23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਬਾੜ ਤੋਂ ਵਿਗਿਆਨਕ ਨਗਰੀ ਵਸਾਉਣ ਵਾਲੇ ਰਵੀ ਜੈਸਵਾਲ ਨੂੰ ਮਿਲੇਗਾ ਕੌਮੀ ਅਧਿਆਪਕ ਪੁਰਸਕਾਰ

ਚੰਡੀਗੜ੍ਹ, 22 ਅਗਸਤ (ਸੁਖਵਿੰਦਰ ਸਿੰਘ ਸ਼ਾਨ)-ਕਬਾੜ ਅਤੇ ਰਹਿੰਦ ਖੂਹਿੰਦ ਤੋਂ ਸਕੂਲ ਵਿਚ ਵਿਗਿਆਨਕ ਨਗਰੀ ਵਸਾਉਣ ਵਾਲੇ ਚੰਡੀਗੜ੍ਹ ਦੇ ਅਧਿਆਪਕ ਰਵੀ ਜੈਸਵਾਲ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਵਲੋਂ 2026 ਦੇ ਕੌਮੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਹ ਸਨਮਾਨ 5 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਕੌਮੀ ਸਮਾਗਮ ਵਿਚ ਦਿੱਤਾ ਜਾਵੇਗਾ। ਅਧਿਆਪਕ ਰਵੀ ਜੈਸਵਾਲ ਪਿਛਲੇ 16 ਸਾਲਾਂ ਤੋਂ ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵਿਚ ਸੇਵਾ ਨਿਭਾਅ ਰਹੇ ਹਨ ਅਤੇ ਇਸ ਸਮੇਂ ਜੈਸਵਾਲ ਮਲੋਆ ਕਾਲੋਨੀ (ਸੈਕਟਰ 39 ਵੈਸਟ) ਦੇ ਸਰਕਾਰੀ ਮਾਡਲ ਹਾਈ ਸਕੂਲ ਵਿਚ ਵਿਗਿਆਨ ਵਿਸ਼ਾ ਪੜ੍ਹਾਉਂਦੇ ਹਨ।

ਅਜੀਤ ਡੈਸਕ 23-08-2026
ਚੰਡੀਗੜ੍ਹ, 22 ਅਗਸਤ (ਸੁਖਵਿੰਦਰ ਸਿੰਘ ਸ਼ਾਨ)-ਕਬਾੜ ਅਤੇ ਰਹਿੰਦ ਖੂਹਿੰਦ ਤੋਂ ਸਕੂਲ ਵਿਚ ਵਿਗਿਆਨਕ ਨਗਰੀ ਵਸਾਉਣ ਵਾਲੇ ਚੰਡੀਗੜ੍ਹ ਦੇ ਅਧਿਆਪਕ ਰਵੀ ਜੈਸਵਾਲ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਵਲੋਂ 2026 ਦੇ ਕੌਮੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਹ ਸਨਮਾਨ 5 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਕੌਮੀ ਸਮਾਗਮ ਵਿਚ ਦਿੱਤਾ ਜਾਵੇਗਾ। ਅਧਿਆਪਕ ਰਵੀ ਜੈਸਵਾਲ ਪਿਛਲੇ 16 ਸਾਲਾਂ ਤੋਂ ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵਿਚ ਸੇਵਾ ਨਿਭਾਅ ਰਹੇ ਹਨ ਅਤੇ ਇਸ ਸਮੇਂ ਜੈਸਵਾਲ ਮਲੋਆ ਕਾਲੋਨੀ (ਸੈਕਟਰ 39 ਵੈਸਟ) ਦੇ ਸਰਕਾਰੀ ਮਾਡਲ ਹਾਈ ਸਕੂਲ ਵਿਚ ਵਿਗਿਆਨ ਵਿਸ਼ਾ ਪੜ੍ਹਾਉਂਦੇ ਹਨ। ਰਵੀ ਜੈਸਵਾਲ ਨੇ ਸਕੂਲ ਵਿਚ ਕਬਾੜ ਦੇ ਸਾਮਾਨ ਤੋਂ ਇਕ ਵਿਲੱਖਣ ਵਿਗਿਆਨਕ ਪ੍ਰਯੋਗਸ਼ਾਲਾ ਬਣਾਈ ਹੈ, ਜਿਸ ਵਿਚ ‘ਸੀ.ਵੀ. ਰਮਨ 3ਡੀ ਡੋਮ ਥੀਏਟਰ’ ਬਣਾਇਆ ਗਿਆ ਹੈ। ਇਥੇ ਵਿਦਿਆਰਥੀ ‘3ਡੀ ਡੋਮ’ ਦੇ ਜ਼ਰੀਏ ਪੁਲਾੜ ਦੀ ਸੈਰ ਕਰਦੇ ਹਨ, ਮੌਸਮ ਦਾ ਅਨੁਮਾਨ ਲਾਉਂਦੇ ਹਨ ਅਤੇ ਮਾਡਲਾਂ ਦੇ ਜ਼ਰੀਏ ਗਣਿਤ ਦੀਆਂ ਧਾਰਨਾਵਾਂ ਨੂੰ ਸਮਝਦੇ ਹਨ। ਰਵੀ ਜੈਸਵਾਲ ਸਕੂਲ ਦੇ ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਦੀ ਫ਼ੀਸ ਅਤੇ ਪੜ੍ਹਾਈ ਦੇ ਹੋਰ ਖ਼ਰਚੇ ਵੀ ਅਦਾ ਕਰਦਾ ਹੈ। ਇਸ ਤੋਂ ਇਲਾਵਾ ਮਦਰ ਟੈਰੇਸਾ ਮਲੋਆ ਸਕੂਲ ਹੈਲਪ ਗਰੁੱਪ ਦੇ ਰਾਹੀਂ ਗਰੀਬ ਅਤੇ ਲੋੜਵੰਦ ਬੱਚਿਆਂ ਦੇ ਇਲਾਜ ਅਤੇ ਉੱਚ ਸਿੱਖਿਆ ਵਿਚ ਵੀ ਸਹਾਇਤਾ ਕਰਦਾ ਹੈ।
ਪਿਛਲੀ ਖ਼ਬਰ ਰਾਜਾ ਵੜਿੰਗ ਵਲੋਂ ਮੁਹੰਮਦ ਮੁਸਤਫ਼ਾ ਨੂੰ ਕਾਨੂੰਨੀ ਨੋਟਿਸ 48 ਘੰਟਿਆਂ ਦੇ ਅੰਦਰ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਕਿਹਾ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 36 ਲੱਖ ਰੁਪਏ ਦੀ ਠੱਗੀ ਤੋਂ ਪ੍ਰੇਸ਼ਾਨ ਪਤੀ-ਪਤਨੀ ਵਲੋਂ ਸਲਫ਼ਾਸ ਨਿਗਲ ਕੇ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।