ਗੈਰ - ਕਾਨੂੰਨੀ ਰੇਤ ਮਾਈਨਿੰਗ ਦੀ ਕੇਂਦਰੀ ਜਾਂਚ ਕਰਵਾਈ ਜਾਵੇ - ਸੁਖਬੀਰ ਸਿੰਘ
ਅਜਨਾਲਾ, ਜਗਦੇਵ ਕਲਾਂ, 24 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਜਗਦੇਵ ਕਲਾਂ) : ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਪਿੰਡ ਉੱਗਰ ਔਲਖ ਵਿਖੇ ਕਰਵਾਈ ਗਈ ਪੰਜਾਬ ਬਚਾਓ ਰੈਲੀ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿੱਥੇ ਮੌਜੂਦਾ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਘੇਰਿਆ ਉੱਥੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ ਐਲਾਨ ਵੀ ਕੀਤੇ। ਅੱਜ ਸਵੇਰੇ ਅਚਾਨਕ ਆਏ ਤੇਜ਼ ਮੀਂਹ ਝੱਖੜ ਦੇ ਬਾਵਜੂਦ ਵੀ ਉਕਤ ਰੈਲੀ ਵਿਚ ਪੂਰੇ ਜੋਸ਼ ਨਾਲ ਪਹੁੰਚੇ ਹਜ਼ਾਰਾਂ ਵਰਕਰ ਪਹੁੰਚੇ।
ਅਜਨਾਲਾ, ਜਗਦੇਵ ਕਲਾਂ, 24 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਜਗਦੇਵ ਕਲਾਂ) : ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਪਿੰਡ ਉੱਗਰ ਔਲਖ ਵਿਖੇ ਕਰਵਾਈ ਗਈ ਪੰਜਾਬ ਬਚਾਓ ਰੈਲੀ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿੱਥੇ ਮੌਜੂਦਾ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਘੇਰਿਆ ਉੱਥੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ ਐਲਾਨ ਵੀ ਕੀਤੇ। ਅੱਜ ਸਵੇਰੇ ਅਚਾਨਕ ਆਏ ਤੇਜ਼ ਮੀਂਹ ਝੱਖੜ ਦੇ ਬਾਵਜੂਦ ਵੀ ਉਕਤ ਰੈਲੀ ਵਿਚ ਪੂਰੇ ਜੋਸ਼ ਨਾਲ ਪਹੁੰਚੇ ਹਜ਼ਾਰਾਂ ਵਰਕਰ ਪਹੁੰਚੇ। ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਆਗੂਆਂ ਤੇ ਵਰਕਰਾਂ ’ਚ ਅੱਜ ਦੇ ਉਤਸ਼ਾਹ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ ਇਕ ਤੂਫ਼ਾਨ ਸ਼ੁਰੂ ਹੋ ਚੁੱਕਾ ਹੈ, ਜਿਸਦੀ ਸ਼ੁਰੂਆਤ ਮਾਝੇ ਦੇ ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਹੋਈ ਹੈ। ਉਨ੍ਹਾਂ ਹਰ ਔਖੇ ਸੌਖੇ ਸਮੇਂ ਪਾਰਟੀ ਨਾਲ ਪੂਰੀ ਵਫ਼ਾਦਾਰੀ ਨਾਲ ਡਟ ਕੇ ਖੜਨ ਵਾਲੇ ਨੌਜਵਾਨ ਤੇ ਨਿਧੜਕ ਆਗੂ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਤੋਂ ਉਮੀਦਵਾਰ ਐਲਾਨਦਿਆਂ ਅਤੇ ਥਾਪੜਾ ਦਿੰਦਿਆਂ ਐਲਾਨ ਕੀਤਾ ਕਿ ਮੇਰੀ ਧਰਮ-ਪਤਨੀ ਦੇ ਲਾਡਲੇ ਭਰਾ ਦੇ ਲਾਡਲੇ ਦੀ ਟਿਕਟ ਕੌਣ ਰੋਕ ਸਕਦਾ ਹੈ। ਉਨ੍ਹਾਂ ਇਕੱਤਰ ਲੋਕਾਂ ਕੋਲੋਂ ਬਾਹਵਾਂ ਖੜੀਆਂ ਕਰਵਾ ਕੇ ਜੈਕਾਰਿਆਂ ਦੀ ਗੂੰਜ ਵਿਚ ਜੋਧ ਸਿੰਘ ਸਮਰਾ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਜਨਾਲਾ ਤੋਂ ਐੱਮ.