28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮੁਸਲਿਮ ਵਿਆਹ ਨਾਲ ਨਾਬਾਲਗਾ ਨਾਲ ਸਰੀਰਕ ਸੰਬੰਧ ਬਣਾਉਣ ਦਾ ਅਪਰਾਧ ਖਤਮ ਨਹੀਂ ਹੁੰਦਾ- ਦਿੱਲੀ ਹਾਈ ਕੋਰਟ

ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਦਿੱਲੀ ਹਾਈ ਕੋਰਟ ਨੇ ਕਿਹਾ ਕਿ ਮੁਸਲਿਮ ਪਰਸਨਲ ਲਾਅ ਤਹਿਤ ਜਾਇਜ਼ ਮੰਨਿਆ ਜਾਣ ਵਾਲਾ ਵਿਆਹ ਵੀ ਨਾਬਾਲਗ ਪਤਨੀ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਮਾਮਲੇ ’ਚ ਅਪਰਾਧਿਕ ਕਾਨੂੰਨ ਤੋਂ ਛੋਟ ਨਹੀਂ ਦਿਵਾ ਸਕਦਾ। ਹਾਈ ਕੋਰਟ ਨੇ ਕਿਹਾ ਕਿ ਜੇਕਰ ਕੋਈ ਬਾਲਗ ਵਿਅਕਤੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜੁੜੇ ਮਾਮਲੇ ’ਚ ਸਿਰਫ਼ ਪਰਸਨਲ ਲਾਅ ਤਹਿਤ ਮਾਨਤਾ ਪ੍ਰਾਪਤ ਵਿਆਹ ਦਾ ਸਰਟੀਫਿਕੇਟ ਵਿਖਾ ਕੇ ਦੋਸ਼ਾਂ ਦਾ ਜਵਾਬ ਦੇ ਸਕਦਾ ਹੈ ਤਾਂ ‘ਪੋਕਸੋ’ ਕਾਨੂੰਨ ਦਾ ਢਾਂਚਾ ਕਾਫ਼ੀ ਕਮਜ਼ੋਰ ਹੋ ਜਾਵੇਗਾ।

ਅਜੀਤ ਡੈਸਕ 28-09-2026
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਦਿੱਲੀ ਹਾਈ ਕੋਰਟ ਨੇ ਕਿਹਾ ਕਿ ਮੁਸਲਿਮ ਪਰਸਨਲ ਲਾਅ ਤਹਿਤ ਜਾਇਜ਼ ਮੰਨਿਆ ਜਾਣ ਵਾਲਾ ਵਿਆਹ ਵੀ ਨਾਬਾਲਗ ਪਤਨੀ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਮਾਮਲੇ ’ਚ ਅਪਰਾਧਿਕ ਕਾਨੂੰਨ ਤੋਂ ਛੋਟ ਨਹੀਂ ਦਿਵਾ ਸਕਦਾ। ਹਾਈ ਕੋਰਟ ਨੇ ਕਿਹਾ ਕਿ ਜੇਕਰ ਕੋਈ ਬਾਲਗ ਵਿਅਕਤੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜੁੜੇ ਮਾਮਲੇ ’ਚ ਸਿਰਫ਼ ਪਰਸਨਲ ਲਾਅ ਤਹਿਤ ਮਾਨਤਾ ਪ੍ਰਾਪਤ ਵਿਆਹ ਦਾ ਸਰਟੀਫਿਕੇਟ ਵਿਖਾ ਕੇ ਦੋਸ਼ਾਂ ਦਾ ਜਵਾਬ ਦੇ ਸਕਦਾ ਹੈ ਤਾਂ ‘ਪੋਕਸੋ’ ਕਾਨੂੰਨ ਦਾ ਢਾਂਚਾ ਕਾਫ਼ੀ ਕਮਜ਼ੋਰ ਹੋ ਜਾਵੇਗਾ। ਜਸਟਿਸ ਸੰਜੀਵ ਨਰੂਲਾ ਨੇ 23 ਸਤੰਬਰ ਦੇ ਆਦੇਸ਼ ’ਚ ਕਿਹਾ ਕਿ ਉਦੋਂ ਕਾਨੂੰਨੀ ਸੁਰੱਖਿਆ ਬੱਚੇ ਦੀ ਉਮਰ ’ਤੇ ਨਹੀਂ, ਬਲਕਿ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਜਿਣਸੀ ਸੰਬੰਧ ਦਾ ਪਤਾ ਚੱਲਣ ਤੋਂ ਪਹਿਲਾਂ ਵਿਆਹ ਹੋਇਆ ਸੀ ਜਾਂ ਨਹੀਂ। ਇਸ ਨਾਲ ਕਾਨੂੰਨ ਦਾ ਮਕਸਦ ਹੀ ਉਲਟ ਜਾਏਗਾ। ਅਦਾਲਤ ਨੇ ਇਹ ਟਿੱਪਣੀ ਇਕ ਵਿਅਕਤੀ ਦੇ ਖਿਲਾਫ਼ ਦਰਜ ਅਪਰਾਧਿਕ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਕਹੀ। ਉਸ ਵਿਅਕਤੀ ’ਤੇ ਆਪਣੀ ਨਾਬਾਲਗ ਪਤਨੀ ਨਾਲ ਜਿਣਸੀ ਸ਼ੋਸ਼ਨ ਦਾ ਦੋਸ਼ ਸੀ। ਵਿਆਹ ਸਮੇਂ ਲੜਕੀ ਦੀ ਉਮਰ 16 ਸਾਲ 3 ਮਹੀਨੇ ਤੇ ਵਿਅਕਤੀ ਦੀ ਉਮਰ 28 ਸਾਲ ਸੀ। ਬਾਅਦ ’ਚ ਉਹ ਇਕੱਠੇ ਰਹਿਣ ਲੱਗੇ ਤੇ ਲੜਕੀ ਗਰਭਵਤੀ ਹੋ ਗਈ ਤੇ ਇਸ ਦੌਰਾਨ ਸਰਕਾਰੀ ਹਸਪਤਾਲ ਲਿਜਾਣ ’ਤੇ ਉਸ ਦੀ ਉਮਰ ਦਾ ਪਤਾ ਲੱਗਾ। ਬਦਕਿਸਮਤੀ ਨਾਲ ਜੂਨ ’ਚ ਲੜਕੀ ਨੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। ਹਸਪਤਾਲ ਪ੍ਰਸ਼ਾਸਨ ਵਲੋਂ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਬਾਅਦ ਉਸ ਵਿਅਕਤੀ ਖਿਲਾਫ਼ ‘ਪੋਕਸੋ’ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਪਿਛਲੀ ਖ਼ਬਰ ਟੀ.ਐਮ.ਸੀ. ਵਿਧਾਇਕ ’ਤੇ 2 ਦਿਨਾਂ ਦੌਰਾਨ ਦੂਜੀ ਵਾਰ ਹਮਲਾ ਅਗਲੀ ਖ਼ਬਰ ਜੇਲ੍ਹ ਕਰਮਚਾਰੀ ਗੁਰਪ੍ਰੀਤ ਬਾਠ ਨੇ ਮਾਊਂਟ ਯੂਨਾਮ ’ਤੇ ਲਹਿਰਾਇਆ ਤਿਰੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।