27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਠਿੰਡਾ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਬਠਿੰਡਾ, 26 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਸ਼ਹਿਰ ਦੇ ਕਈ ਮੁੱਖ ਅਤੇ ਨਾਮੀ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਸਨਸਨੀਖ਼ੇਜ਼ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਕੀ ਭਰੇ ਪੱਤਰ ਵਿਚ ਬਠਿੰਡਾ ਦੀ ਫ਼ੌਜੀ ਛਾਉਣੀ ਵਿਚ ਸਥਿਤ ਆਰਮੀ ਪਬਲਿਕ ਸਕੂਲ, ਬੀਬੀਵਾਲਾ ਰੋਡ ’ਤੇ ਸਥਿਤ ਡੀ.

ਅਜੀਤ ਡੈਸਕ 27-08-2026
ਬਠਿੰਡਾ, 26 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਸ਼ਹਿਰ ਦੇ ਕਈ ਮੁੱਖ ਅਤੇ ਨਾਮੀ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਸਨਸਨੀਖ਼ੇਜ਼ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਕੀ ਭਰੇ ਪੱਤਰ ਵਿਚ ਬਠਿੰਡਾ ਦੀ ਫ਼ੌਜੀ ਛਾਉਣੀ ਵਿਚ ਸਥਿਤ ਆਰਮੀ ਪਬਲਿਕ ਸਕੂਲ, ਬੀਬੀਵਾਲਾ ਰੋਡ ’ਤੇ ਸਥਿਤ ਡੀ.ਏ . ਵੀ. ਸਕੂਲ/ਕਾਲਜ, ਸਿਲਵਰ ਓਕਸ ਅਤੇ ਸੈਂਟ ਜੋਸਫ਼ ਸਕੂਲ ਨੂੰ ਈ-ਮੇਲ ਭੇਜ ਕੇ ਨਿਸ਼ਾਨਾ ਬਣਾਉਣ ਦੀ ਗੱਲ ਕਹਿੰਦਿਆਂ ਹਦਾਇਤ ਕੀਤੀ ਗਈ ਹੈ ਕਿ 31 ਅਗਸਤ ਦਾ ਦਿਨ ਸ਼ਹੀਦ ਦਿਲਾਵਰ ਸਿੰਘ ਬੱਬਰ ਨੂੰ ਸਮਰਪਿਤ ਕੀਤਾ ਜਾਵੇ ਅਤੇ ਸਕੂਲਾਂ-ਕਾਲਜਾਂ ਵਿਚ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ, ਜੋ ਅਜਿਹਾ ਨਹੀਂ ਕਰੇਗੀ, ਉਸ ਸੰਸਥਾ ਵਿਚ ਦੁਪਹਿਰ 1:11 ਵਜੇ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ।ਇਹ ਧਮਕੀ ਭਰੇ ਈ-ਮੇਲ ਪੱਤਰ ਵਿਚ ‘ਖ਼ਾਲਿਸਤਾਨ ਨੈਸ਼ਨਲ ਆਰਮੀ’ ਅਤੇ ਇੰਜੀ. ਗੁਰਨਾਖ ਸਿੰਘ (ਰੂਕਨ ਸ਼ਾਹਵਾਲਾ), ਡਾ. ਗੁਰਨਿਰਵੈਰ ਸਿੰਘ (ਖ਼ਾਨ ਰਾਜਾਦਾ) ਅਤੇ ਬੱਬਰ ਖ਼ਾਲਸਾ (ਪਰਮਾਰ-ਕੈਨੇਡਾ) ਤੇ ਪ੍ਰੋ. ਗੁਰਕਮਲ ਸਿੰਘ ਪੀ.ਐਚ.ਡੀ. (ਖੇਮਕਰਨ) ਅਤੇ ਪ੍ਰੋ. ਗੁਰਅੰਗਾਰ ਸਿੰਘ (ਜੰਡਿਆਲਾ ਗੁਰੂ) ਦੇ ਨਾਂਅ ਹੇਠ ਭੇਜੇ ਗਏ ਹਨ। ਧਮਕੀ ਭਰੀ ਈ-ਮੇਲ ਸਾਹਮਣੇ ਆਉਂਦੇ ਹੀ ਬਠਿੰਡਾ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਸਾਈਬਰ ਸੈਲ ਹਰਕਤ ਵਿਚ ਆ ਗਏ ਹਨ, ਜਿਨ੍ਹਾਂ ਵਲੋਂ ਸੰਬੰਧਿਤ ਸਕੂਲਾਂ ਵਿਚ ਜਾਂਚ ਕਰਦਿਆਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਐਸ.ਪੀ. (ਸਿਟੀ) ਆਸਵੰਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਧਮਕੀ ਭਰੇ ਈ-ਮੇਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੀ ਅਭੱਦਰ ਸ਼ਬਦਾਵਲੀ ਵਰਤਦਿਆਂ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਲਈ 5 ਸਤੰਬਰ ਨੂੰ ਬਠਿੰਡਾ ਆਉਣਾ ਹੈ। ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੀਆਂ ਅਦਾਲਤਾਂ ਨੂੰ ਪਹਿਲਾਂ ਆਈਆਂ ਅਤੇ ਸੰਭਾਵੀਂ ਧਮਕੀਆਂ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਬਠਿੰਡਾ ਸਮੇਤ ਉੱਪ-ਅਦਾਲਤੀ ਕੰਪਲੈਕਸਾਂ ਦੀ ਅਗਾਂਊਂ ਜਾਂਚ ਕਰਵਾਉਣ ਦੇ ਨਿਰਦੇਸ਼ ਦੇਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ , ਜਿਸ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਬਠਿੰਡਾ ਅਦਾਲਤੀ ਇਮਾਰਤ ਤੋਂ ਇਲਾਵਾ ਤਲਵੰਡੀ ਸਾਬੋ ਤੇ ਰਾਮਪੁਰਾ ਦੀਆਂ ਉਪ-ਅਦਾਲਤੀ ਇਮਾਰਤਾਂ ਦੀ ਜਾਂਚ ਕੀਤੀ ਗਈ।
ਪਿਛਲੀ ਖ਼ਬਰ 8ਵੀਂ ਤੋਂ 12ਵੀਂ ’ਚ ਰੈਗੂਲਰ ਦਾਖ਼ਲਾ ਲੈਣ ਦੀ ਅੰਤਿਮ ਮਿਤੀ 31 ਅਗਸਤ ਅਗਲੀ ਖ਼ਬਰ ਐਨ.ਡੀ.ਪੀ.ਐਸ. ਕੇਸ ’ਚ ਪੁਲਿਸ ਗਵਾਹਾਂ ਦੀ ਗੈਰ-ਹਾਜ਼ਰੀ ’ਤੇ ਹਾਈ ਕੋਰਟ ਸਖ਼ਤ ਡੀ.ਜੀ.ਪੀ. (ਕਾਨੂੰਨ ਤੇ ਵਿਵਸਥਾ) ਨੂੰ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।