18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਲੱਕੀ ਡਰਾਅ ਦੀ ਅਨਲੱਕੀ ਸਟੋਰੀ

ਪਟਿਆਲਾ, 17 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਪਾਰਦਰਸ਼ਤਾ ਅਤੇ ਨਾਗਰਿਕ ਹਿੱਸੇਦਾਰੀ ਰਾਹੀਂ ਸੂਬੇ ਦੇ ਮਾਲੀਏ ਨੂੰ ਉਤਸ਼ਾਹਿਤ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਮਾਲੀਏ ’ਚ ਵੱਡੇ ਵਾਧੇ ਨਾਲ ਚਲਾਈ ਜਾ ਰਹੀ ‘ਬਿੱਲ ਲਿਆਓ, ਇਨਾਮ ਪਾਓ’ ਵਾਲੀ ਲੱਕੀ ਡਰਾਅ ਦੀ ਯੋਜਨਾ ਵਿਭਾਗੀ ਅਣਗਹਿਲੀ ਕਾਰਨ ਅਨਲੱਕੀ ਸਾਬਤ ਹੋਣ ਲੱਗੀ ਹੈ। ਇਸ ਯੋਜਨਾ ਰਾਹੀਂ ਜਿੱਥੇ ਜੀ.

ਅਜੀਤ ਡੈਸਕ 18-09-2026
ਪਟਿਆਲਾ, 17 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਪਾਰਦਰਸ਼ਤਾ ਅਤੇ ਨਾਗਰਿਕ ਹਿੱਸੇਦਾਰੀ ਰਾਹੀਂ ਸੂਬੇ ਦੇ ਮਾਲੀਏ ਨੂੰ ਉਤਸ਼ਾਹਿਤ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਮਾਲੀਏ ’ਚ ਵੱਡੇ ਵਾਧੇ ਨਾਲ ਚਲਾਈ ਜਾ ਰਹੀ ‘ਬਿੱਲ ਲਿਆਓ, ਇਨਾਮ ਪਾਓ’ ਵਾਲੀ ਲੱਕੀ ਡਰਾਅ ਦੀ ਯੋਜਨਾ ਵਿਭਾਗੀ ਅਣਗਹਿਲੀ ਕਾਰਨ ਅਨਲੱਕੀ ਸਾਬਤ ਹੋਣ ਲੱਗੀ ਹੈ। ਇਸ ਯੋਜਨਾ ਰਾਹੀਂ ਜਿੱਥੇ ਜੀ.ਐੱਸ.ਟੀ. ਰਾਹੀਂ ਮਾਲੀਏ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਸੀ, ਉੱਥੇ ਨਾਲ ਹੀ ਜਾਅਲੀ ਬਿੱਲ ਬਣਾਉਣ ਵਾਲਿਆਂ ਤੋਂ ਹਰਜਾਨਿਆਂ ਨਾਲ ਕਰੋੜਾਂ ਰੁਪਏ ਪ੍ਰਾਪਤ ਕੀਤੇ ਗਏ। ਇਸ ਦੇ ਨਾਲ ਹੀ ਨਵੀਆਂ ਟੈਕਸ ਰਜਿਸਟ੍ਰੇਸ਼ਨਾਂ ਵੀ ਹੋਈਆਂ ਸਨ। ਇਸ ਤੋਂ ਇਲਾਵਾ ਇਹ ਇਨਾਮ ਸਕੀਮ ਗਾਹਕਾਂ ਜਾਂ ਲੋਕਾਂ ਲਈ ਜਾਗਰੂਕਤਾ ਦੇ ਨਾਲ ਵਿੱਤੀ ਮੁਨਾਫੇਦਾਰ ਵੀ ਸਾਬਤ ਹੋ ਰਹੀ ਸੀ। ਜਿਸ ਨੂੰ ਲੈ ਕੇ ਆਮ ਗਾਹਕਾਂ ਦਾ ਉਤਸ਼ਾਹ ਇਸ ਸਕੀਮ ਵਲ ਵਧਦਾ ਜਾ ਰਿਹਾ ਸੀ ਪਰ ਹੁਣ ਜਦੋਂ ਇਸ ਯੋਜਨਾ ਨੂੰ ਲੈ ਕੇ ਵਿਭਾਗ ਵਲੋਂ ਕੁਤਾਹੀ ਵਰਤਣੀ ਸ਼ੁਰੂ ਕਰ ਦਿੱਤੀ ਹੈ, ਉਦੋਂ ਤੋਂ ਇਸ ਪ੍ਰਤੀ ਜੋ ਗਾਹਕ ਜਾਂ ਲੋਕ ਰੁਚੀ ਰੱਖਦੇ ਸਨ, ਉਹ ਹੁਣ ਇਸ ਸਕੀਮ ਪ੍ਰਤੀ ਉਤਸ਼ਾਹਹੀਣ ਹੀ ਨਹੀਂ ਹੋ ਰਹੇ, ਬਲਕਿ ਉਲਟਾ ਮਾਨਸਿਕ ਪ੍ਰੇਸ਼ਾਨੀ ਕਾਰਨ ਰੋਸ ਵਿਚ ਹਨ। ਸਭ ਤੋਂ ਪਹਿਲਾਂ ਲੋਕਾਂ ’ਚ ਇਸ ਗੱਲ ਦਾ ਰੋਸ ਹੈ ਕਿ ਲਗਭਗ ਜੂਨ 2026 ਤੋਂ ਉਨ੍ਹਾਂ ਵਲੋਂ ਖ਼ਰੀਦਦਾਰੀ ਦੇ ਬਿੱਲ ਐਪ ’ਤੇ ਅਪਲੋਡ ਕੀਤੇ ਜਾ ਰਹੇ ਹਨ ਪਰ ਅੱਗੋਂ ਵਿਭਾਗ ਵਲੋਂ ਕੋਈ ਲੱਕੀ ਡਰਾਅ ਹੀ ਨਹੀਂ ਕੱਢਿਆ ਜਾ ਰਿਹਾ। ਲੋਕਾਂ ਦੀ ਸ਼ਿਕਾਇਤ ਲਈ ਜੋ ਇਕ ਨੰਬਰ ਸੂਬੇ ਭਰ ਲਈ ਦਿੱਤਾ ਗਿਆ ਹੈ, ਉਸ ’ਤੇ ਜਾਂ ਤਾਂ ਕਾਲ ਰਸੀਵ ਨਹੀਂ ਹੁੰਦੀ ਜਾਂ ਫੇਰ ਜੇਕਰ ਹੁੰਦੀ ਹੈ ਤਾਂ ਲਾਰੇ-ਲੱਪੇ ਵਿਚ ਉਸਨੂੰ ਟਾਲ ਦਿੱਤਾ ਜਾਂਦਾ ਹੈ। ਕਈ ਲੋਕ ਜੋ ਪਟਿਆਲਾ ’ਚ ਇਸ ਸਕੀਮ ਨਾਲ ਸੰਬੰਧਿਤ ਵਿਭਾਗ ਕੋਲ ਪੁੱਜਦੇ ਹਨ ਤਾਂ ਉੱਥੇ ਉਨ੍ਹਾਂ ਨੂੰ ਅੰਦਰ ਤੱਕ ਵੜਨ ਨਹੀਂ ਦਿੱਤਾ ਜਾਂਦਾ। ਇਨ੍ਹਾਂ ਕਾਰਨਾਂ ਕਰਕੇ ਸਫ਼ਲਤਾ ਵੱਲ ਜਾਂਦੀ ਇਹ ਸਕੀਮ ਹੁਣ ਅਸਫਲ ਹੁੰਦੀ ਨਜ਼ਰ ਆ ਰਹੀ ਹੈ। ਇਸ ਸੰਬੰਧੀ ਫ਼ੋਨ ’ਤੇ ਗਲ ਕਰਦਿਆਂ ਸੋਨਮ ਵਧੀਕ ਕਮਿਸ਼ਨਰ ਆਬਕਾਰੀ ਪਟਿਆਲਾ ਨੇ ਕਿਹਾ ਹੈ ਕਿ ਉਹ ਸਕੀਮ ’ਚ ਆਈ ਸਮੱਸਿਆ ਬਾਰੇ ਪੂਰੀ ਜਾਣਕਾਰੀ ਲੈ ਕੇ ਇਸ ਦਾ ਗੰਭੀਰਤਾ ਨਾਲ ਜਲਦੀ ਹੱਲ ਕਰਾਉਣ ਲਈ ਯਤਨ ਕਰਨਗੇ।
ਪਿਛਲੀ ਖ਼ਬਰ ਜਥੇਦਾਰ ਰਵਿੰਦਰ ਸਿੰਘ ਚੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿੱਤ ਕਮੇਟੀ ਦੇ ਮੈਂਬਰ ਨਿਯੁ... ਅਗਲੀ ਖ਼ਬਰ ਵੜਿੰਗ ਨੇ ਭਾਰਤ ’ਚ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਭਾਜਪਾ ਤੋਂ ਮੰਗਿਆ ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।