26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਰੱਖੜੀ ਦਾ ਤਿਉਹਾਰ, ਅਕਸ਼ੈ ਸ਼ਰਮਾ ਨੇ ਵਿਧਾਨ ਸਭਾ ਕੀਤੀ ਤਿਆਰ ਹਲਕਾ ਉੱਤਰੀ ਤੋਂ ਹਜ਼ਾਰਾਂ ਭੈਣਾਂ ਤੇ ਪਰਿਵਾਰਾਂ ਦਾ ਮਿਲਿਆ ਸਾਥ

ਅੰਮ੍ਰਿਤਸਰ, 25 ਅਗਸਤ (ਹਰਮਿੰਦਰ ਸਿੰਘ)-ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਵਿਚ ਸਰਗਰਮ ਭਾਰਤੀ ਜਨਤਾ ਪਾਰਟੀ ਦੇ ਆਗੂ ਅਕਸ਼ੈ ਸ਼ਰਮਾ ਨੇ ਆਪਣੇ ਹਲਕੇ ’ਚ ਰੱਖੜੀ ਮਹਾਂ ਉਤਸਵ ਕਰਵਾਇਆ, ਜਿਸ ’ਚ ਹਲਕੇ ਨਾਲ ਸੰਬੰਧਿਤ ਹਜ਼ਾਰਾਂ ਔਰਤਾਂ ਨੇ ਸ਼ਾਮਿਲ ਹੋ ਕੇ ਅਕਸ਼ੈ ਸ਼ਰਮਾ ਦੇ ਗੁੱਟ ’ਤੇ ਰੱਖੜੀਆਂ ਸਜਾਈਆਂ ਅਤੇ ਭੈਣ ਅਤੇ ਭਰਾ ਵਾਲਾ ਪਵਿੱਤਰ ਰਿਸ਼ਤਾ ਬਣਾ ਕੇ ਦੋਵਾਂ ਨੇ ਇਕ-ਦੂਜੇ ਦਾ ਪੂਰਨ ਸਾਥ ਦੇਣ ਦਾ ਭਰੋਸਾ ਦਿੱਤਾ। ਅਕਸ਼ੈ ਸ਼ਰਮਾ ਦਾ ਇਹ ਰੱਖੜੀ ਸਮਾਗਮ ਕਿਸੇ ਸਿਆਸੀ ਸੰਮੇਲਨ ਤੋਂ ਘੱਟ ਨਹੀਂ ਸੀ, ਜਿਸ ਰਾਹੀਂ ਉਸ ਵਲੋਂ ਆਪਣੇ ਵਿਰੋਧੀਆਂ ਨੂੰ ਆਪਣੀ ਤਾਕਤ ਦਿਖਾਈ ਗਈ।

ਅਜੀਤ ਡੈਸਕ 26-08-2026
ਅੰਮ੍ਰਿਤਸਰ, 25 ਅਗਸਤ (ਹਰਮਿੰਦਰ ਸਿੰਘ)-ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਵਿਚ ਸਰਗਰਮ ਭਾਰਤੀ ਜਨਤਾ ਪਾਰਟੀ ਦੇ ਆਗੂ ਅਕਸ਼ੈ ਸ਼ਰਮਾ ਨੇ ਆਪਣੇ ਹਲਕੇ ’ਚ ਰੱਖੜੀ ਮਹਾਂ ਉਤਸਵ ਕਰਵਾਇਆ, ਜਿਸ ’ਚ ਹਲਕੇ ਨਾਲ ਸੰਬੰਧਿਤ ਹਜ਼ਾਰਾਂ ਔਰਤਾਂ ਨੇ ਸ਼ਾਮਿਲ ਹੋ ਕੇ ਅਕਸ਼ੈ ਸ਼ਰਮਾ ਦੇ ਗੁੱਟ ’ਤੇ ਰੱਖੜੀਆਂ ਸਜਾਈਆਂ ਅਤੇ ਭੈਣ ਅਤੇ ਭਰਾ ਵਾਲਾ ਪਵਿੱਤਰ ਰਿਸ਼ਤਾ ਬਣਾ ਕੇ ਦੋਵਾਂ ਨੇ ਇਕ-ਦੂਜੇ ਦਾ ਪੂਰਨ ਸਾਥ ਦੇਣ ਦਾ ਭਰੋਸਾ ਦਿੱਤਾ। ਅਕਸ਼ੈ ਸ਼ਰਮਾ ਦਾ ਇਹ ਰੱਖੜੀ ਸਮਾਗਮ ਕਿਸੇ ਸਿਆਸੀ ਸੰਮੇਲਨ ਤੋਂ ਘੱਟ ਨਹੀਂ ਸੀ, ਜਿਸ ਰਾਹੀਂ ਉਸ ਵਲੋਂ ਆਪਣੇ ਵਿਰੋਧੀਆਂ ਨੂੰ ਆਪਣੀ ਤਾਕਤ ਦਿਖਾਈ ਗਈ। ਵਿਧਾਨ ਸਭਾ ਹਲਕਾ ਉੱਤਰੀ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਸਰਗਰਮੀਆਂ ਨਾਲ ਲੋਕਾਂ ’ਚ ਵਿਚਰ ਰਹੇ ਅਕਸ਼ੈ ਸ਼ਰਮਾ ਵਲੋਂ ਕਰਵਾਏ ਇਸ ਰੱਖੜੀ ਮਹਾਂ ਉਤਸਵ ਵਿਚ ਹਲਕੇ ਨਾਲ ਸੰਬੰਧਿਤ 204 ਬੂਥਾਂ ਦੀਆਂ ਕਮੇਟੀਆਂ ਦੀਆਂ ਇਸਤਰੀ ਪ੍ਰਧਾਨਾਂ ਨੇ ਵੀ ਹਿੱਸਾ ਲਿਆ। ਇਹ ਸਮਾਗਮ ਉਸ ਵੇਲੇ ਭਾਵੁਕ ਹੋ ਗਿਆ, ਜਦੋਂ ਹਲਕੇ ਦੀਆਂ 350 ਤੋਂ ਵਧੇਰੇ ਅਜਿਹੀਆਂ ਔਰਤਾਂ ਨੇ ਅਕਸ਼ੈ ਸ਼ਰਮਾ ਨੂੰ ਰੱਖੜੀ ਬੰਨ੍ਹ ਕੇ ਆਪਣਾ ਭਰਾ ਮੰਨਿਆ, ਜਿਨ੍ਹਾਂ ਦੇ ਪਿਤਾ, ਭਰਾ ਜਾਂ ਪੁੱਤਰ ਨਸ਼ੇ ਦੀ ਦਲਦਲ ’ਚ ਫਸ ਕੇ ਆਪਣੀ ਜਾਨ ਗੁਆ ਚੁੱਕੇ ਸਨ। ਇਸ ਦੌਰਾਨ ਸੰਬੋਧਨ ਕਰਦੇ ਹੋਏ ਅਕਸ਼ੈ ਸ਼ਰਮਾ ਨੇ ਕਿਹਾ ਕਿ ਹਲਕਾ ਉੱਤਰੀ ਵਿਚ ਰਹਿਣ ਵਾਲਾ ਹਰ ਨਾਗਰਿਕ ਉਸ ਦੇ ਪਰਿਵਾਰ ਦਾ ਮੈਂਬਰ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਇਲਾਕਿਆਂ ‘ਚ ਅਜਿਹੇ ਵਰਗ ਦੇ ਲੋਕ ਵੀ ਰਹਿੰਦੇ ਹਨ, ਜੋ ਗ਼ਰੀਬੀ ਰੇਖਾਂ ਤੋਂ ਵੀ ਹੇਠਾਂ ਜੀਵਨ ਜਿਊਣ ਲਈ ਮਜ਼ਬੂਰ ਹਨ। ਲੰਬੇ ਸਮੇਂ ਤੋਂ ਇਨ੍ਹਾਂ ਲੋਕਾਂ ਵਿਚ ਰਹਿ ਕੇ ਉਨ੍ਹਾਂ ਦੇ ਹਲਾਤਾਂ ਨੂੰ ਨੇੜੇ ਹੋ ਕੇ ਦੇਖ ਰਹੇ ਹਨ। ਅਕਸ਼ੈ ਸ਼ਰਮਾ ਨੇ ਕਿਹਾ ਕਿ ਗ਼ਰੀਬੀ ਕੋਈ ਮਜ਼ਬੂਰੀ ਨਹੀਂ ਸਗੋਂ ਪ੍ਰਸਥਿਤੀਆਂ ਹਨ ਅਤੇ ਇਨ੍ਹਾਂ ਪ੍ਰਸਥਿਤੀਆਂ ਨੂੰ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ, ਅਜਿਹੀਆਂ ਪ੍ਰਸਥਿਤੀਆਂ ਨੂੂੰ ਬਦਲਣ ਦਾ ਜਿਸ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਪਵੇਗਾ। ਜੋ ਮਾਵਾਂ-ਭੈਣਾਂ ਤੋਂ ਅਸੀਸਾਂ ਲੈ ਕੇ ਅੱਗੇ ਵੱਧ ਸਕਦਾ ਹੈ ਅਤੇ ਉਨ੍ਹਾਂ ਨਾਲ ਮਿਲ ਕੇ ਹਲਕੇ ਦੀ ਤਸਵੀਰ ਬਦਲੀ ਜਾ ਸਕਦੀ ਹੈ। ਅਕਸ਼ੈ ਸ਼ਰਮਾ ਨੇ ਕਿਹਾ ਕਿ ਉਹ ਅਜਿਹਾ ਇਲਾਕਾ ਚਾਹੁੰਦੇ ਹੈ, ਜਿਥੇ ਆਗੂਆਂ ਨੂੰ ਸਿਰਫ਼ ਵੋਟ ਮੰਗਣ ਲਈ ਸਮਾਂ ਨਹੀਂ, ਸਗੋਂ ਚੋਣ ਤੋਂ ਬਾਅਦ ਲੋਕਾਂ ਵਿਚ ਦੇਖਿਆ ਜਾਵੇ। ਅਕਸ਼ੈ ਸ਼ਰਮਾ ਨੇ ਕਿਹਾ ਕਿ 10,000 ਤੋਂ ਵਧੇਰੇ ਔਰਤਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਅੰਮ੍ਰਿਤਸਰ ਦੇ ਹਲਕਾ ਉੱਤਰੀ ਤੋਂ ਉਸ ਨੂੰ ਹਲਕਾ ਵਿਧਾਇਕ ਵਜੋਂ ਦੇਖਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਜਾ ਕੇ ਸਭ ਤੋਂ ਪਹਿਲਾਂ ਰੁਜ਼ਗਾਰ ਦੇ ਸਾਧਨਾਂ ਨੂੰ ਉਤਸ਼ਾਹਿਤ ਕਰਨ, ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਲਈ ਆਪਣੀ ਆਵਾਜ਼ ਉਠਾਉਣਗੇ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣਗੇ।
ਪਿਛਲੀ ਖ਼ਬਰ ਪੰਜਾਬ ਦੇ 1100 ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਸਟਾਫ਼ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਗਿਆ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਦੀ ਹਰ ਸਮੱਸਿਆ ਤੇ ਮੰਗ ਨੂੰ ਧਿਆਨ ਵਿਚ ਰੱਖ ਕੇ ਬਣੇਗਾ ਕਾਂਗਰਸ ਦਾ ਚੋਣ ਮੈਨੀਫੈਸਟੋ-ਡਾ. ਅਮਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।