26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਜਾਤੀ ਜਨਗਣਨਾ ਸਹੀ ਨਾ ਹੋਣ ਨਾਲ ਓ.ਬੀ.ਸੀ. ਅਤੇ ਵੰਚਿਤ ਵਰਗਾਂ ਦੀ ਪ੍ਰਭਾਵਿਤ ਹੋਵੇਗੀ ਹਿੱਸੇਦਾਰੀ-ਰੰਧਾਵਾ

ਚੰਡੀਗੜ੍ਹ, 25 ਅਗਸਤ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਾਤੀ ਜਨਗਣਨਾ ਸਿਰਫ਼ ਅੰਕੜਿਆਂ ਦਾ ਮਸਲਾ ਨਹੀਂ, ਸਗੋਂ ਹੱਕ ਅਤੇ ਹਿੱਸੇਦਾਰੀ ਦਾ ਮਸਲਾ ਹੈ। ਜੇ ਜਾਤੀਆਂ ਦੀ ਗਿਣਤੀ ਹੀ ਸਹੀ ਨਹੀਂ ਹੋਵੇਗੀ ਤਾਂ ਓ.

ਅਜੀਤ ਡੈਸਕ 26-08-2026
ਚੰਡੀਗੜ੍ਹ, 25 ਅਗਸਤ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਾਤੀ ਜਨਗਣਨਾ ਸਿਰਫ਼ ਅੰਕੜਿਆਂ ਦਾ ਮਸਲਾ ਨਹੀਂ, ਸਗੋਂ ਹੱਕ ਅਤੇ ਹਿੱਸੇਦਾਰੀ ਦਾ ਮਸਲਾ ਹੈ। ਜੇ ਜਾਤੀਆਂ ਦੀ ਗਿਣਤੀ ਹੀ ਸਹੀ ਨਹੀਂ ਹੋਵੇਗੀ ਤਾਂ ਓ.ਬੀ.ਸੀ, ਅਤਿ ਪਿਛੜੇ ਅਤੇ ਵੰਚਿਤ ਵਰਗਾਂ ਦੀ ਅਸਲ ਹਿੱਸੇਦਾਰੀ ਵੀ ਸਹੀ ਢੰਗ ਨਾਲ ਤੈਅ ਨਹੀਂ ਹੋ ਸਕੇਗੀ। ਇਸ ਲਈ ਸਹੀ ਅੰਕੜੇ ਹੀ ਸਮਾਜਿਕ ਨਿਆਂ ਅਤੇ ਵੰਚਿਤ ਵਰਗਾਂ ਦੀ ਉਚਿਤ ਭਾਗੀਦਾਰੀ ਨੂੰ ਯਕੀਨੀ ਬਣਾ ਸਕਦੇ ਹਨ।ਰੰਧਾਵਾ ਨੇ ਕਿਹਾ ਕਿ ਪ੍ਰਕਿਰਿਆ ਸਹੀ, ਪਾਰਦਰਸ਼ੀ ਅਤੇ ਪ੍ਰਮਾਣਿਤ ਢੰਗ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਹਰ ਵਰਗ ਨੂੰ ਉਸ ਦੀ ਅਸਲ ਆਬਾਦੀ ਦੇ ਅਨੁਸਾਰ ਹੱਕ ਅਤੇ ਹਿੱਸੇਦਾਰੀ ਮਿਲ ਸਕੇ।
ਪਿਛਲੀ ਖ਼ਬਰ ਪੰਜਾਬ ’ਚ ਅਧਿਆਪਕਾਂ ਤੇ ਪ੍ਰਿੰਸੀਪਲ ਦੀ ਭਾਰੀ ਘਾਟ-ਤਰੁਣ ਚੁੱਘ ਅਗਲੀ ਖ਼ਬਰ ਮਨੁੱਖੀ ਤਸਕਰੀ ਦੇ ਮਾਮਲੇ ’ਚ ਨਾਮਜ਼ਦ ਇਮੀਗ੍ਰੇਸ਼ਨ ਏਜੰਟ ਗ੍ਰਿਫ਼ਤਾਰ ਕੰਬੋਡੀਆ ਵਰਗੇ ਦੇਸ਼ਾਂ ’ਚ ਨੌਕਰੀ ਲਗਵਾਉਣ ਦਾ ਝਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।