ਐੱਲ.ਏ. ਬਣਾਉਣ ਦਾ ਵਾਅਦਾ ਵੀ ਲਿਆ। ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਇਕ ਮਾਫ਼ੀਆ ਵਾਂਗ ਚਲਾਇਆ ਜਾ ਰਿਹਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਹੋਏ ਬੇਮਿਸਾਲ ਇਕੱਠ ਲਈ ਜੋਧ ਸਿੰਘ ਸਮਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਅਸਲ ਵਿਚ ਵਿਰੋਧੀਆਂ ਦੀ ਨੀਂਦ ਉੱਡੇਗੀ। ਇਸ ਮੌਕੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੇ ਸਮੁੱਚੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਜੋ ਮੇਰੇ ਭਰੋਸਾ ਕੀਤਾ ਗਿਆ ਹੈ ਉਸ ਤੇ ਮੈਂ ਖਰਾ ਉੱਤਰਾਂਗਾ ਤੇ ਅੱਜ ਦੀ ਰੈਲੀ ਦੌਰਾਨ ਭਾਰੀ ਇਕੱਠ ਕਰਨ ਲਈ ਹਲਕਾ ਵਾਸੀਆਂ ਦਾ ਮੇਰਾ ਰੋਮ-ਰੋਮ ਰਿਣੀ ਰਹੇਗਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਜਥੇਦਾਰ ਵੀਰ ਸਿੰਘ ਲੋਪੋਕੇ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਗੁਰਪ੍ਰੀਤ ਸਿੰਘ ਵਡਾਲੀ, ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ ਤੇ ਐਡਵੋਕੇਟ ਮਨਜੀਤ ਸਿੰਘ ਨਿੱਝਰ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੂਬੀ ਗੁੱਝਾਪੀਰ, ਪ੍ਰਧਾਨ ਸੁਰਜੀਤ ਸਿੰਘ ਗ੍ਰੰਥਗੜ੍ਹ, ਗੁਰਚਰਨਜੀਤ ਸਿੰਘ ਰਾਜੂ ਅਵਾਣ, ਬ੍ਰਹਮ ਸਿੰਘ ਝੰਡੇਰ, ਦਲਬੀਰ ਸਿੰਘ ਚੱਕਡੋਗਰਾਂ, ਸੁਰਿੰਦਰਪਾਲ ਕਾਲੀਆ (ਚਾਰੇ ਜਨਰਲ ਕੌਂਸਲ ਮੈਂਬਰ) ਸਵਿੰਦਰ ਸਿੰਘ ਸਿੰਦ ਸਹਿੰਸਰਾ, ਨਵਚੰਦ ਸਿੰਘ ਹਰੜ, ਸੁਖਦੇਵ ਸਿੰਘ ਸੁਧਾਰ, ਸ਼ਮਸ਼ੇਰ ਸਿੰਘ ਸ਼ੇਰਾ, ਗੁਰਲਾਲ ਸਿੰਘ ਵਿਛੋਆ, ਗੁਲਬਾਗ ਸਿੰਘ ਬਿੱਲਾ ਉੱਗਰ ਔਲਖ, ਕੌਂਸਲਰ ਤਰਿੰਦਰਸ਼ੇਰ ਸਿੰਘ, ਗੁਰਚਰਨ ਸਿੰਘ ਫੱਤੇਵਾਲ, ਦਿਲਬਾਗ ਸਿੰਘ ਲੰਗੋਮਾਹਲ, ਅਕਾਸ਼ਦੀਪ ਸਿੰਘ ਭੂਰੇਗਿੱਲ, ਸਰਪੰਚ ਉਂਕਾਰ ਸਿੰਘ ਕੋਟ ਰਜ਼ਾਦਾ, ਡਾ: ਬਲਰਾਜ ਸਿੰਘ, ਬਲਜੀਤ ਸਿੰਘ ਭਲਾ ਪਿੰਡ, ਰਿੱਕੀ ਚਮਿਆਰੀ, ਜਸਮੇਰ ਸਿੰਘ ਜੱਸੜ, ਧਰਮਿੰਦਰ ਸਿੰਘ ਫੁੱਲੇਚੱਕ, ਗੁਰਜੰਟ ਸਿੰਘ ਅਜਨਾਲਾ, ਗੁਰਚਰਨ ਸਿੰਘ ਫੱਤੇਵਾਲ, ਪਰਗਟ ਸਿੰਘ ਚੱਕਬਾਲਾ, ਸ਼ਿੰਟੂ ਚਾਵਲਾ, ਜਸਪਾਲ ਸਿੰਘ ਮਹਿਮਦ ਮੰਦਰਾਂਵਾਲਾ, ਇੰਦਰਜੀਤ ਸਿੰਘ ਨਿੱਸੋਕੇ, ਜਥੇਦਾਰ ਸੰਤੋਖ ਸਿੰਘ ਸਮਰਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸਵਰਨ ਕੌਰ ਤੇੜਾ, ਠੇਕੇਦਾਰ ਵਰਿਆਮ ਸਿੰਘ ਨੰਗਲ, ਜਸਪਾਲ ਸਿੰਘ ਲਾਟੀ, ਹਰਕੰਵਲ ਸਿੰਘ ਭੂਰੇਗਿੱਲ ਪ੍ਰਧਾਨ ਐਸ.ਓ.ਆਈ. ਮਾਝਾ ਜ਼ੋਨ ਆਦਿ ਹਾਜ਼ਰ ਸਨ।