01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਹੋਣਗੇ ਬੰਦ- ਮੈਨੇਜਰ ਸੇਵਾ ਸਿੰਘ ਹੁਣ ਤੱਕ 3.58 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ

ਦਸੂਹਾ (ਹੁਸ਼ਿਆਰਪੁਰ), 30 ਸਤੰਬਰ (ਭੁੱਲਰ)- ਉੱਤਰਾਖੰਡ ਵਿਖੇ ਸਥਿਤ ਗੁਰਦੁਆਰਾ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਦੁਪਹਿਰ 1 ਵਜੇ ਜੈਕਾਰਿਆਂ ਦੀ ਗੂੰਜ ਵਿਚ ਬੰਦ ਹੋਣਗੇ ਅਤੇ ਯਾਤਰਾ ਅਗਲੇ ਸਾਲ ਮਈ ਮਹੀਨੇ ਤੱਕ ਬੰਦ ਹੋ ਜਾਵੇਗੀ। ਇਸ ਸੰਬੰਧੀ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਤੋਂ ਇਲਾਵਾ ਸਿਖਲਾਈ ਰੈਜੀਮੈਂਟ ਦੇ ਜਵਾਨ ਆਰਮੀ ਦੇ ਸੀ.

ਮੈਨੇਜਰ ਸੇਵਾ ਸਿੰਘ ਗੱਲਬਾਤ ਕਰਦੇ ਹੋਏ 01-10-2026
ਦਸੂਹਾ (ਹੁਸ਼ਿਆਰਪੁਰ), 30 ਸਤੰਬਰ (ਭੁੱਲਰ)- ਉੱਤਰਾਖੰਡ ਵਿਖੇ ਸਥਿਤ ਗੁਰਦੁਆਰਾ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਦੁਪਹਿਰ 1 ਵਜੇ ਜੈਕਾਰਿਆਂ ਦੀ ਗੂੰਜ ਵਿਚ ਬੰਦ ਹੋਣਗੇ ਅਤੇ ਯਾਤਰਾ ਅਗਲੇ ਸਾਲ ਮਈ ਮਹੀਨੇ ਤੱਕ ਬੰਦ ਹੋ ਜਾਵੇਗੀ। ਇਸ ਸੰਬੰਧੀ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਤੋਂ ਇਲਾਵਾ ਸਿਖਲਾਈ ਰੈਜੀਮੈਂਟ ਦੇ ਜਵਾਨ ਆਰਮੀ ਦੇ ਸੀ.ਓ. ਕਰਨਲ, ਬ੍ਰਿਗੇਡੀਅਰ ਤੇ ਵੱਖ ਵੱਖ ਬੈਂਡ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੁਣ ਤੱਕ ਲਗਭਗ 3.58 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਨੂੰ ਸ਼ੁਰੂ ਹੋਈ ਸੀ ਜੋ ਹੁਣ ਤੱਕ ਨਿਰਵਿਘਨ ਜਾਰੀ ਹੈ।
ਪਿਛਲੀ ਖ਼ਬਰ ਬੈਂਕ ਦਾ ਏ.ਟੀ.ਐਮ. ਕੱਟ ਕੇ 12.81 ਲੱਖ ਰੁਪਏ ਲੁੱਟੇ ਅਗਲੀ ਖ਼ਬਰ ਖਹਿਰਾ ਨੇ ਰਾਜਪਾਲ ਨੂੰ ਕੋਠੀਆਂ ਦੀ ਸੂਚੀ ਸੌਂਪ ਕੇ ਕੀਤੀ ਜਾਂਚ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।