23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਭਾਰਤ ਲੋੜ ਦੇ ਸਮੇਂ ਪਾਣੀ ਰੋਕ ਕੇ ਉਸ ਨੂੰ ਹਥਿਆਰ ਵਜੋਂ ਵਰਤ ਸਕਦਾ ਕਿਹਾ, ਭਾਰਤ ਦੀ ਭਾਗੀਦਾਰੀ ਖੇਤਰੀ ਸਥਿਰਤਾ ਅਤੇ ਸ਼ਾਂਤੀ ਲਈ ਜ਼ਰੂਰੀ

ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਭਾਰਤ ਵਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਅਤੇ ਦੱਖਣੀ ਏਸ਼ੀਆ ‘ਚ ਭਾਰਤ ਦੀ ਭੂਗੋਲਿਕ ਅਤੇ ਰਣਨੀਤਕ ਸਥਿਤੀ ਬਾਰੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੀਆਂ ਟਿੱਪਣੀਆਂ ਨੇ ਖੇਤਰੀ ਰਾਜਨੀਤੀ ਅਤੇ ਪਾਣੀ ਦੇ ਮੁੱਦਿਆਂ ਨੂੰ ਮੁੜ ਸੁਰਖ਼ੀਆਂ ‘ਚ ਲਿਆਂਦਾ ਹੈ।

ਅਜੀਤ ਡੈਸਕ 23-08-2026
ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਭਾਰਤ ਵਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਅਤੇ ਦੱਖਣੀ ਏਸ਼ੀਆ ‘ਚ ਭਾਰਤ ਦੀ ਭੂਗੋਲਿਕ ਅਤੇ ਰਣਨੀਤਕ ਸਥਿਤੀ ਬਾਰੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੀਆਂ ਟਿੱਪਣੀਆਂ ਨੇ ਖੇਤਰੀ ਰਾਜਨੀਤੀ ਅਤੇ ਪਾਣੀ ਦੇ ਮੁੱਦਿਆਂ ਨੂੰ ਮੁੜ ਸੁਰਖ਼ੀਆਂ ‘ਚ ਲਿਆਂਦਾ ਹੈ। ਇਕਬਾਲ ਨੇ ਚਿਤਾਵਨੀ ਦਿੱਤੀ ਕਿ ਪਾਕਿ ਨੂੰ ਹੁਣ ਇਸ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਭਾਰਤ ਲੋੜ ਦੇ ਸਮੇਂ ਪਾਣੀ ਰੋਕ ਕੇ ਉਸ ਨੂੰ ਹਥਿਆਰ ਵਜੋਂ ਵਰਤ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਤੱਟਵਰਤੀ ਦੇਸ਼ ਹੈ, ਜਿਥੋਂ ਨਦੀਆਂ ਵਹਿ ਕੇ ਪਾਕਿ ‘ਚ ਆਉਂਦੀਆਂ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਭੂਗੋਲਿਕ ਫ਼ਾਇਦੇ ਦਾ ਲਾਹਾ ਲੈਂਦੇ ਹੋਏ ਭਾਰਤ ਪਾਕਿ ਵਿਰੁੱਧ ਪਾਣੀ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿ ਦੇ ਯੋਜਨਾ ਮੰਤਰੀ ਦੇ ਬਿਆਨ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਇਸਲਾਮਾਬਾਦ ਪਾਣੀ ਦੀ ਸਪਲਾਈ ਬਾਰੇ ਚਿੰਤਤ ਹੈ, ਕਿਉਂਕਿ ਉਸ ਦੀ ਖੇਤੀਬਾੜੀ ਅਤੇ ਆਰਥਿਕਤਾ ਇਨ੍ਹਾਂ ਦਰਿਆਵਾਂ ‘ਤੇ ਬਹੁਤ ਜ਼ਿਆਦਾ ਨਿਰਭਰ ਹੈ।
ਪਿਛਲੀ ਖ਼ਬਰ ਅੰਮ੍ਰਿਤਸਰੀ ਕੁਲਚੇ ਪਾਕਿਸਤਾਨੀ ਰੈਸਟੋਰੈਂਟਾਂ ਦੀ ਬਣ ਰਹੇ ਸ਼ਾਨ ਅਮਰੀਕੀ ਵੀ ਲੈ ਰਹੇ ਭਾਰਤ ਦੇ ਖੇਤਰੀ ਪਕਵਾਨਾਂ ’ਚ ਦਿਲਚ... ਅਗਲੀ ਖ਼ਬਰ ਭਾਰਤ ਜੀਨੋਮ ਐਡਿਟਿਡ ਝੋਨੇ ਦੀਆਂ ਕਿਸਮਾਂ ਬਣਾਉਣ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣਿਆ ਜੀਨਾਂ ਵਿਚ ਤਬਦੀਲੀ ਮਨੁੱਖਾਂ ਲਈ ਹਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।