੇਸ਼ ਹੋ ਕੇ ਭਵਿੱਖ ’ਚ ਅਜਿਹੀ ਗਲਤੀ ਤੋਂ ਤੋਬਾ ਕਰ ਲਵੇ।