28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪ੍ਰਿਅੰਕਾ ਨੇ ਮੁੱਖ ਚੋਣ ਕਮਿਸ਼ਨਰ ਹਟਾਉਣ ਦੀ ਮੰਗ ਦੁਹਰਾਈ

ਮਲੱਪੁਰਮ (ਕੇਰਲ), 27 ਸਤੰਬਰ (ਪੀ. ਟੀ.

ਅਜੀਤ ਡੈਸਕ 28-09-2026
ਮਲੱਪੁਰਮ (ਕੇਰਲ), 27 ਸਤੰਬਰ (ਪੀ. ਟੀ. ਆਈ.)-ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫੇ ਦੀ ਮੰਗ ਦੁਹਰਾਈ। ਉਨ੍ਹਾਂ ਦੋਸ਼ ਲਾਇਆ ਕਿ ਗਿਆਨੇਸ਼ ਕੁਮਾਰ ਦਾ ਸਿਆਸੀ ਝੁਕਾਅ ਹੈ ਤੇ ਸਵਾਲ ਕੀਤਾ ਕਿ ਉਹ ਨਿਰਪੱਖ ਚੋਣਾਂ ਕਿਵੇਂ ਕਰਵਾ ਸਕਦੇ ਹਨ। ਉਹ ਆਪਣੇ ਚੋਣ ਹਲਕੇ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜਦੋਂ ਉਨ੍ਹਾਂ ਤੋਂ ਉਸ ਦੋਸ਼ ਬਾਰੇ ਪੁੱਛਿਆ ਗਿਆ ਕਿ ਗਿਆਨੇਸ਼ ਕੁਮਾਰ ਨੇ ਕੇਰਲ ਦੇ ਸਾਬਕਾ ਮੁੱਖ ਸਕੱਤਰ ਜਿਜੀ ਥੌਮਸਨ ਨੂੰ ਭਾਜਪਾ ਦੀ ਟਿਕਟ ’ਤੇ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਿਹਾ ਸੀ, ਤਾਂ ਕਾਂਗਰਸੀ ਸੰਸਦ ਮੈਂਬਰ ਨੇ ਇਸ ਨੂੰ ‘ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਅਨੈਤਿਕ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੋਸ਼ ਦਰਸਾਉਂਦਾ ਹੈ ਕਿ ਚੋਣ ਪ੍ਰਣਾਲੀ ਦੇ ਉੱਚ ਪੱਧਰ ’ਤੇ ਬੈਠੇ ਲੋਕਾਂ ਤੇ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਸੰਸਥਾਵਾਂ ਦਾ ‘ਪਾਰਟੀ ਵੱਲ ਝੁਕਾਅ’ ਹੈ।
ਪਿਛਲੀ ਖ਼ਬਰ ਨੇਵਲ ਚੀਫ਼ ਦੀ ਮੌਜੂਦਗੀ ’ਚ ਪਾਕਿਸਤਾਨੀ ਪਣਡੁੱਬੀ ‘ਪੀ. ਐੱਨ. ਐੱਸ. ਐੱਮ. ਹੰਗੋਰ’ ਵਲੋਂ ਪਹਿਲੀ ਵਾਰ ਲਾਈਵ ਮਿਜ਼ਾਈਲ ਦਾ ਪ੍... ਅਗਲੀ ਖ਼ਬਰ ਨਵੇਂ ਸੀਜ਼ਨ ਦਾ ਝੋਨਾ ਮੰਡੀਆਂ ਵਿਚੋਂ ਆਉਣ ਲਈ ਤਿਆਰ ਪਰ ਸੂਬੇ ਦੇ ਸ਼ੈਲਰਾਂ ਵਿਚ ਪਿਛਲੇ ਸਾਲ ਦੇ ਕਰੀਬ 15 ਫੀਸਦੀ ਝੋਨੇ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।