20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨੈਨੋ ਖਾਦਾਂ ਦੀ ਵਰਤੋਂ ਨਾਲ ਵਾਤਾਵਰਨ ਸੁਰੱਖਿਆ ਤੇ ਖੇਤੀ ਲਾਗਤ ਘਟਾਉਣ ’ਤੇ ਜ਼ੋਰ

ਮੂਨਕ, 19 ਸਤੰਬਰ (ਕੇਵਲ ਸਿੰਗਲਾ) - ਇਫਕੋ ਵੱਲੋਂ ਡੀ. ਐੱਲ.

ਅਜੀਤ ਡੈਸਕ 20-09-2026
ਮੂਨਕ, 19 ਸਤੰਬਰ (ਕੇਵਲ ਸਿੰਗਲਾ) - ਇਫਕੋ ਵੱਲੋਂ ਡੀ.ਐੱਲ.ਸੀ.ਸੀ. ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਰਵਾਇਤੀ ਖਾਦਾਂ ਦੀ ਵਰਤੋਂ ਨੂੰ ਘਟਾ ਕੇ ਵਾਤਾਵਰਨ ਦੀ ਸੁਰੱਖਿਆ ਤੇ ਟਿਕਾਊ ਖੇਤੀਬਾੜੀ ਪ੍ਰਥਾਵਾਂ ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਡਾ . ਕਰਨਬੀਰ ਸਿੰਘ ਰੰਧਾਵਾ, ਡੀ.ਆਰ.ਸੀ.ਐੱਸ. ਸੰਗਰੂਰ, ਸ੍ਰੀਮਤੀ ਸੰਦੀਪ ਕੌਰ, ਏ.ਆਰ.ਸੀ.ਐੱਸ. ਧੂਰੀ, ਕਰਨਪ੍ਰਤਾਪ ਸਿੰਘ, ਏ.ਆਰ.ਸੀ.ਐੱਸ. ਲਹਿਰਾ, ਸ੍ਰੀ ਲਿਖਮ ਸਿੰਘ, ਏ.ਆਰ.ਸੀ.ਐੱਸ. ਸੰਗਰੂਰ ਅਤੇ ਜ਼ਿਲ੍ਹਾ ਸੰਗਰੂਰ ਦੇ ਸਹਿਕਾਰੀ ਵਿਭਾਗ ਨਾਲ ਸਬੰਧਿਤ ਇੰਸਪੈਕਟਰਾਂ ਦੀ ਹਾਜ਼ਰੀ ਵਿਚ ਹੋਇਆ। ਇਸ ਮੌਕੇ ਸਹਿਕਾਰੀ ਖੇਤਰ ਦੇ ਵਿਕਾਸ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰੇ ਵਲੋਂ ਨੈਨੋ ਖਾਦਾਂ ਅਤੇ ਸਾਗਰਿਕਾ ਦੀ ਸਹੀ ਵਰਤੋਂ, ਇਨ੍ਹਾਂ ਦੇ ਫ਼ਾਇਦਿਆਂ ਅਤੇ ਆਰਥਿਕ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਨੈਨੋ ਖਾਦਾਂ ਦੀ ਸੁਚੱਜੀ ਤੇ ਸਿਫ਼ਾਰਸ਼ ਅਨੁਸਾਰ ਵਰਤੋਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਬੈਠਕ ਦਾ ਮਾਹੌਲ ਸਕਾਰਾਤਮਿਕ ਤੇ ਜਾਣਕਾਰੀ ਭਰਪੂਰ ਰਿਹਾ, ਜਿਸ ਨੂੰ ਹਾਜ਼ਰ ਸਾਰੇ ਭਾਗੀਦਾਰਾਂ ਵਲੋਂ ਸਰਾਹਿਆ ਗਿਆ। ਅੰਤ ਵਿਚ ਡੀ.ਆਰ.ਸੀ.ਐੱਸ. ਸੰਗਰੂਰ ਡਾ. ਕਰਨਬੀਰ ਸਿੰਘ ਰੰਧਾਵਾ ਨੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਅਧਿਕਾਰੀਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਂਵਾਂ ’ਚ ਵਾਪਰੀਆਂ ਘਟਨਾਵਾਂ ਗੰਭੀਰ-ਵਿਧਾਇਕ ਇਆਲੀ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼ ਸੁਰਜੀਤ ਸਿੰਘ ਗਿੱਲ ਮਲੂਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।