16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਵਲੋਂ ਦਾਖਲੇ ਦੀ ਆਖਰੀ ਤਰੀਕ ’ਚ ਵਾਧਾ ਕਰਨ ਦੀ ਮੰਗ

ਚੀਮਾ ਮੰਡੀ, 15 ਸਤੰਬਰ (ਗੁਰਜੀਤ ਸਿੰਘ ਚਹਿਲ)-ਫੈਡਰੇਸ਼ਨ ਆਫ ਸੈਲਫ-ਫਾਇਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼ (ਐਫ. ਐਸ.

drinking water
ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਅਤੇ ਮਾਲਵਾ ਕੋ-ਆਰਡੀਨੇਟਰ ਮੌਂਟੀ ਗਰਗ । ਤਸਵੀਰਾਂ : ਗੁਰਜੀਤ ਸਿੰਘ ਚਹਿਲ 16-09-2026
ਚੀਮਾ ਮੰਡੀ, 15 ਸਤੰਬਰ (ਗੁਰਜੀਤ ਸਿੰਘ ਚਹਿਲ)-ਫੈਡਰੇਸ਼ਨ ਆਫ ਸੈਲਫ-ਫਾਇਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼ (ਐਫ. ਐਸ. ਐਫ. ਟੀ. ਆਈ.) ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.), ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.), ਸਿੱਖਿਆ ਮੰਤਰਾਲੇ ਤੇ ਹੋਰ ਰੈਗੂਲੇਟਰੀ ਸੰਸਥਾਵਾਂ ਨੂੰ ਤਕਨੀਕੀ ਤੇ ਪੇਸ਼ੇਵਰ ਕੋਰਸਾਂ ਲਈ ਦਾਖਲੇ ਦੀ ਆਖਰੀ ਮਿਤੀ ਨੂੰ 14 ਸਤੰਬਰ ਤੋਂ ਵਧਾ ਕੇ 31 ਅਕਤੂਬਰ 2026 ਕਰਨ ਦੀ ਅਪੀਲ ਕੀਤੀ ਹੈ। ਡਾ. ਕਟਾਰੀਆ ਤੇ ਮੌਂਟੀ ਗਰਗ ਅਨੁਸਾਰ, ਇਸ ਵਾਧੇ ਨਾਲ ਦੇਸ਼ ਭਰ ਦੇ ਲਗਭਗ 8 ਤੋਂ 10 ਲੱਖ ਵਿਦਿਆਰਥੀਆਂ ਤੇ ਲਗਭਗ 20,000 ਪ੍ਰਾਈਵੇਟ ਕਾਲਜਾਂ ਨੂੰ ਰਾਹਤ ਮਿਲ ਸਕਦੀ ਹੈ। ਏ.ਆਈ.ਸੀ.ਟੀ.ਈ. ਤੇ ਫਾਰਮੇਸੀ ਕੌਂਸਲ ਆਫ ਇੰਡੀਆ (ਪੀ.ਸੀ.ਆਈ.) ਅਧੀਨ ਪੇਸ਼ੇਵਰ ਕੋਰਸਾਂ ਲਈ ਦਾਖਲੇ ਦੀ ਆਖਰੀ ਮਿਤੀ 30 ਅਕਤੂਬਰ ਤੱਕ ਵਧਾਉਣ ਲਈ ਸੁਪਰੀਮ ਕੋਰਟ ’ਚ ਪਹਿਲਾਂ ਹੀ ਇੱਕ ਪਟੀਸ਼ਨ ਦਾਇਰ ਕੀਤੀ ਜਾ ਚੁੱਕੀ ਹੈ। ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ, ਡਾ. ਅੰਸ਼ੂ ਕਟਾਰੀਆ ਅਤੇ ਮੌਂਟੀ ਗਰਗ ਪੰਜਾਬ ਅਨਏਡੀਡ ਕਾਲਜਿਜ਼ ਐਸੋਸੀਏਸ਼ਨ ਦੇ ਮਾਲਵਾ ਕੋ ਆਰਡੀਨੇਟਰ (ਪੁੱਕਾ) ਨੇ ਕਿਹਾ ਕਿ ਨੀਟ ਨਾਲ ਜੁੜੀ ਅਨਿਸ਼ਚਿਤਤਾ, ਪ੍ਰੀਖਿਆਵਾਂ ਨਾਲ ਸਬੰਧਿਤ ਵਿਵਾਦਾਂ, ਮੁੜ-ਪ੍ਰੀਖਿਆਵਾਂ, ਨਤੀਜਿਆਂ ਵਿਚ ਦੇਰੀ ਅਤੇ ਲੰਬੀ ਚੱਲਣ ਵਾਲੀ ਕਾਉਂਸਲਿੰਗ ਕਾਰਨ ਪੂਰਾ ਦਾਖਲਾ ਸੈਸ਼ਨ ਪ੍ਰਭਾਵਿਤ ਹੋਇਆ ਹੈ। ਇਸ ਮੌਕੇ ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਅਮਿਤ ਸ਼ਰਮਾ, ਜਨਰਲ ਸਕੱਤਰ ਡਾ. ਕੇ.ਵੀ.ਕੇ. ਰਾਓ, ਪੁੱਕਾ ਦੇ ਮੈਂਬਰ ਮਨਜੀਤ ਸਿੰਘ, ਗੁਰਮੀਤ ਸਿੰਘ ਧਾਲੀਵਾਲ, ਅਸ਼ਵਨੀ ਗਰਗ, ਅਸ਼ੋਕ ਗਰਗ, ਮੋਹਿਤ ਮਹਾਜਨ, ਗੁਰਕੀਰਤ ਸਿੰਘ, ਗੁਰਪ੍ਰੀਤ ਸਿੰਘ ਅਤੇ ਐਚ.ਐਸ. ਕੰਡਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ 12ਵਾਂ ਬਰਸੀ ਸਮਾਗਮ 19 ਨੂੰ ਅਗਲੀ ਖ਼ਬਰ ਬੜੂ ਸਾਹਿਬ ਵਿਖੇ ਪਦਮ ਭੂਸ਼ਨ ਡਾ. ਖੇਮ ਸਿੰਘ ਗਿੱਲ ਦੀ ਸੱਤਵੀਂ ਬਰਸੀ ਨੂੰ ਸਮਰਪਿਤ ਸਮਾਗਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।