31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਜਾਬ ਸਰਕਾਰ ਵਲੋਂ ਨੈਸ਼ਨਲ ਟੈਸਟ ਹਾਊਸ ਨਾਲ ਸਮਝੌਤਾ ਜਲੰਧਰ ਵਿਖੇ ਅਤਿ-ਆਧੁਨਿਕ ਐਨ.ਟੀ.ਐਚ. ਲੈਬ ਸਥਾਪਤ ਕੀਤੀ ਜਾਵੇਗੀ

ਚੰਡੀਗੜ੍ਹ, 30 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੇ ਉਦਯੋਗਿਕ ਈਕੋਸਿਸਟਮ ਅਤੇ ਇਸ ਦੀਆਂ ਵਿਸ਼ਵਵਿਆਪੀ ਸਮਰੱਥਾਵਾਂ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਵਿਸ਼ਵ ਪੱਧਰੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਸਹੂਲਤਾਂ ਸੂਬੇ ਦੇ ਉਦਯੋਗਿਕ ਕੇਂਦਰਾਂ ਨੂੰ ਉਨ੍ਹਾਂ ਦੇ ਨਜ਼ਦੀਕ ਪ੍ਰਦਾਨ ਕਰਨ ਵਾਸਤੇ ਨੈਸ਼ਨਲ ਟੈਸਟ ਹਾਊਸ (ਐਨ. ਟੀ.

ਅਜੀਤ ਡੈਸਕ 31-08-2026
ਚੰਡੀਗੜ੍ਹ, 30 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੇ ਉਦਯੋਗਿਕ ਈਕੋਸਿਸਟਮ ਅਤੇ ਇਸ ਦੀਆਂ ਵਿਸ਼ਵਵਿਆਪੀ ਸਮਰੱਥਾਵਾਂ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਵਿਸ਼ਵ ਪੱਧਰੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਸਹੂਲਤਾਂ ਸੂਬੇ ਦੇ ਉਦਯੋਗਿਕ ਕੇਂਦਰਾਂ ਨੂੰ ਉਨ੍ਹਾਂ ਦੇ ਨਜ਼ਦੀਕ ਪ੍ਰਦਾਨ ਕਰਨ ਵਾਸਤੇ ਨੈਸ਼ਨਲ ਟੈਸਟ ਹਾਊਸ (ਐਨ.ਟੀ.ਐਚ.) ਨਾਲ ਭਾਈਵਾਲੀ ਕੀਤੀ ਹੈ। ਇਹ ਭਾਈਵਾਲੀ ਕੰਪਲਾਇੰਸ ਲਾਗਤਾਂ ਅਤੇ ਮਿਆਰੀ ਉਤਪਾਦਾਂ ਦੇ ਨਿਰਮਾਣ ‘ਤੇ ਲੱਗਣ ਵਾਲਾ ਸਮਾਂ ਘਟਾਉਣ ਦੇ ਨਾਲ ਨਾਲ ਐਮ.ਐਸ.ਐਮ.ਈਜ਼ ਅਤੇ ਬਰਾਮਦਕਾਰਾਂ ਲਈ ਬਿਹਤਰ ਲਾਭ ਯਕੀਨੀ ਬਣਾਏਗੀ।ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਅਤੇ ਐਨ.ਟੀ.ਐਚ. ਦਰਮਿਆਨ ਇਹ ਭਾਈਵਾਲੀ ਬੈਂਗਲੁਰੂ ਵਿਚ ਐਨ.ਟੀ.ਐਚ. ਦੇ 115ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਕੀਤੀ ਗਈ। ਭਾਈਵਾਲੀ ਦਾ ਸਵਾਗਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਐਮ.ਐਸ.ਐਮ.ਈਜ਼ ਅਤੇ ਬਰਾਮਦਕਾਰ ਗੁਣਵੱਤਾ ਰਾਹੀਂ ਵਿਸ਼ਵ ਪੱਧਰੀ ਬਾਜ਼ਾਰਾਂ ਤੱਕ ਪਹੁੰਚ ਬਣਾ ਸਕਦੇ ਹਨ। ਇਸ ਸਮਝੌਤੇ ਦੇ ਹਿੱਸੇ ਵਜੋਂ ਨਾਰਥਨ ਇੰਡੀਅਨ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਐਨ. ਆਈ. ਆਈ. ਐਫ. ਟੀ.), ਜਲੰਧਰ ਵਿਖੇ ਇਕ ਅਤਿ-ਆਧੁਨਿਕ ਐਨ.ਟੀ.ਐਚ. ਲੈਬ ਸਥਾਪਤ ਕੀਤੀ ਜਾਵੇਗੀ, ਜੋ ਕਿ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਦੇ ਉਦਯੋਗਿਕ ਕੇਂਦਰਾਂ ਨੂੰ ਸੇਵਾਵਾਂ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਹੂਲਤ ਖੇਡਾਂ ਦੇ ਸਮਾਨ, ਟੈਕਸਟਾਈਲ, ਚਮੜਾ, ਹੈਂਡ ਟੂਲ, ਆਟੋ ਕੰਪੋਨੈਂਟ ਅਤੇ ਫੂਡ ਪ੍ਰੋਸੈਸਿੰਗ ਸਮੇਤ ਮੁੱਖ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ।
ਪਿਛਲੀ ਖ਼ਬਰ ਭਾਰਤੀ ਰੱਖਿਆ ਖੇਤਰ ’ਚ ਸੰਨ੍ਹ ਲਾਉਣ ਲਈ ਵਿਛਾਇਆ ਜਾ ਰਿਹਾ ਘਾਤਕ ਸਾਜਿਸ਼ਾਂ ਦਾ ਜਾਲ ਅਗਲੀ ਖ਼ਬਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਲਈ ਜਾਸੂਸੀ ਕਰ ਰਹੇ ਨੌਜਵਾਨ ਤੋਂ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ * ਦੋ ਹੋਰ ਨੌਜਵਾਨ ਗ੍ਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।