18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨਸ਼ਾ ਤਸਕਰੀ ਰੋਕਣ ਨੂੰ ਲੈ ਕੇ ਇਕ ਗੁਰਸਿੱਖ ਵਿਅਕਤੀ ਨਾਲ ਕੁੱਟਮਾਰ, ਸਰਪੰਚ ਜ਼ਖ਼ਮੀ ਥਾਣਾ ਚੀਮਾ ਵਿਖੇ ਇਕ ਔਰਤ ਸਮੇਤ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਚੀਮਾ ਮੰਡੀ, 17 ਸਤੰਬਰ (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਨੇੜਲੇ ਪਿੰਡ ਝਾੜੋਂ ਵਿਖੇ ਨਸ਼ਾ ਤਸਕਰੀ ਨੂੰ ਰੋਕਣ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਇੱਕ ਗੁਰਸਿੱਖ ਵਿਅਕਤੀ ਨਾਲ ਕੁੱਝ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਘਰ ’ਚ ਲਿਜਾ ਕੇ ਬੰਨ੍ਹਣ ਦੇ ਦੋਸ਼ ਲੱਗੇ ਤੇ ਮੌਕੇ ’ਤੇ ਪਹੁੰਚੇ ਪਿੰਡ ਦੇ ਸਰਪੰਚ ਨੂੰ ਵੀ ਇੱਟ-ਰੋੜੇ ਲੱਗਣ ਕਾਰਨ ਸੱਟਾਂ ਲੱਗੀਆਂ। ਥਾਣਾ ਚੀਮਾ ਪੁਲਿਸ ਨੇ ਇਸ ਮਾਮਲੇ ਸੰਬੰਧੀ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ।

ਥਾਣਾ ਮੁਖੀ ਚੀਮਾ ਮੰਡੀ ਯੋਗੇਸ਼ ਗਰਗ ਜਾਣਕਾਰੀ ਦਿੰਦੇ ਹੋਏ। ਤਸਵੀਰ : ਗੁਰਜੀਤ ਸਿੰਘ ਚਹਿਲ 18-09-2026
ਚੀਮਾ ਮੰਡੀ, 17 ਸਤੰਬਰ (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਨੇੜਲੇ ਪਿੰਡ ਝਾੜੋਂ ਵਿਖੇ ਨਸ਼ਾ ਤਸਕਰੀ ਨੂੰ ਰੋਕਣ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਇੱਕ ਗੁਰਸਿੱਖ ਵਿਅਕਤੀ ਨਾਲ ਕੁੱਝ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਘਰ ’ਚ ਲਿਜਾ ਕੇ ਬੰਨ੍ਹਣ ਦੇ ਦੋਸ਼ ਲੱਗੇ ਤੇ ਮੌਕੇ ’ਤੇ ਪਹੁੰਚੇ ਪਿੰਡ ਦੇ ਸਰਪੰਚ ਨੂੰ ਵੀ ਇੱਟ-ਰੋੜੇ ਲੱਗਣ ਕਾਰਨ ਸੱਟਾਂ ਲੱਗੀਆਂ। ਥਾਣਾ ਚੀਮਾ ਪੁਲਿਸ ਨੇ ਇਸ ਮਾਮਲੇ ਸੰਬੰਧੀ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਚੀਮਾ ਮੰਡੀ ਸਬ ਇੰਸਪੈਕਟਰ ਯੋਗੇਸ਼ ਗਰਗ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ’ਚ ਜਗਵਿੰਦਰ ਸਿੰਘ ਵਾਸੀ ਝਾੜੋਂ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਨਸ਼ਿਆਂ ਖ਼ਿਲਾਫ਼ ਕੀਤੇ ਜਾ ਰਹੇ ਯਤਨਾਂ ਕਾਰਨ ਕੁਝ ਵਿਅਕਤੀਆਂ ਨਾਲ ਉਸ ਦੀ ਰੰਜਿਸ਼ ਵੀ ਚੱਲ ਰਹੀ ਸੀ। ਜਦੋਂ ਉਹ ਮੋਟਰਸਾਈਕਲ ’ਤੇ ਚੀਮਾ ਮੰਡੀ ਵੱਲ ਜਾ ਰਿਹਾ ਸੀ ਤਾਂ ਪਿੰਡ ’ਚ ਹੀ ਕੁਝ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਤੇ ਉਸ ਨਾਲ ਕੁੱਟਮਾਰ ਕਰਨ ਉਪਰੰਤ ਉਸ ਨੂੰ ਧੱਕੇ ਨਾਲ ਇੱਕ ਘਰ ਵਿਚ ਲਿਜਾਇਆ ਗਿਆ, ਜਿੱਥੇ ਮੌਜੂਦ ਹੋਰ ਵਿਅਕਤੀਆਂ ਵਲੋਂ ਵੀ ਉਸ ਨਾਲ ਕੁੱਟਮਾਰ ਕੀਤੀ ਗਈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਹ ਅੰਮ੍ਰਿਤਧਾਰੀ ਹੈ ਤੇ ਉਕਤ ਵਿਅਕਤੀਆਂ ਵਲੋਂ ਉਸ ਦੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ। ਪੀੜਤ ਜਗਵਿੰਦਰ ਸਿੰਘ ਅਨੁਸਾਰ ਜਦੋਂ ਪਿੰਡ ਦੇ ਸਰਪੰਚ ਰਜਿੰਦਰ ਕੁਮਾਰ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚੇ ਤੇ ਉਸ ਨੂੰ ਛੁਡਵਾਇਆ। ਇਸ ਦੌਰਾਨ ਕਥਿਤ ਤੌਰ ’ਤੇ ਇੱਟਾਂ-ਰੋੜੇ ਚੱਲਣ ਕਾਰਨ ਸਰਪੰਚ ਦੇ ਵੀ ਸਿਰ ’ਤੇ ਵੀ ਸੱਟ ਲੱਗੀ। ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਰਘਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਹੀ ਮੌਕੇ ’ਤੇ ਪਹੁੰਚਣ ਤੋਂ ਬਾਅਦ ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਜਗਵਿੰਦਰ ਸਿੰਘ ਅਤੇ ਪਿੰਡ ਝਾੜੋ ਦੇ ਸਰਪੰਚ ਰਜਿੰਦਰ ਕੁਮਾਰ ਦੀਆਂ ਮੈਡੀਕਲ ਰਿਪੋਰਟਾਂ ਵੀ ਹਾਸਲ ਕੀਤੀਆਂ ਗਈਆਂ, ਜਿੰਨਾ ਦੇ ਆਧਾਰ ’ਤੇ ਦਲਜੀਤ ਸਿੰਘ ਉਰਫ਼ ਮੁਖੀ ਪੁੱਤਰ ਗੁਮਿੰਦਰ ਸਿੰਘ, ਸੁਖਵੀਰ ਸਿੰਘ ਪੁੱਤਰ ਦਲਜੀਤ ਸਿੰਘ, ਜਸਵਿੰਦਰ ਕੌਰ ਪਤਨੀ ਦਲਜੀਤ ਸਿੰਘ, ਸੁਖਵਿੰਦਰ ਸਿੰਘ ਪੁੱਤਰ ਬਬਰੀ, ਸਨੀ ਸਿੰਘ ਪੁੱਤਰ ਬਲਵੀਰ ਸਿੰਘ (ਸਾਰੇ ਵਾਸੀ ਝਾੜੋ), ਹਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਕ੍ਰਿਸਨ ਸਿੰਘ ਪੁੱਤਰ ਲਾਭ ਸਿੰਘ (ਦੋਵੇ ਵਾਸੀ ਸ਼ਾਹਪੁਰ) ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਕੋਇਟਾ ’ਚ ਗੁਰਦੁਆਰੇ ਨੂੰ ਢਾਹ ਕੇ ਪਲਾਜ਼ਾ ਬਣਾਏ ਜਾਣ ਦੇ ਮਾਮਲੇ ’ਚ ਆਇਆ ਨਵਾਂ ਮੋੜ ਅਗਲੀ ਖ਼ਬਰ ਮੀਰੀ - ਪੀਰੀ ਖ਼ਾਲਸਾ ਮਾਰਚ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਿੱਖ ਖ਼ਾਲਸਾਈ ਜਾਹੋ - ਜਲਾਲ ਨਾਲ ਹੋਇਆ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।