17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਾਨਸੂਨ ਦੀ ਵਾਪਸੀ ਤੋਂ ਪਹਿਲਾਂ ਪੰਜਾਬ ’ਚ ਮੀਂਹ ਦੀ ਉਮੀਦ

ਮੂਣਕ, 15 ਸਤੰਬਰ (ਕੇਵਲ ਸਿੰਗਲਾ) - ਮਾਨਸੂਨ ਹੁਣ ਦੇਸ਼ ਦੇ ਉੱਤਰ-ਪੱਛਮੀ ਹਿੱਸਿਆਂ ਤੋਂ ਵਾਪਸੀ ਦੀ ਤਿਆਰੀ ਵਿਚ ਹੈ, ਪਰ ਇਸ ਤੋਂ ਪਹਿਲਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿਚ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ 19 ਸਤੰਬਰ ਦੇ ਆਸ-ਪਾਸ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਤੋਂ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਸਕਦੀ ਹੈ।

ਅਜੀਤ ਡੈਸਕ 16-09-2026
ਮੂਣਕ, 15 ਸਤੰਬਰ (ਕੇਵਲ ਸਿੰਗਲਾ) - ਮਾਨਸੂਨ ਹੁਣ ਦੇਸ਼ ਦੇ ਉੱਤਰ-ਪੱਛਮੀ ਹਿੱਸਿਆਂ ਤੋਂ ਵਾਪਸੀ ਦੀ ਤਿਆਰੀ ਵਿਚ ਹੈ, ਪਰ ਇਸ ਤੋਂ ਪਹਿਲਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿਚ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ 19 ਸਤੰਬਰ ਦੇ ਆਸ-ਪਾਸ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਤੋਂ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਸਕਦੀ ਹੈ। ਉੱਤਰ-ਪੱਛਮੀ ਭਾਰਤ ਤੋਂ ਮਾਨਸੂਨ ਦੀ ਵਾਪਸੀ ਦੀ ਆਮ ਤਾਰੀਖ 17 ਸਤੰਬਰ ਹੈ, ਜਦਕਿ ਪਿਛਲੇ ਸਾਲ ਇਹ ਪ੍ਰਕਿਰਿਆ 14 ਸਤੰਬਰ ਤੋਂ ਸ਼ੁਰੂ ਹੋ ਗਈ ਸੀ। ਭਾਰਤੀ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਜੰਮੂ-ਕਸ਼ਮੀਰ ਵਿਚ 18 ਸਤੰਬਰ ਤੱਕ ਵਿਆਪਕ ਮੀਂਹ ਦੀ ਸੰਭਾਵਨਾ ਜਤਾਈ ਹੈ। ਉੱਤਰੀ ਗੁਜਰਾਤ ਦੇ ਉੱਪਰ ਬਣਿਆ ਘੱਟ ਦਬਾਅ ਵਾਲਾ ਖੇਤਰ ਇਸ ਮੌਸਮੀ ਸਰਗਰਮੀ ਦਾ ਇੱਕ ਮੁੱਖ ਕਾਰਨ ਦੱਸਿਆ ਗਿਆ ਹੈ। ਪੰਜਾਬ ਵਿਚ ਇਸ ਸਮੇਂ ਝੋਨੇ ਦੀ ਫ਼ਸਲ ਨਿਸਰਨ ਦੇ ਮਹੱਤਵਪੂਰਨ ਪੜਾਅ ਵਿਚ ਹੈ। ਅਜਿਹੇ ਸਮੇਂ ਸੰਤੁਲਿਤ ਅਤੇ ਦਰਮਿਆਨੀ ਬਾਰਿਸ਼ ਫ਼ਸਲ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ, ਜਦਕਿ ਤੇਜ਼ ਹਵਾਵਾਂ ਕਾਰਨ ਪੌਦੇ ਝੁਕਣ ਜਾਂ ਡਿੱਗਣ ਨਾਲ ਫ਼ਸਲ ਦਾ ‘ਸਿਸਟਮ’ ਪ੍ਰਭਾਵਿਤ ਹੋ ਸਕਦਾ ਹੈ ਤੇ ਨਿਸਰਨ ਦੀ ਪ੍ਰਕਿਰਿਆ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ।
ਪੰਜਾਬ ’ਚ ਮਾਨਸੂਨੀ ਮੀਂਹ 40 ਫ਼ੀਸਦੀ ਘੱਟ
ਇਸ ਸਾਲ ਪੰਜਾਬ ਵਿਚ ਮਾਨਸੂਨ ਦੌਰਾਨ ਮੀਂਹ ਲਗਭਗ 40 ਫ਼ੀਸਦੀ ਘੱਟ ਰਹਿਣ ਦਾ ਅਨੁਮਾਨ ਹੈ। ਹਰਿਆਣਾ ਵਿਚ ਵੀ ਮੀਂਹ ਦੀ ਘਾਟ ਕਰੀਬ 23 ਫ਼ੀਸਦੀ ਰਹੀ ਹੈ। ਦੇਸ਼ ਪੱਧਰ ’ਤੇ ਜੂਨ ਵਿਚ ਮੀਂਹ 35.4 ਫ਼ੀਸਦੀ ਘੱਟ, ਜਦਕਿ ਅਗਸਤ ਵਿਚ 13.8 ਫ਼ੀਸਦੀ ਘੱਟ ਦਰਜ ਕੀਤਾ ਗਿਆ। ਸਤੰਬਰ ਵਿਚ ਹੁਣ ਤੱਕ ਵੀ ਮੀਂਹ ਆਮ ਨਾਲੋਂ 15 ਫ਼ੀਸਦੀ ਘੱਟ ਹੈ। ਮੀਂਹ ਦੀ ਘਾਟ ਕਾਰਨ ਪੰਜਾਬ ਵਿਚ ਸਿੰਚਾਈ ਤੇ ਜ਼ਮੀਨੀ ਪਾਣੀ ’ਤੇ ਦਬਾਅ ਵਧਿਆ ਹੈ।
ਪਿਛਲੀ ਖ਼ਬਰ ਪੰਜਾਬ ’ਚ ਇਸ ਵਾਰ 15 ਦਿਨ ਪਹਿਲਾਂ ਦੀ ਬਜਾਏ ਮੁੜ 1 ਅਕਤੂਬਰ ਤੋਂ ਹੀ ਸ਼ੁਰੂ ਹੋਵੇਗੀ ਝੋਨੇ ਦੀ ਖ਼ਰੀਦ ਅਗਲੀ ਖ਼ਬਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ 12ਵਾਂ ਬਰਸੀ ਸਮਾਗਮ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।