19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮਰਾਠੀ ਫ਼ਿਲਮ ‘ਗੋਂਧਲ’ ਆਸਕਰ ਲਈ ਨਾਮਜ਼ਦ

ਮੁੰਬਈ, 18 ਸਤੰਬਰ (ਪੀ. ਟੀ.

ਅਜੀਤ ਡੈਸਕ 19-09-2026
ਮੁੰਬਈ, 18 ਸਤੰਬਰ (ਪੀ. ਟੀ. ਆਈ.)-ਫਿਲਮ ਫੈਡਰੇਸ਼ਨ ਆਫ਼ ਇੰਡੀਆ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਮਰਾਠੀ ਫਿਲਮ ‘ਗੋਂਧਲ’ ਨੂੰ ਆਸਕਰ 2027 ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਸੰਤੋਸ਼ ਦਾਵਖਰ ਵਲੋਂ ਲਿਖੀ ਅਤੇ ਨਿਰਦੇਸ਼ਿਤ ਇਹ ਫਿਲਮ ਪੇਂਡੂ ਮਹਾਰਾਸ਼ਟਰ ’ਤੇ ਆਧਾਰਿਤ ਹੈ ਅਤੇ ਇਕ ਨਵੇਂ ਵਿਆਹੇ ਜੋੜੇ ਨਾਲ ਜੁੜੀ ਇਕ ਰਵਾਇਤੀ ਰਸਮ ਦੌਰਾਨ ਇਕ ਰਾਤ ਦੀ ਘਟਨਾਕ੍ਰਮ ਨੂੰ ਦਰਸਾਉਂਦੀ ਹੈ। ਚੋਣ ਕਮੇਟੀ ਦੇ ਚੇਅਰਮੈਨ ਪੀ. ਸ਼ੇਸ਼ਾਦਰੀ ਨੇ ਦੱਸਿਆ ਕਿ 33 ਫਿਲਮਾਂ ਦੀ ਸੂਚੀ ਵਿਚੋਂ ਇਸ ਫਿਲਮ ਨੂੰ 99ਵੇਂ ਅਕੈਡਮੀ ਐਵਾਰਡਾਂ ਲਈ ‘ਬੈਸਟ ਇੰਟਰਨੈਸ਼ਨਲ ਫੀਚਰ’ (ਸਰਵੋਤਮ ਅੰਤਰਰਾਸ਼ਟਰੀ ਫੀਚਰ) ਸ਼੍ਰੇਣੀ ਵਾਸਤੇ ਭਾਰਤ ਵਲੋਂ ਨਾਮਜ਼ਦਗੀ ਲਈ ਚੁਣਿਆ ਗਿਆ ਹੈ। ‘ਗੋਂਧਲ’ ਤੋਂ ਇਲਾਵਾ ‘ਅੰਘ’ ਅਤੇ ‘ਇੱਕੀਸ’ ਵੀ ਚੋਟੀ ਦੀਆਂ ਤਿੰਨ ਫਿਲਮਾਂ ਦੀ ਸੂਚੀ ਵਿਚ ਸ਼ਾਮਿਲ ਸਨ।‘ਗੋਂਧਲ’ ਦਾ ਵਿਸ਼ਵ ਪ੍ਰੀਮੀਅਰ 2025 ਵਿਚ ਗੋਆ ਵਿਖੇ 56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ (ਆਈ.ਐਫ.ਐਫ.ਆਈ.) ਦੇ ‘ਇੰਡੀਅਨ ਪੈਨੋਰਮਾ’ ਭਾਗ ਵਿਚ ਹੋਇਆ ਸੀ। ਦਾਵਖਰ ਨੇ ਇਸ ਫੈਸਟੀਵਲ ਵਿਚ ਸਰਬੋਤਮ ਨਿਰਦੇਸ਼ਕ ਲਈ ‘ਸਿਲਵਰ ਪੀਕੌਕ’ ਪੁਰਸਕਾਰ ਜਿੱਤਿਆ ਸੀ।
ਪਿਛਲੀ ਖ਼ਬਰ ਬਾਬਾ ਫ਼ਰੀਦ ਸੁਸਾਇਟੀ ਵਲੋਂ -2026 ਦੇ ਐਵਾਰਡਾਂ ਦਾ ਐਲਾਨ ਅਗਲੀ ਖ਼ਬਰ ਰਾਓਵਾਲੀ ਪਿੰਡ ’ਚ ਇਕ ਮਕਾਨ ’ਚੋਂ ਹਥਿਆਰਬੰਦ ਲੁਟੇਰੇ ਸੋਨਾ ਤੇ ਨਕਦੀ ਸਮੇਤ ਕੀਮਤੀ ਸਾਮਾਨ ਲੈ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।