14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮੀਂਹ ਤੇ ਸੀਵਰੇਜ ਦੇ ਪਾਣੀ ’ਚ ਡੁੱਬਣ ਨਾਲ ਢਾਈ ਸਾਲਾ ਬੱਚੇ ਦੀ ਮੌਤ

ਖਰੜ, 13 ਸਤੰਬਰ (ਜੰਡਪੁਰੀ)-ਮੀਂਹ ਵਾਲੇ ਪਾਣੀ ਤੇ ਸੀਵਰੇਜ ਦੇ ਪਾਣੀ ਦਾ ਨਿਕਾਸ ਹੋਣ ਕਰਕੇ ਘਰਾਂ ’ਚ ਦਾਖ਼ਲ ਹੋਏ ਪਾਣੀ ’ਚ ਡੁੱਬਣ ਕਰਕੇ ਇਕ ਢਾਈ ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੇਵਾ ਪੁੱਤਰ ਬਸੰਤ ਸ਼ਾਹ ਦੀ ਤਾਈ ਰੀਟਾ ਨੇ ਦੱਸਿਆ ਕਿ ਵਾਰਡ ਨੰ.

ਮ੍ਰਿਤਕ ਬੱਚੇ ਦੀ ਪੁਰਾਣੀ ਤਸਵੀਰ। 14-09-2026
ਖਰੜ, 13 ਸਤੰਬਰ (ਜੰਡਪੁਰੀ)-ਮੀਂਹ ਵਾਲੇ ਪਾਣੀ ਤੇ ਸੀਵਰੇਜ ਦੇ ਪਾਣੀ ਦਾ ਨਿਕਾਸ ਹੋਣ ਕਰਕੇ ਘਰਾਂ ’ਚ ਦਾਖ਼ਲ ਹੋਏ ਪਾਣੀ ’ਚ ਡੁੱਬਣ ਕਰਕੇ ਇਕ ਢਾਈ ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੇਵਾ ਪੁੱਤਰ ਬਸੰਤ ਸ਼ਾਹ ਦੀ ਤਾਈ ਰੀਟਾ ਨੇ ਦੱਸਿਆ ਕਿ ਵਾਰਡ ਨੰ. 16 ’ਚ ਗੁੱਗਾ ਮਾੜੀ ਨੇੜੇ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ’ਚ ਉਹ ਰਹਿੰਦੇ ਹਨ ਤੇ ਜਦੋਂ ਮਕਾਨ ’ਚ ਪਾਣੀ ਭਰ ਰਿਹਾ ਸੀ ਤਾਂ ਉਹ ਘਰੇਲੂ ਸਾਮਾਨ ਨੂੰ ਬਚਾਉਣ ਲਈ ਸਾਮਾਨ ਨੂੰ ਸੁਰੱਖਿਆ ਥਾਂ ’ਤੇ ਪਹੁੰਚਾ ਰਹੇ ਸਨ । ਉਸ ਸਮੇਂ ਬੱਚਾ ਬੈੱਡ ’ਤੇ ਸੁੱਤਾ ਪਿਆ ਸੀ। ਇਸ ਦੌਰਾਨ ਜਦੋਂ ਉਹ ਸਾਮਾਨ ਸਾਂਭ ਕੇ ਆਈ ਤਾਂ ਦੇਖਿਆ ਕਿ ਬੱਚਾ ਬੈੱਡ ਤੋਂ ਥੱਲ੍ਹੇ ਪਾਣੀ ’ਚ ਡਿੱਗਿਆ ਹੋਇਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ। ਇਸੇ ਦੌਰਾਨ ਥਾਣਾ ਸਦਰ ਦੇ ਮੁਖੀ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ ਨੂੰ ਲੈਣ ਉਪਰੰਤ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਿਆਸੀ ਜਾਂ ਪ੍ਰਸ਼ਾਸਨਿਕ ਸਰਪ੍ਰਸਤੀ ਤੋਂ ਬਿਨਾਂ ਨਸ਼ਾ ਪਿੰਡਾਂ ਤੋਂ ਲੈ ਕੇ ਜੇਲ੍ਹਾਂ ਤੱਕ ਕਿਵੇਂ ਪਹੁੰਚ ਸਕਦਾ ਹੈ-ਰਾਜੇਂਦਰ... ਅਗਲੀ ਖ਼ਬਰ ਬੀਬੀ ਕਰਮਜੀਤ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।