18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਦੂਰਦਰਸ਼ਨ ਨੇ ਮਨਾਇਆ 67ਵਾਂ ਸਥਾਪਨਾ ਦਿਵਸ

ਨਵੀਂ ਦਿੱਲੀ, 17 ਸਤੰਬਰ (ਅ. ਬ.)

ਅਜੀਤ ਡੈਸਕ 18-09-2026
ਨਵੀਂ ਦਿੱਲੀ, 17 ਸਤੰਬਰ (ਅ. ਬ.)-ਭਾਰਤ ਦੇ ਪ੍ਰਮੁੱਖ ਜਨਤਕ ਸੇਵਾ ਪ੍ਰਸਾਰਕ, ਦੂਰਦਰਸ਼ਨ ਨੇ ਨਵੀਂ ਦਿੱਲੀ ਦੇ ਮੰਡੀ ਹਾਊਸ ਸਥਿਤ ਕੋਪਰਨਿਕਸ ਮਾਰਗ ‘ਤੇ ਸਥਿਤ ਦੂਰਦਰਸ਼ਨ ਭਵਨ ਵਿਖੇ ਸੰਗੀਤ, ਨਾਚ ਅਤੇ ਮਨੋਰੰਜਨ ਨਾਲ ਭਰਪੂਰ ਇਕ ਸ਼ਾਨਦਾਰ ਸ਼ਾਮ ਦੌਰਾਨ ਆਪਣਾ 67ਵਾਂ ਸਥਾਪਨਾ ਦਿਵਸ ਮਨਾਇਆ।‘ਦੂਰਦਰਸ਼ਨ ਐਟ 67–ਕੱਲ੍ਹ ਵੀ ਆਪਣਾ, ਅੱਜ ਵੀ ਆਪਣਾ’ ਵਿਸ਼ੇ ‘ਤੇ ਕਰਵਾਏ ਇਨ੍ਹਾਂ ਜਸ਼ਨਾਂ ਵਿਚ ਦੂਰਦਰਸ਼ਨ ਦੀ ਛੇ ਦਹਾਕਿਆਂ ਤੋਂ ਵੱਧ ਦੀ ਸ਼ਾਨਦਾਰ ਯਾਤਰਾ ਅਤੇ ਭਾਰਤੀਆਂ ਦੀਆਂ ਕਈ ਪੀੜ੍ਹੀਆਂ ਨਾਲ ਇਸ ਦੇ ਡੂੰਘੇ ਅਤੇ ਸਥਾਈ ਸੰਬੰਧ ਨੂੰ ਯਾਦ ਕੀਤਾ ਗਿਆ।ਇਸ ਸ਼ਾਮ ਨੂੰ ਮਸ਼ਹੂਰ ਗਾਇਕਾ ਜੋਤੀ ਨੂਰਾਂ ਦੀ ਵਿਸ਼ੇਸ਼ ਸੰਗੀਤਕ ਪੇਸ਼ਕਾਰੀ ਨੇ ਹੋਰ ਵੀ ਖਾਸ ਬਣਾ ਦਿੱਤਾ। ਸਮਾਗਮ ਦੌਰਾਨ ਸ਼ਿਖਾ ਖਰੇ ਅਤੇ ਉਨ੍ਹਾਂ ਦੇ ਸਮੂਹ ਵਲੋਂ ‘ਰਿਦਮ ਵਿਦਾਊਟ ਬਾਰਡਰਜ਼’ ਨਾਮਕ ਇਕ ਸ਼ਾਨਦਾਰ ਫਿਊਜ਼ਨ ਡਾਂਸ ਪੇਸ਼ਕਾਰੀ ਵੀ ਪੇਸ਼ ਕੀਤੀ ਗਈ। ਸ਼ਾਮ ਦੀ ਰੌਣਕ ਵਿਚ ਵਾਧਾ ਕਰਦਿਆਂ ਦੂਰਦਰਸ਼ਨ ਦੇ ਆਗਾਮੀ ਟੈਲੀਵਿਜ਼ਨ ਸੀਰੀਅਲਾਂ ‘ਸੰਸਕਾਰ’ ਅਤੇ ‘ਸੁਰਾਗ 2.0’ ਨਾਲ ਜੁੜੇ ਪ੍ਰਮੁੱਖ ਕਲਾਕਾਰਾਂ ਨਾਲ ਦਿਲਚਸਪ ਗੱਲਬਾਤ ਵੀ ਕਰਵਾਈ ਗਈ। ਇਸ ਗੱਲਬਾਤ ਵਿਚ ਕੇ.ਸੀ. ਬੋਕਾਡੀਆ, ਮਹੇਸ਼ ਠਾਕੁਰ, ਅਮਨ ਵਰਮਾ, ਦਰਸ਼ਨ ਜਰੀਵਾਲਾ, ਪੰਕਜ ਬੇਰੀ, ਸੁਦੇਸ਼ ਬੇਰੀ, ਸਾਈਂ ਕੇਤਨ ਰਾਓ, ਜਿਗਿਆਸਾ ਸਿੰਘ ਅਤੇ ਰਿਹਾਨ ਸ਼ਾਹਰੁਖ ਮਿਰਜ਼ਾਬੇਗ ਸ਼ਾਮਿਲ ਹੋਏ। ਇਨ੍ਹਾਂ ਜਸ਼ਨਾਂ ਦੀ ਮੇਜ਼ਬਾਨੀ ਨਮਿਤਾ ਸਚਦੇਵਾ ਅਤੇ ਅਲੀ ਅਸਗਰ ਨੇ ਕੀਤੀ।
ਪਿਛਲੀ ਖ਼ਬਰ ਗੁਰਦੇਵ ਸਿੰਘ ਬਰਾੜ , ਰਿਟਾਇਰਡ ਆਈ . ਏ . ਐਸ . ਦਾ ਹੋਇਆ ਦਿਹਾਂਤ , ਚੰਡੀਗੜ੍ਹ ਵਿਚ ਲਿਆ ਆਖਰੀ ਸਾਹ ਅਗਲੀ ਖ਼ਬਰ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅੰਮ੍ਰਿਤਸਰ - ਦਿੱਲੀ ਰੇਲ ਮਾਰਗ ਕਈ ਰੇਲ ਗੱਡੀਆਂ ਰੱਦ, ਕਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।