ਭਲਾ ਪਿੰਡ ਨਜ਼ਦੀਕ ਏ.ਐੱਸ.ਆਈ. ਮਾਮਲੇ ਵਿਚ ਆਇਆ ਨਵਾਂ ਮੋੜ
ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਲਈ ਜ਼ਿੰਮੇਵਾਰੀ
ਹਰਸਾ ਛੀਨਾ, ਅਜਨਾਲਾ, (ਅੰਮ੍ਰਿਤਸਰ) 13 ਨਵੰਬਰ (ਕੜਿਆਲ, ਢਿੱਲੋਂ)- ਬੀਤੇ ਸ਼ੁਕਰਵਾਰ ਦੀ ਦੇਰ ਸ਼ਾਮ ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਂਦੇ ਖੇਤਰ ਭਲਾ ਪਿੰਡ ਵਿਖੇ ਅੰਮ੍ਰਿਤਸਰ ਤੋਂ ਡਿਊਟੀ ਕਰਕੇ ਘਰ ਅਜਨਾਲਾ ਨੂੰ ਜਾ ਰਹੇ ਪੰਜਾਬ ਪੁਲਿਸ ਦੇ ਏ. ਐੱਸ.
ਹਰਸਾ ਛੀਨਾ, ਅਜਨਾਲਾ, (ਅੰਮ੍ਰਿਤਸਰ) 13 ਨਵੰਬਰ (ਕੜਿਆਲ, ਢਿੱਲੋਂ)- ਬੀਤੇ ਸ਼ੁਕਰਵਾਰ ਦੀ ਦੇਰ ਸ਼ਾਮ ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਂਦੇ ਖੇਤਰ ਭਲਾ ਪਿੰਡ ਵਿਖੇ ਅੰਮ੍ਰਿਤਸਰ ਤੋਂ ਡਿਊਟੀ ਕਰਕੇ ਘਰ ਅਜਨਾਲਾ ਨੂੰ ਜਾ ਰਹੇ ਪੰਜਾਬ ਪੁਲਿਸ ਦੇ ਏ.ਐੱਸ.ਆਈ. ਜਸਵੰਤ ਸਿੰਘ ਦੇ ਸਿਰ ’ਤੇ ਕੋਈ ਗੋਲੀਨੁਮਾ ਵਸਤੂ ਲੱਗਣ ਦੇ ਮਾਮਲੇ ਵਿਚ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਪੁਲਿਸ ਮਾਮਲਾ ਦਰਜ ਕਰਨ ਤੋਂ ਇਕ ਦਿਨ ਬਾਅਦ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨਾਮ ਦੇ ਇਕ ਸੰਗਠਨ ਵਲੋਂ ਹਮਲੇ ਦੀ ਜਿੰਮੇਵਾਰੀ ਲੈਣ ਵਾਲਾ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ । ਇਸਦੇ ਨਾਲ ਹੀ ਇਸ ਪੱਤਰ ਵਿਚ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਵਲੋਂ ਜਲਦ ਘਟਨਾ ਸੰਬੰਧੀ ਵੀਡੀਓ ਜਾਰੀ ਕਰਨ ਦੀ ਗੱਲ ਕੀਤੀ ਗਈ ਹੈ । ਟੀ.ਟੀ.ਐੱਚ. ਵਲੋਂ ਪ੍ਰੈਸ ਨੂੰ ਜਾਰੀ ਪੱਤਰ ਦੇ ਵਾਇਰਲ ਹੋਣ ’ਤੇ ਪੁਲਿਸ ਪ੍ਰਸਾਸ਼ਨ ਦੇ ਤੁਰੰਤ ਹਰਕਤ ਵਿਚ ਆਉਂਦਿਆਂ ਆਈ.ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਜ਼ਿਲ਼੍ਹਾ ਅੰਮ੍ਰਿਤਸਰ ਦਿਹਾਤੀ ਮੁਖੀ ਕੰਵਲਜੀਤ ਸਿੰਘ ਚਾਹਲ, ਡੀ.ਐੱਸ.ਪੀ. ਰਾਜਾਸਾਂਸੀ ਜਗਬੀਰ ਸਿੰਘ ਔਲਖ, ਡੀ.ਐੱਸ.ਪੀ. ਗੁਰਿੰਦਰਪਾਲ ਸਿੰਘ ਨਾਗਰਾ ਸਮੇਤ ਹੋਰਨਾਂ ਪੁਲਿਸ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਇਸ ਸਮੇਂ ਸ. ਭੁੱਲਰ ਦੀ ਅਗਵਾਈ ਹੇਠ ਪੁਲਿਸ ਹਾਜ਼ਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਵਿਚ ਜਾਰੀ ਪੱਤਰ ਸੰਬੰਧੀ ਵਿਸਥਾਰ ਵਿਚ ਚਰਚਾ ਕਰਦਿਆਂ ਦੋਸ਼ੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਰਣਨੀਤੀ ਉਲੀਕੀ ਗਈ। ਸ. ਚਾਹਲ ਨੇ ਦੱਸਿਆ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਬਹੁਤ ਜਲਦ ਕਾਬੂ ਕਰ ਲਿਆ ਜਾਵੇਗਾ।